Join
Monday, March 23, 2026
Monday, March 23, 2026

ਡਾਇਰੈਕਟੋਰੇਟ ਪੇਂਡੂ ਵਿਕਾਸ ਅਤੇ ਪੰਚਇਤ ਵਿਭਾਗ ਵਲੋਂ ਗ੍ਰਾਮ ਪੰਚਾਇਤ ਆਸਰੋਂ ਦੇ ਸਰਪੰਚ ਬਲਵਿੰਦਰ ਸਿੰਘ ਨੂੰ  ਕੀਤਾ ਮੁਅੱਤਲ

ਆਮ ਲੋਕਾਂ ਨੂੰ  ਗੁੰਮਰਾਹ ਕਰਕੇ ਨਜਾਇਜ਼ ਸਾਰੀਆਂ ਕਰਵਾ ਕੇ ਠੱਗੇ ਪੈਸੇ

ਨਵਾਂਸ਼ਹਿਰ /ਕਾਠਗੜ੍ਹ 12 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ਸਿੰਘ ਕਲੇਰ )- ਡਾਇਰੈਕਟੋਰੇਟ ਪੇਂਡੂ ਵਿਕਾਸ ਅਤੇ ਪੰਚਇਤ ਵਿਭਾਗ ਵਲੋਂ ਗ੍ਰਾਮ ਪੰਚਾਇਤ ਆਸਰੋਂ ਦੇ ਸਰਪੰਚ ਬਲਵਿੰਦਰ ਸਿੰਘ ਨੂੰ  ਮੁਅੱਤਲ

ਕਰ ਦਿੱਤਾ ਹੈ |ਉਸ ਦੇ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |ਅਤੇ 

 ਡੀ ਡੀ ਪੀ ਓ ਮੈਡਮ ਨਿਧੀ ਸ਼ਿਨਹਾ ਨੇ ਦੱਸਿਆ ਕਿ  ਗ੍ਰਾਮ ਪੰਚਾਇਤ ਪਿੰਡ ਆਸਰੋਂ  ਸਰਪੰਚ ਬਲਵਿੰਦਰ ਸਿੰਘ ਦੇ ਵਲੋਂ   ਕਥਿਤ ਤੌਰ ਤੇ ਸਰਕਾਰੀ ਕੁਆਟਰਾਂ ਦੇ ਬਣਦੇ ਕਿਰਾਏ ਨੂੰ  ਗ੍ਰਾਮ ਪੰਚਾਇਤ  ਦੇ ਖਾਤੇ ਵਿੱਚ ਜਮ੍ਹਾਂ ਨਾ ਕਰਵਾ ਕੇ ਗ੍ਰਾਮ ਪੰਚਾਇਤ ਦਾ ਵਿੱਤੀ ਨੁਕਸਾਨ ਕੀਤਾ | ਗ੍ਰਾਮ ਪੰਚਾਇਤ ਦੀ ਜਮੀਨ ਤੇ  ਆਮ ਲੋਕਾਂ ਨੂੰ   ਦੀਆਂ ਕਥਿਤ ਤੌਰ ਤੇ ਨਜਾਇਜ਼ ਉਸਾਰੀਆਂ ਕਰਵਾ ਕੇ ਕਬਜ਼ੇ ਕਰਵਾਉਣ ਦੀ ਏਵਜ ਵਿੱਚ ਪੈਸੇ ਵਸੂਲ ਕੇ ਸਰਕਾਰੀ ਸਪੰਤੀ ਨੂੰ  ਨੁਕਸਾਨ ਪਹੁੰਚਾਇਆ ਗਿਆ |  ਉਨਾਂ ਦੱਸਿਆ ਕਿ ਇਸ ਮਾਮਲੇ ਦੀ ਇਨਕੁਆਰੀ ਬੀ ਡੀ ਪੀ ਓ ਬਲਾਚੌਰ ਰਾਜਵਿੰਦਰ ਸਿੰਘ ਦੇ ਵਲੋਂ ਕੀਤੀ ਗਈ ਸੀ  ਰਿਪੋਰਟ ਵਿਭਾਗ ਨੂੰ  ਸੌਪੀ ਗਈ | ਜਿਸ ਤੇ  ਵਿਭਾਗ ਵਲੋਂ ਫੌਰੀ ਤੌਰ ਤੇ ਉਨਾਂ ਨੂੰ  ਬਰਖਾਸਤ ਕਰਨ ਦੇ ਆਦੇਸ਼ ਜਾਰੀ ਕੀਤੇ ਗਏ | ਉਨ੍ਹਾਂ ਨੇ ਦੱਸਿਆ ਕਿ ਕਥਿਤ ਆਰੋਪੀ ਸਰਪੰਚ ਬਲਵਿੰਦਰ ਸਿੰਘ ਦੇ ਖਿਲਾਫ ਪਹਿਲਾਂ ਵੀ ਅਲੱਗ ਅਲੱਗ ਮਾਮਲੇ ਅਦਾਲਤ ਵਿੱਚ ਵਿਚਾਰ ਅਧੀਨ ਹਨ ਜਿਹਨਾਂ ਵਿਚ ਸਰਪੰਚ ਬਲਵਿੰਦਰ ਸਿੰਘ ਨੂੰ ਮਾਨਯੋਗ ਕੋਰਟ ਵਲੋਂ ਸਜ਼ਾ ਵੀ ਸੁਣਾਈ ਗਈ ਹੈ |  ਜਦੋਂ ਇਸ ਸਬੰਧੀ ਵਿੱਚ ਸਰਪੰਚ ਬਲਵਿੰਦਰ ਸਿੰਘ ਆਸਰੋਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਪੱਖ ਜਾਨਣਾ ਚਾਹਿਆ ਤਾ ਉਨ੍ਹਾਂ ਕਿਹਾ ਕਿ ਮੇਰੇ ਤੇ ਲਗਾਏ ਗਏ ਇਲਜਾਮ ਬੇਬੁਨਿਆਦ ਹਨ |

Related Articles

LEAVE A REPLY

Please enter your comment!
Please enter your name here

Latest Articles

2

2