Join
Monday, March 23, 2026
Monday, March 23, 2026

ਹਲਕਾ ਨਵਾਂਸ਼ਹਿਰ ਵਿਚ ਆਮ ਆਦਮੀ ਪਾਰਟੀ ਦਾ ਯੂਥ ਪ੍ਰਧਾਨ ਬਣਾਏ ਜਾਣ ਤੇ  ਪਾਰਟੀ ਹਾਈਕਮਾਂਡ ਦਾ ਧੰਨਵਾਦ 

ਪਾਰਟੀ ਵਲੋਂ ਸੌਂਪੀ ਗਈ ਸੇਵਾ ਤਨਦੇਹੀ ਨਾਲ ਨਿਭਾਗਾ:ਸਰਪੰਚ ਨਿਸ਼ਾਨਬੀਰ ਸਿੰਘ ਭੀਣ

ਨਵਾਂਸ਼ਹਿਰ 18 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਹਲਕਾ ਨਵਾਂਸ਼ਹਿਰ ਦਾ ਯੂਥ ਪ੍ਰਧਾਨ  ਨਿਸ਼ਾਨਬੀਰ ਸਿੰਘ ਨਿਯੁਕਤ ਕਰਨ ਤੇ ਮੈਂ ਧੰਨਵਾਦੀ ਕੌਮੀ ਕਨਵੀਨਰ  ਅਰਵਿੰਦ ਕੇਜਰੀਵਾਲ  ਮੁੱਖ ਮੰਤਰੀ  ਭਗਵੰਤ ਸਿੰਘ ਮਾਨ , ਪੰਜਾਬ ਪ੍ਰਭਾਰੀ  ਮਨੀਸ਼ ਸਿਸੋਦੀਆ ,ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ,ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਬੱਲੂ ਪੰਜਾਬ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ , ਦੋਆਬਾ ਜ਼ੋਨ ਦੇ ਇੰਚਾਰਜ ਜਸਪ੍ਰੀਤ ਸਿੰਘ ਰੋਬੀ ਕੰਗ , ਯੂਥ ਦੇ ਜ਼ਿਲ੍ਹਾ ਪ੍ਰਧਾਨ ਲੱਕੀ ਲੱਧੜ,ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ, ਮਾਰਕੀਟਿੰਗ ਕਮੇਟੀ ਦੇ ਚੇਅਰਮੈਨ ਗਗਨ ਅਗਨੀਹੋਤਰੀ। ਸ. ਨਿਸ਼ਾਨਬੀਰ ਸਿੰਘ ਪਿੰਡ ਭੀਣ ਦੀ ਸਰਪੰਚ ਨੇ ਅੱਗੇ ਵਧਣ ਦੇ ਵਿੱਚ ਬਹੁਤ ਉਤਸ਼ਾਹ ਦਿੱਤਾ ਕੈਨੇਡਾ ਦੇ ਅੰਦਰ ਵੀ ਮਨ ਦੇ ਅੰਦਰ ਪੰਜਾਬ ਨੂੰ ਉੱਪਰ ਲੈ ਕੇ ਜਾਣ ਦੇ ਲਈ ਪੰਜਾਬ ਦੇ ਨੌਜਵਾਨਾ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਹਰ ਨੌਜਵਾਨ ਨੂੰ ਉੱਪਰ ਲੈ ਕੇ ਜਾਣ ਦੇ ਲਈ ਹਮੇਸ਼ਾ ਹੀ ਦ੍ਰਿੜ੍ਹ ਭਾਵਨਾ ਮਨ ਦੇ ਅੰਦਰ ਬਣੀ ਰਹਿੰਦੀ ਇਸ ਲਈ ਪਿੰਡ ਦੀ ਸਰਪੰਚੀ ਤੋਂ ਆਪਣੇ ਜੀਵਨ ਦੀ ਰਾਜਨੀਤਿਕ ਸ਼ੁਰੂਆਤ ਕੀਤੀ ਅਤੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਹਰ ਉਪਰਾਲਾ ਕਰਾਂਗਾ ਜੋ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ ਮੈਂ ਉਸ ਦੇ ਉੱਪਰ ਖਰਾ ਉੱਤਰਾਂਗਾ ਮੈਂ ਬਹੁਤ ਧੰਨਵਾਦੀ ਹਾਂ ਹਲਕਾ ਨਵਾਂਸ਼ਹਿਰ ਦੀ ਇੰਚਾਰਜ ਲਲਿਤ ਮੋਹਨ ਪਾਠਕ ਜੀ ਦਾ ਜਿਨ੍ਹਾਂ ਨੇ ਹਰ ਕੰਮ ਦੇ ਵਿੱਚ ਬਹੁਤ ਹੌਸਲਾ ਦਿੱਤਾ ਪਾਰਟੀ ਨੂੰ ਉੱਪਰ ਲੈ ਕੇ ਜਾਣ ਦੇ ਲਈ ਰਾਤ ਦਿਨ ਮਿਹਨਤ ਕਰਾਂਗਾ ਹਲਕੇ ਦੇ ਨੌਜਵਾਨਾਂ ਦੀਆਂ ਮੁਸ਼ਕਿਲ ਨੂੰ ਹੱਲ ਕਰਾਂਗੇ। ਪੰਜਾਬ ਅਤੇ ਪੰਜਾਬੀ ਹਮੇਸ਼ਾ ਦੇਸ਼ ਲਈ ਚੱਟਾਨ ਵਾਂਗ ਖੜ੍ਹੇ ਹਨ ਅਤੇ ਪੰਜਾਬੀਆਂ ਦੇ ਵੱਡੇ ਜਜ਼ਬਿਆਂ ਸਦਕਾ ਪੰਜਾਬ ਜਲਦ ਮੁੜ ਲੀਹਾਂ ‘ਤੇ ਪਵੇਗਾ। ਅਤੇ ਆਮ ਆਦਮੀ ਪਾਰਟੀ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਹਲਕਾ ਨਵਾਂਸ਼ਹਿਰ ਦਾ ਯੂਥ ਪ੍ਰਧਾਨ ਲਗਾਇਆ ਜੋ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਉਸ ਨੂੰ ਮੈਂ ਪੂਰਾ ਮਨ ਲਗਾ ਕੇ ਨਿਭਾਵਾਂਗਾ ਧੰਨਵਾਦ ਸਾਰੇ ਵੱਡੇ ਵੀਰਾ ਦਾ ਤੇ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦਾ ਹਾਂ। ਮੈਂ ਸਾਰੇ ਪੱਤਰਕਾਰ ਭਾਈਚਾਰੇ ਦਾ  ਧੰਨਵਾਦ ਕਰਦਾ ਹਾਂ।

Related Articles

LEAVE A REPLY

Please enter your comment!
Please enter your name here

Latest Articles

2

2