ਨਵਾਂਸ਼ਹਿਰ /ਕਾਠਗੜ੍ਹ 18 ਸਤਬੰਰ (ਜਤਿੰਦਰ ਪਾਲ ਸਿੰਘ ਕਲੇਰ )ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਟੋਲ ਪਲਾਜ਼ਾ ਬੱਛੂਆਂ ਤੇ ਮੋਟਰਸਾਇਕਲ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਹ ਟੋਲ ਪਲਾਜ਼ਾ ਬੱਛੂਆਂ ਤੇ ਆਪਣੀ ਟੀਮ ਨਾਲ ਖੜ੍ਹੇ ਸਨ। ਬਲਾਚੌਰ ਸਾਇਡ ਤੋਂ


ਇਕ ਮੋਟਰਸਾਈਕਲ ਪੀਬੀ 20ਡੀ 9674 ਸਵਾਰ ਵਿਅਕਤੀ ਅਰਸ਼ਦੀਪ ਸਿੰਘ ਜੋ ਕਿ ਰੋਪੜ੍ਹ ਸਾਇਡ ਨੂੰ ਜਾ ਰਿਹਾ ਸੀ ।ਉਸ ਦੇ ਮੋਟਰਸਾਈਕਲ ਤੇ ਤੇਜ਼ ਸਪੀਡ ਨਾਲ ਆ ਰਿਹਾ ਸੀ। ਜਦੋਂ ਉਹ ਟੋਲ ਪਲਾਜ਼ਾ ਕ੍ਰਾਸ ਕਰਨ ਲੱਗੀਆਂ ਤਾਂ ਉਸ ਦਾ ਮੋਟਰਸਾਈਕਲ ਟੋਲ ਪਲਾਜ਼ਾ ਕਰਮਚਾਰੀ ਹਰਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਰੋਪੜ੍ਹ ਮਹੁੱਲਾ ਫੂਲ ਚੱਕਰ ਜੋ ਆਪਣੀ ਡਿਊਟੀ ਤੇ ਖੜ੍ਹਾ ਸੀ ਉਸ ਨਾਲ ਟਕਰਾ ਗਿਆ। ਜਿਸ ਵਿੱਚ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।ਜਿਹਨਾਂ ਐਸ ਐਸ ਐਫ ਦੀ ਟੀਮ ਨੇ ਆਪਣੀ ਗੱਡੀ ਰਾਹੀ ਦੋਵਾਂ ਨੂੰ ਸਿਵਲ ਹਸਪਤਾਲ ਰੋਪੜ੍ਹ ਦਾਖਲ ਕਰਵਾਇਆ ਗਿਆ ।ਇਸ ਹਾਦਸੇ ਸਬੰਧੀ ਥਾਣਾ ਕਾਠਗੜ੍ਹ ਅਤੇ ਕੰਟ੍ਰੋਲਰ ਰੂਮ ਨਵਾਂਸ਼ਹਿਰ ਵਿਖੇ ਸੂਚਿਤ ਕਰ ਦਿੱਤਾ ਗਿਆ ਮੋਟਰਸਾਈਕਲ ਕਾਠਗੜ੍ਹ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।


