Join
Monday, March 23, 2026
Monday, March 23, 2026

ਮੈਡੀਕਲ ਪ੍ਰੈਕਟੀਸ਼ਨਰਜ਼ ਮਨਾਉਣਗੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ

ਨਵਾਂਸ਼ਹਿਰ/ਰਾਹੋਂ (ਜਤਿੰਦਰ ਪਾਲ ਸਿੰਘ ਕਲੇਰ)  15 ਸਤੰਬਰ ਬਲਾਕ ਰਾਹੋਂ ਦੀ ਮਹੀਨਾਵਾਰ ਮੀਟਿੰਗ ਵਿੱਚ,ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮਦਿਨ ਨੂੰ ਲੈ ਕੇ ਫ਼ੈਸਲਾ ਲਿਆ ਗਿਆ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜ਼ਾਬ,ਜ਼ਿਲ੍ਹਾ ਨਵਾਂਸ਼ਹਿਰ ਨਾਲ਼,ਬਲਾਕ ਰਾਹੋਂ ਦੇ ਡਾਕਟਰ ਸਾਥੀ ਵੀ,28 ਸਤੰਬਰ 2025 ਦਿਨ ਐਤਵਾਰ ਨੂੰ ਖਟਕੜ ਕਲਾਂ ਵਿਖ਼ੇ ਸ਼ਹੀਦਾਂ ਦੇ ਸਮਾਰਕ ਤੇ ਹਾਜ਼ਰੀ ਲਗਵਾਉਣਗੇ,

ਬਲਾਕ ਪ੍ਰਧਾਨ ਡਾਕਟਰ ਕੁਲਵਿੰਦਰ ਸਿੰਘ ਨੇ ਕਿਹਾ ਸਰਦਾਰ ਭਗਤ ਸਿੰਘ ਜੀ ਦਾ ਪਿਛੋਕੜ ਜਿੱਥੇ ਜ਼ਿਲ੍ਹਾ ਨਵਾਂਸ਼ਹਿਰ ਨਾਲ਼ ਸਬੰਧਿਤ ਹੈ,ਉੱਥੇ ਹੀ ਧਿਆਨ ਦੇਂਣ ਯੋਗ ਹੈ ਕਿ ਸ਼ੂਰਵੀਰਾਂ ਬਹਾਦੁਰ ਯੋਧਿਆਂ ਦੀ ਕੁਰਬਾਨੀ ਤੋਂ ਬਿਨਾਂ ਸਾਨੂੰ ਆਜ਼ਾਦੀ ਮਿਲਣੀ ਸੰਭਵ ਨਹੀਂ ਸੀ,ਇਸ ਲਈ ਸ਼ਹੀਦੀ ਦਿਹਾੜੇ ਤੋਂ ਇਲਾਵਾ ਸਰਦਾਰ ਭਗਤ ਸਿੰਘ ਜੀ ਦਾ ਜਨਮਦਿਨ ਮਨਾਉਣ ਦਾ ਫ਼ੈਸਲਾ ਵੀ ਐਸੋਸੀਏਸ਼ਨ ਦੇ ਮੁੱਖ ਪ੍ਰੋਗਰਾਮਾਂ ਵਿੱਚੋਂ ਇੱਕ ਹੈ,ਜੋ ਕਿ ਅਸੀਂ ਹਰ ਸਾਲ ਜ਼ਰੂਰੀ ਤੌਰ ਤੇ ਮਨਾਉਂਣ ਲਈ ਖਟਕੜ ਕਲਾਂ ਵਿਖ਼ੇ ਇਕੱਤਰਿਤ ਹੁੰਦੇ ਹਾਂ,

ਰਾਜਾ ਸਾਹਿਬ ਮਜ਼ਾਰਾ ਮੇਲੇ ਤੇ ਮੈਡੀਕਲ ਕੈਂਪ ਲਈ ਸਹਿਯੋਗ ਦੇਂਣ ਵਾਲ਼ੇ ਡਾਕਟਰ ਸਾਥੀਆਂ ਦਾ ਬਲਾਕ ਪ੍ਰਧਾਨ ਨੇ ਧੰਨਵਾਦ ਕੀਤਾ,

ਬਲਾਕ ਪ੍ਰਧਾਨ ਨੇ ਦੱਸਿਆ ਕਿ ਹੜਾ ਤੋਂ ਪ੍ਰਭਾਵਿਤ ਜ਼ਿਲ੍ਹਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਪਿੰਡਾਂ ਵਿੱਚ ਮੈਡੀਕਲ ਕੈਂਪਾਂ ਨਾਲ਼ ਲੋੜਵੰਦਾ ਦੀ ਮਦਦ ਕੀਤੀ ਗਈ,ਅਤੇ ਪਿੰਡ ਬੇਗ਼ਮਪੁਰ ਵਲੋਂ ਰਾਸ਼ਨ ਵੰਡੇ ਜਾਣ ਵਿੱਚ ਬਲਾਕ ਪ੍ਰਧਾਨ ਵਲੋਂ ਸਹਿਯੋਗ ਦਿੱਤਾ ਗਿਆ,

