Join
Monday, March 23, 2026
Monday, March 23, 2026

ਨੈਸ਼ਨਲ ਹਾਈਵੇ ਤੇ ਖੜ੍ਹੇ ਟਰੱਕ ਦੇ ਵਿੱਚ ਵੱਜੀ ਮਹਿੰਦਰਾ ਪਿਕੱਅਪ ਗੱਡੀ

ਮਹਿੰਦਰਾ ਪਿੱਕਅਪ ਚਾਲਕ ਗੰਭੀਰ ਜਖਮੀ , ਮਹਿੰਦਰਾ ਪਿਕੱਅਪ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ 

ਨਵਾਂਸ਼ਹਿਰ /ਕਾਠਗੜ੍ਹ 25 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ )

ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਪਿੰਡ ਟੌਂਸਾ ਵਿਖੇ ਸੈਟੀਂਨਲ ਫੈਕਟਰੀ  ਦੇ ਸਾਹਮਣੇ ਟਰੱਕ ਅਤੇ ਮਹਿੰਦਰਾ ਪਿੱਕਅਪ ਦਾ ਐਕਸੀਡੈਂਟ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸ ਐਫ ਟੀਮ ਦੇ ਇੰਚਾਰਜ ਏਐਸਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਕਿਸੇ ਰਾਹਗੀਰ ਨੇ ਦੱਸਿਆ ਕਿ ਪਿੰਡ ਟੌਸਾਂ ਨਜ਼ਦੀਕ  ਐਕਸੀਡੈਂਟ ਹੋ ਗਿਆ ਹੈ। ਜਦ ਉਹਨਾਂ ਦੀ ਟੀਮ ਨੇ ਤੁਰੰਤ ਜਾ ਕੇ ਦੇਖਿਆ ਤਾਂ  ਟਰੱਕ ਜਿਸਦਾ ਨੰਬਰ ਪੀਬੀ07 ਏ ਐਸ 5509 ਜਿਸ ਨੂੰ ਇੰਦਰਜੀਤ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਰਾਮਪੁਰਾ ਝੰਜੋਵਾਲ ਚਲਾ ਰਿਹਾ ਸੀ। ਜੋ ਕਿ ਰੋਪੜ੍ਹ ਤੋਂ ਬਲਾਚੌਰ ਸਾਈਡ ਜਾ ਰਿਹਾ ਸੀ। ਤਾਂ ਜਦੋ ਇਹ ਸੈਟੀਂਨਲ ਫੈਕਟਰੀ ਦੇ ਸਾਹਮਣੇ ਪਹੁੰਚੀਆਂ ਤਾਂ ਅਚਾਨਕ ਟਰੱਕ ਦਾ ਟਾਇਰ ਪੈਂਚਰ ਹੋ ਗਿਆ ਤਾਂ ਪਿੱਛੋਂ ਰੋਪੜ੍ਹ ਸਾਇਡ ਤੋਂ ਆ ਰਹੀ ਮਹਿੰਦਰਾ ਪਿਕੱਅਪ ਗੱਡੀ ਜਿਸ ਦਾ ਨੰਬਰ ਆਰ ਜੇ 09 ਜੀਡੀ 3557 ਇਸ ਨੂੰ ਗੁਰਧਿਆਨ ਸਿੰਘ ਪੁੱਤਰ ਪ੍ਰਕਾਸ਼ ਸਿੰਘ ਪਿੰਡ ਰਾਓ ਮਾਜਰਾ ਬਹਾਦਰਗੜ੍ਹ ਜਿਲ੍ਹਾਂ ਪਟਿਆਲਾ ਚਲਾ ਰਿਹਾ ਸੀ। ਜੋ ਕਿ ਨੈਸ਼ਨਲ ਹਾਈਵੇ ਤੇ ਖੜ੍ਹੇ 

ਟਰੱਕ ਦੇ ਪਿੱਛੋਂ ਟਕਰਾ ਗਈ ਜਿਸ ਦੇ ਨਾਲ ਮਹਿੰਦਰਾ ਪਿਕੱਅਪ ਦਾ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਹਸਪਤਾਲ ਬਲਾਚੌਰ ਦਾਖਲ ਕਰਵਾਇਆ ਗਿਆ । ਇਸ ਹਾਦਸੇ ਵਿਚ ਮਹਿੰਦਰਾ ਪਿੱਕਅਪ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਹੋ ਗਿਆ। ਐਸ ਐਸ ਐਫ ਦੀ ਟੀਮ ਵਲੋਂ ਗੱਡੀਆਂ ਨੂੰ ਸਾਇਡ ਤੇ ਕਰਵਾ ਕੇ ਆਵਾਜਾਈ ਨੂੰ ਸੂਚਾਰੂ ਢੰਗ ਨਾਲ ਬਹਾਲ ਕਰਵਾਇਆ ਗਿਆ। ਇਸ ਹਾਦਸੇ ਸਬੰਧੀ ਆਸਰੋਂ ਚੋਕੀ ਨੂੰ ਸੂਚਨਾ ਦੇ ਦਿੱਤੀ ਹੈ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਵਾਹਨਾਂ ਨੂੰ ਕਬਜੇ ਵਿਚ ਲੈ ਲਿਆ ਹੈ।

Related Articles

LEAVE A REPLY

Please enter your comment!
Please enter your name here

Latest Articles

2

2