Join
Monday, March 23, 2026
Monday, March 23, 2026

ਪ੍ਰਵਾਸੀਆਂ ਦੀਆਂ ਪੰਜਾਬ ਵਿਚ ਵੱਧ ਰਹੀਆਂ ਵਧੀਕੀਆਂ ਰੋਕਣ ਲਈ ਉਨ੍ਹਾਂ ਦੇ ਖਿਲਾਫ ਬਲਾਚੌਰ ਦਾਣਾ ਮੰਡੀ ਵਿਖੇ ਵਿਸ਼ਾਲ ਰੋਸ ਧਰਨਾ ਅੱਜ 

ਬਲਾਚੌਰ, 16ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) – ਪ੍ਰਵਾਸੀਆਂ ਵਲੋਂ ਕੀਤੀਆਂ ਜਾਂਦੀਆਂ ਧੱਕੇਸ਼ਾਹੀਆਂ  ਦੇ ਖਿਲਾਫ ਸਮੂਹ ਹਲਕਾ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਰੋਸ ਧਰਨਾ ਅੱਜ ਸਵੇਰੇ 10 ਵਜੇ ਦਾਣਾ ਮੰਡੀ ਬਲਾਚੌਰ ਵਿਖੇ ਦਿੱਤਾ ਜਾ ਰਿਹਾ ਹੈ।ਇਸ ਧਰਨੇ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੁਖਜਿੰਦਰ ਸਿੰਘ ਲਾਡੀ, ਹਰਨੇਕ ਸਿੰਘ ਸਰਪੰਚ ਅਤੇ ਤੇਜੀ ਮਾਂਗਟ  ਨੇ ਦੱਸਿਆਂ ਕਿ ਪ੍ਰਵਾਸੀਆਂ ਦੇ ਮਸਲੇ ਸਬੰਧੀ ਇਲਾਕੇ ਦੀ ਭਲਾਈ ਅਤੇ ਨਿੱਤ ਹੋ ਰਹੀਆਂ ਅਣਸੁਖਾਵੀਂਆ ਘਟਨਾਵਾਂ ਰੋਕਣ ਲਈ  ਇਲਾਕੇ ਦੀਆਂ ਸਮੂਹ ਜਥੇਬੰਦੀਆਂ, ਸਰਪੰਚਾਂ, ਪੰਚਾਂ ਅਤੇ ਮੁਹਤਬਰਾਂ ਵਲੋਂ ਸਮੂਹਿਕ ਇਕੱਤਰਤਾ ਕਰਕੇ ਆਪਣੇ ਹੱਕਾਂ ਲਈ ਵਿਸ਼ਾਲ  ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਰੋਸ ਪ੍ਰਦਰਸ਼ਨ ਵਿਚ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੁੱਖ ਮੰਗਾਂ ਜਿਵੇਂ ਪ੍ਰਵਾਸੀਆਂ ਨੂੰ ਪੰਜਾਬ ਵਿੱਚ ਜਮੀਨ ਨਾ ਲੈਣ ਦਿੱਤੀ ਜਾਵੇ, ਪ੍ਰਵਾਸੀਆਂ ਨੂੰ ਪੰਜਾਬ ਵਿੱਚ ਵੋਟ ਪਾਉਣ ਦਾ ਅਧਿਕਾਰ ਨਾ ਹੋਵੇ, ਪੰਜਾਬ ਵਿੱਚ ਰਹਿ ਰਹੇ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਕਰਵਾਉਣਾ ਯਕੀਨੀ ਬਣਾਉਣ ਆਦਿ ਹੋਰ ਮੰਗਾਂ ਸਬੰਧੀ ਜਾਣੂ ਕਰਵਾਇਆ ਜਾਵੇਗਾ । ਉਨ੍ਹਾਂ ਸਮੁੱਚੇ ਇਲਾਕਾ ਵਾਸੀਆਂ ਨੂੰ ਹਰ ਤਰਾਂ ਦੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਰੋਸ ਧਰਨੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।

Related Articles

LEAVE A REPLY

Please enter your comment!
Please enter your name here

Latest Articles

2

2