ਬਲਾਚੌਰ, 12 ਸਤੰਬਰ ( ਜਤਿੰਦਰ ਪਾਲ ਸਿੰਘ ਕਲੇਰ ) ਮਲਵਿੰਦਰ ਸਿੰਘ ਕੰਗ ਮਾਨਯੋਗ ਮੈਂਬਰ ਪਾਰਲੀਮੈਂਟ ਸ਼੍ਰੀ ਅਨੰਦਪੁਰ ਸਾਹਿਬ ਨੇ ਤੇ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਅਤੇ ਹਲਕਾ ਬਲਾਚੌਰ ਦੇ ਪਿੰਡ ਪੋਜੇਵਾਲ ਵਿੱਚ ਯਸ਼ਵੀਰ ਸਿੰਘ (ਬਿੱਟੂ) ਦੀ ਮਾਤਾ ਸ਼੍ਰੀਮਤੀ ਬਚਨੀ ਦੇਵੀ ਦੇ ਅਕਾਲ ਚਲਾਣੇ ‘ਤੇ ਪਰਿਵਾਰਿਕ ਮੈਂਬਰਾਂ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਤੇ ਨਾਲ ਹੀ ਹਲਕਾ ਬਲਾਚੌਰ ਦੇ ਪਿੰਡ ਰੱਕੜਾਂ ਬੇਟ ਵਿੱਚ ਪਿੰਡ ਦੇ ਮੌਜੂਦਾ ਸਰਪੰਚ ਮਹਿੰਦਰ ਸਿੰਘ ਜੀ ਦੇ ਅਕਾਲ ਚਲਾਣਾ ਕਰ ਜਾਣ ਉੱਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਘਰ ਜਾ ਕੇ ਦੁੱਖ ਸਾਂਝਾ ਕੀਤਾ ਅਤੇ ਸਾਬਕਾ ਚੇਅਰਮੈਨ ਬਿਮਲ ਕੁਮਾਰ ਦੇ ਭਰਾ ਕੁਲਦੀਪ ਚੰਦ ਜੀ ਦੇ ਅਕਾਲ ਚਲਾਣਾ ਕਰ ਜਾਣ ਉਤੇ ਓਨਾ ਦੇ ਘਰ ਜਾ ਕੇ ਦੁੱਖ ਸਾਂਝਾ ਕੀਤਾ l ਵਿਧਾਨ ਸਭਾ ਹਲਕਾ ਬਲਾਚੌਰ ਵਿਖੇ ਪੈਂਦੇ ਬੇਲਾ ਤਾਜੋਵਾਲ (ਬਲਾਚੌਰ) ਬੰਨ੍ਹ ‘ਤੇ ਪਹੁੰਚ ਕੇ ਹੜ੍ਹਾਂ ਦੇ ਮੌਜੂਦਾ ਹਾਲਾਤ ਦਾ ਜਾਇਜ਼ਾ ਲਿਆ। ਇਸ ਮੌਕੇ ਅਸ਼ੋਕ ਕਟਾਰੀਆ, ਚੇਅਰਮੈਨ ਮਨਜੀਤ ਸਿੰਘ ਘੁੰਮਣ ਚੇਅਰਮੈਨ ਸੈਨਿਕ ਭਲਾਈ ਬੋਰਡ ਪੰਜਾਬ,ਸਤਨਾਮ ਜਲਾਲਪੁਰ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਨਵਾਂਸ਼ਹਿਰ ਤੇ ਜਿਲ੍ਹਾ ਪ੍ਰਧਾਨ,ਕਰਨਵੀਰ ਕਟਾਰੀਆ ਯੂਥ ਆਗੂ, ਚੰਦਰ ਮੋਹਣ ਜੇਡੀ ਜਿਲ੍ਹਾ ਮੀਡੀਆ ਇੰਚਾਰਜ,ਪ੍ਰਧਾਨ ਲਾਡੀ ਰਾਣਾ, ਰਣਜੀਤ ਕਾਕਾ ਵਾਈਸ ਪ੍ਰਧਾਨ, ਅਮ੍ਰਿਤ ਚੰਦਨ ,ਵਿਸ਼ੂ ਰਾਣਾ,ਕਮਲਜੀਤ ਸਰਪੰਚ,ਬਿੱਟੂ ਰਾਣਾ ਐਮਸੀ,ਗੁਰਪ੍ਰੀਤ ਸਿੰਘ ਸੈਣੀ, ਰਨਵੀਰ ਸਿੰਘ ਬਲਾਕ ਪ੍ਰਧਾਨ, ਹਰਦੀਪ ਮਿੱਤਲ, ਆਦਿ ਵਲੰਟੀਅਰ ਮੌਜੂਦ ਰਹੇ |


