Join
Monday, March 23, 2026
Monday, March 23, 2026

ਪਿੰਡ ਟੁੰਡੇਵਾਲ ਦੀ ਕੋਆਪ੍ਰੇਟਿਵ ਸੋਸਾਇਟੀ ਵਿੱਚ ਸੇਲਜ਼ਮੈਨ ਦੀ ਚੋਣ ਦਾ ਵਿਰੋਧ ਹੋਣ ਕਾਰਨ ਫਿਰ ਤੋਂ ਰੱਦ

 ਪਹਿਲਾਂ ਵੀ ਕੋਆਪ੍ਰੇਟਿਵ ਸੋਸਾਇਟੀ ਦੀ ਵਿਵਾਦਾਂ ਵਿੱਚ ਰਹੀ ਸੈਲਜਮੈਨ ਦੀ ਚੋਣ

ਨਵਾਂਸ਼ਹਿਰ /ਕਾਠਗੜ੍ਹ 18 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ )- ਕਾਠਗੜ੍ਹ ਦੇ ਨਜਦੀਕੀ ਪਿੰਡ ਟੁੰਡੇਵਾਲ ਵਿੱਚ ਕੋਆਪ੍ਰੇਟਿਵ ਸੋਸਾਇਟੀ ਵਿੱਚ ਸੇਲਜ਼ਮੈਨ ਦੇ ਪਦ ਨੂੰ  ਲੈ ਕੇ ਪਿਛਲੇ ਕਾਫੀ ਸਮੇਂ ਤੋਂ ਵਿਰੋਧ ਪਾਇਆ ਜਾ ਰਿਹਾ ਹੈ | ਜਿਸਦੇ ਚੱਲਦੇ ਅੱਜ ਵੀ ਟੁੰਡੇਵਾਲ ਵਿੱਚ ਸੇਲਜ਼ਮੈਨ ਦੀ ਖਾਲੀ ਅਸਾਮੀ   ਭਰਨ ਨੂੰ  ਲੈ ਕੇ ਚੋਣ ਹੋਣ ਜਾ ਰਹੀ ਸੀ ਜਿਸਦਾ ਫਿਰ ਤੋਂ ਵਿਰੋਧ ਹੋ ਗਿਆ | ਸੇਲਜ਼ਮੈਨ ਦੇ ਪਦ ਨੂੰ  ਲੈ ਕੇ ਗ੍ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਅਤੇ ਮਹਿਲਾਵਾਂ ਨੇ ਅਰਜ਼ੀਆ ਦਿੱਤੀਆ ਸਨ |ਸਬ ਕਮੇਟੀ ਮੈਬਰਾਂ ਅਤੇ ਇੰਸਪੈਕਟਰ ਕੋਆਪ੍ਰੇਟਿਵ ਸੁਸਾਇਟੀ ਕਪਿਲ ਕੁਮਾਰ ਅਤੇ ਹੋਰ ਸਟਾਫ ਦੀ ਮੌਜੂਦਗੀ ਵਿਚ ਸੈਲਜਮੈਨ ਦੇ ਉਮੀਦਵਾਰਾਂ ਦੀ ਪਾਰਦਰਸ਼ੀ ਚੋਣ ਦੀ ਕਮੀ ਤੇ ਅਸਹਿਮਤੀ ਪ੍ਰਗਟਾਈ ਇਸ ਲਈ ਚੋਣ ਰੱਦ ਕਰ ਦਿੱਤੀ ਗਈ | ਵਰਨਣਯੋਗ ਇਹ ਕਿ ਕੋਆਪ੍ਰਟਿਵ ਸੋਸਾਇਟੀ ਵਿਚ ਕਮੇਟੀ ਮੈਂਬਰਾਂ ਅਤੇ ਪਿੰਡਾਂ ਦੇ ਲੋਕਾਂ ਵਿਚ  ਚੋਣ ਨੂੰ ਲੈ ਕੇ ਕਾਫੀ ਗਰਮਾਗਰਮੀ ਅਤੇ ਬਹਿਸ ਵੀ ਹੋਈ ਪਰ ਚੋਣ ਦੇ ਮਸਲੇ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਅਖੀਰ ਵਿਚ ਸਥਿਤੀ ਖਰਾਬ ਹੁੰਦੀ ਦੇਖ ਕੇ ਕਮੇਟੀ ਅਤੇ ਸੁਸਾਇਟੀ ਦੇ ਅਧਿਕਾਰੀਆਂ ਨੂੰ ਕਾਠਗੜ੍ਹ ਥਾਣੇ ਤੋਂ ਪੁਲਿਸ ਮੁਲਾਜ਼ਮ ਮੰਗਵਾ ਕੇ ਇਸ ਮਾਹੌਲ ਨੂੰ ਸਾਂਤ ਕੀਤਾ ਗਿਆ ਅਤੇ ਚੋਣ ਰੱਦ ਕਰਨੀ ਪਈ ਇਸ ਮੌਕੇ ,ਸਰਪੰਚ  ਪਰਮਜੀਤ, ਨੰਬਰਦਾਰ ਰਾਜੀਵ ਕੁਮਾਰ, ਸੁਰਿੰਦਰ ਕੁਮਾਰ, ਮੁਨੀਸ਼ ਕੁਮਾਰ , ਰੌਸ਼ਨ ਲਾਲ, ਸੇਠੀ ਰਾਮ, ਸੁਰਜੀਤ , ਗੁਰਪ੍ਰੀਤ, ਸਰਪੰਚ ਰਾਜ ਕੁਮਾਰ ਬੇਹਰੜੀ, ਸਰਪੰਚ ਦੀਪਕ ਕੁਮਾਰ ਗੋਲੂਮਾਜਰਾ ,ਕਮੇਟੀ ਪ੍ਰਧਾਨ  ਰਾਮਸ਼ਾਹ ਭੂੰਬਲਾ, ਉਪ ਪ੍ਰਧਾਨ  ਰਾਮਦਾਸ , ਕਮੇਟੀ ਮੈਬਰ ਰਵਿੰਦਰ ਕੁਮਾਰ ਹਕਲਾ, ਰਜਿੰਦਰ ਕੁਮਾਰ, ਜੀਤ ਪਾਲ ਕੋਹਲੀ , ਪਰਮਜੀਤ ਪੰਮਾ, ਬਲਦੇਵ ਰਾਜ, ਕਿਸ਼ਨ ਚੰਦ, ਸਕੱਤਰ ਹਰਦੀਪ ਸਿੰਘ ਭੂੰਬਲਾ ਸਮੇਤ ਵੱਖ ਵੱਖ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿਚ ਮੋਜੂਦ ਸਨ|

Related Articles

LEAVE A REPLY

Please enter your comment!
Please enter your name here

Latest Articles

2

2