Join
Monday, March 23, 2026
Monday, March 23, 2026

ਪਿੰਡ ਮਾਲੇਵਾਲ ਨੇ ਕਰਨਵੀਰ ਕਟਾਰੀਆ ਨੂੰ ਹਲਕਾ ਯੂਥ ਕੋਆਰਡੀਨੇਟਰ ਬਣਨ ’ਤੇ ਗਰਮਜੋਸ਼ੀ ਨਾਲ ਵਧਾਈਆਂ ਦਿੱਤੀਆਂ… 

 ਬਲਾਚੌਰ 16 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ )ਆਮ ਆਦਮੀ ਪਾਰਟੀ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਪਾਰਟੀ ਪ੍ਰਧਾਨ ਅਮਨ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਯੂਥ ਹਲਕਾ ਕੋਆਰਡੀਨੇਟਰਾਂ ਦੀ ਪਾਰਟੀ ਸੰਗਠਨ ਵਲੋਂ ਜਾਰੀ ਕੀਤੀ ਗਈ ਲਿਸਟ ਵਿੱਚ ਬਲਾਚੌਰ ਹਲਕੇ ਤੋਂ ਕਰਨਵੀਰ ਕਟਾਰੀਆ ਨੂੰ ਇੱਕ ਵੱਡੀ ਜਿੰਮੇਵਾਰੀ ਦਿੱਤੀ ਗਈ। ਜਿਸ ਵਿੱਚ ਉਹਨਾਂ ਨੂੰ ਯੂਥ ਹਲਕਾ ਕੋਆਡੀਨੇਟਰ ਐਲਾਨਿਆ ਗਿਆ। ਅੱਜ ਪਿੰਡ ਮਾਲੇਵਾਲ ਗ੍ਰਾਮ ਪੰਚਾਇਤ ਅਤੇ ਨੌਜਵਾਨਾਂ ਵੱਲੋਂ ਆਪਣੇ ਨੌਜਵਾਨ ਨੇਤਾ ਕਰਨਵੀਰ ਕਟਾਰੀਆ ਨੂੰ ਹਲਕਾ ਯੂਥ ਕੋਆਰਡੀਨੇਟਰ ਬਣਨ ’ਤੇ ਗਰਮਜੋਸ਼ੀ ਨਾਲ ਵਧਾਈਆਂ ਦਿੱਤੀਆਂ । ਇਸ ਮੌਕੇ ਗ੍ਰਾਮ ਪੰਚਾਇਤ ਅਤੈ ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਇਹ ਸਨਮਾਨ ਕਰਨਵੀਰ ਜੀ ਦੀ ਲੰਮੇ ਸਮੇਂ ਤੋਂ ਕੀਤੀ ਕਾਢੀ ਮਿਹਨਤ, ਨੌਜਵਾਨਾਂ ਨਾਲ ਡੂੰਘੇ ਜੋੜ, ਸਮਾਜ ਪ੍ਰਤੀ ਫ਼ਰਜ਼ ਨਿਭਾਉਂਦੇ ਯੋਗਦਾਨ ਅਤੇ ਲੋਕਾਂ ਦੇ ਭਰੋਸੇ ਦਾ ਸਿੱਧਾ ਨਤੀਜਾ ਹੈ।  

ਸਰਪੰਚ ਰਾਮ ਸਰੂਪ ਭੂੰਬਲਾ  ਅਤੇ ਨੌਜਵਾਨਾਂ ਨੇ ਕਿਹਾ ਕਿ ਕਰਨਵੀਰ ਕਟਾਰੀਆ ਹਮੇਸ਼ਾਂ ਨੌਜਵਾਨਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਹੱਕਾਂ ਲਈ ਅਡਿੱਗ ਰਹੇ ਹਨ। ਉਹਨਾਂ ਨੇ ਭਰੋਸਾ ਜ਼ਾਹਰ ਕੀਤਾ ਕਿ ਭਵਿੱਖ ਵਿੱਚ ਵੀ ਕਰਨਵੀਰ ਜੀ ਹਲਕੇ ਦੇ ਹਰ ਪਿੰਡ ਦੇ ਵਿਕਾਸ ਲਈ ਆਪਣਾ ਮਹੱਤਵਪੂਰਨ ਯੋਗਦਾਨ ਪਾਉਂਦੇ ਰਹਿਣਗੇ ਅਤੇ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਦੀ ਨੀਂਹ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।  

ਪਿੰਡ ਮਾਲੇਵਾਲ ਦੇ ਸਮੂਹ ਵਾਸੀਆ ਅਤੇ ਨੌਜਵਾਨਾਂ ਨੇ ਉਨ੍ਹਾਂ ਨੂੰ ਨਵੇਂ ਅਹੁਦੇ ’ਤੇ ਚਾਰਜ ਸੰਭਾਲਣ ਲਈ ਸ਼ੁਭਕਾਮਨਾਵਾਂ ਭੇਜਦਿਆਂ ਕਿਹਾ ਕਿ ਇਹ ਹਲਕੇ ਲਈ ਵੀ ਮਾਣ ਦੀ ਗੱਲ ਹੈ ਕਿ ਯੂਥ ਆਗੂ ਸਮਾਜ ਅਤੇ ਖੇਤਰ ਦੀ ਖੁਸ਼ਹਾਲੀ ਲਈ ਦ੍ਰਿੜ਼ ਸੰਕਲਪ ਨਾਲ ਅੱਗੇ ਵੱਧ ਰਿਹਾ ਹੈ। ਇਸ ਮੌਕੇ ਸਰਪੰਚ ਰਾਮ ਸਰੂਪ ਭੂੰਬਲਾ, ਰਾਮ ਪ੍ਰਕਾਸ਼, ਬਲਵੀਰ P,P, ਯਸ਼ਪਾਲ ਕਾਲਾ, ਰਾਜ ਕੁਮਾਰ,ਤੀਰਥ ਰਾਮ, ਹੈਪੀ ਪ੍ਰਧਾਨ , ਸੈਰੀ ਭੂੰਬਲਾ, ਨਰਿੰਦਰ ਕੁਮਾਰ, ਨਵੀਨ ਕੁਮਾਰ, ਹਰਦੀਪ ਕੁਮਾਰ ਪੰਚ,ਸੇਠੀ ਕਟਾਰੀਆ,ਮਦਨ ਲਾਲ,

ਕਰਨ ਭੂੰਬਲਾ,  ਸੰਜੇ, ਅਤਨਦੀਪ, ਸੰਜੀਵ  CRPF, ਮੋਹਿਤ, ਸਾਹਿਲ, ਸਨੀਲ ਭੂੰਬਲਾ ਆਦਿ ਹਾਜਰ ਸਨ l

Related Articles

LEAVE A REPLY

Please enter your comment!
Please enter your name here

Latest Articles

2

2