ਡਾਕਟਰ ਬਿਮਲ ਕੁਮਾਰ ਨੇ ਕਿਹਾ ਹੜਾ ਕਾਰਣ ਪੰਜ਼ਾਬ ਦੇ 12-13 ਜ਼ਿਲਿਆਂ ਨਾਲ਼ ਨਵਾਂਸ਼ਹਿਰ ਜ਼ਿਲ੍ਹੇ ਦੇ ਸਤਲੁਜ ਦਰਿਆ ਦਾ ਬੰਨ ਵੀ ਪਿੰਡ ਧੈਂਗੜਪੁਰ,ਬੁਰਜ ਟਹਿਲਦਾਸ,…….., ਅਤੇ…… ਤੋਂ ਪ੍ਰਭਾਵਿਤ ਹੋਇਆ,ਸਮਾਂ ਰਹਿੰਦੇ ਤਮਾਮ ਪਿੰਡਾਂ ਦੇ ਵਸਨੀਕਾਂ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ਼,ਵੱਡੇ ਹਾਦਸੇ ਦੇ ਹੋਣ ਤੋਂ ਪਹਿਲਾਂ ਹਾਲਾਤ ਕੰਟਰੋਲ ਵਿੱਚ ਕਰ ਲਏ ਗਏ,ਜ਼ਿਮੀਦਾਰ ਭਾਈਚਾਰਾ ਅਪਣੇ ਨਾਲੋਂ ਪਹਿਲਾਂ ਸਰਬੱਤ ਦੇ ਭਲੇ ਲਈ ਉੱਠ ਖੜਦਾ ਹੈ ਜੋ ਕਿ ਕਾਬਿਲੇ ਤਾਰੀਫ਼ ਹੈ,

ਡਾਕਟਰ ਟੇਕ ਚੰਦ ਸੈਣੀ ਨੇ ਬਲਾਚੌਰ ਰਹਿਣ ਵਾਲ਼ੇ ਯੂ.ਪੀ ਬਿਹਾਰ ਦੇ ਭਈਆਂ ਦੇ ਮੁੰਡਿਆਂ ਵਲੋਂ ਪੰਜਾਬੀਆਂ ਨੂੰ ਵੰਗਾਰਨ ਦੇ ਮਾਮਲੇ ਨੂੰ ਸੰਜ਼ੀਦਗੀ ਨਾਲ਼ ਲੈਂਦੇ ਕਿਹਾ,ਅਜਿਹੀਆਂ ਹਰਕਤਾਂ ਸਮਾਜਿਕ ਕੁਰਿੱਤੀਆਂ ਨੂੰ ਜਨਮ ਦਿੰਦੀਆਂ ਹਨ,ਜੇਕਰ ਤੁਸੀਂ ਕਿਸੇ ਵੀ ਸਟੇਟ ਵਿੱਚ ਰਹਿੰਦੇ ਉੱਥੋਂ ਦੇ ਰੂਲ ਅਸੂਲ ਨਹੀਂ ਮੰਨੋਗੇ ਤਾਂ ਵਿਵਾਦ ਹੋਣਾਂ ਤੈਅ ਹੈ,

ਹੁਸ਼ਿਆਰਪੁਰ ਵਿੱਚ ਇੱਕ ਬਿਹਾਰੀ ਵਲੋਂ ਇੱਕ ਮਾਸੂਮ ਬੱਚੇ ਨੂੰ ਦੁਸ਼ਕਰਮ ਕਰਨ ਉਪਰੰਤ ਮੌਤ ਦੇ ਘਾਟ ਉਤਾਰ ਦਿੱਤਾ ਗਿਆ,ਅਜੇਹੇ ਸੰਗੀਨ ਮਾਮਲੇ ਕਿਸੇ ਵੀ ਮਾਫੀ ਦੇ ਕਾਬਿਲ ਨਹੀਂ ਹਨ,ਅਜਿਹੀਆਂ ਘਟਨਾਵਾਂ ਹੀ ਭਾਈਚਾਰੇ ਵਿੱਚ ਫੁੱਟ ਪਾਉਂਦੀਆਂ ਹਨ ਤੇ ਨਾ ਚਾਹੁੰਦੇ ਹੋਏ ਵੀ ਵਿਵਾਦਾਂ ਨੂੰ ਜਨਮ ਦਿੰਦੀਆਂ ਹਨ,

ਇਸ ਮੀਟਿੰਗ ਦੌਰਾਨ ਡਾ.ਟੇਕ ਚੰਦ ਸੈਣੀ,ਡਾ.ਬਿਮਲ ਕੁਮਾਰ,ਡਾ.ਕੁਲਵਿੰਦਰ ਸਿੰਘ,ਡਾ.ਤਰਸੇਮ,ਡਾ.ਰਮਨ,ਡਾ. ਲਖਵਿੰਦਰ ਸਿੰਘ,ਡਾ.ਪਰਮਿੰਦਰ ਸਿੰਘ, ਡਾ.ਰਣਜੀਤ ਸਿੰਘ,ਡਾ.ਜਗਤਾਰ ਰਾਮ,ਡਾ.ਗੁਰਦੇਵ ਸਿੰਘ,ਡਾ.ਰਜਵਿੰਦਰ ਕੌਰ,ਡਾ.ਗੁਰਬਖ਼ਸ਼ ਕੌਰ ਅਤੇ ਡਾ.ਸੰਜੇ ਕੁਮਾਰ ਆਦਿ ਹਾਜ਼ਿਰ ਸਨ|

Related Articles

LEAVE A REPLY

Please enter your comment!
Please enter your name here

Latest Articles

2

2