ਬਲਾਚੌਰ 12 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਿੰਗ ਨਾਲ ਸੰਬੰਧਤ ਅਹੁਦੇਦਾਰ, ਵਰਕਰ ਤੇ ਸਮਰਥਕ ਹੜ੍ਹ ਪੀੜਤਾਂ ਦੀ ਮਦਦ ਲਈ ਵਚਨਬੱਧ ਹੈ ਤੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਤੱਕ ਅਸੀਂ ਹਰ ਸੰਭਵ ਕੋਸ਼ਿਸ਼ ਜਾਰੀ ਰੱਖਾਂਗੇ। ਇਹ ਪ੍ਰਗਟਾਵਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁਖਦੀਪ ਸਿੰਘ ਸ਼ੁਕਾਰ ਨੇ ਬਲਾਚੌਰ ਹਲਕੇ ਨਾਲ ਸੰਬੰਧਿਤ ਅਹੁਦੇਦਾਰਾਂ ਤੇ ਵਰਕਰਾਂ, ਸਮਰਥਕਾਂ ਦੀ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਖੇ ਸਾਡੀਆਂ ਟੀਮਾਂ ਹਰ ਸੰਭਵ ਮਦਦ ਕਰ ਰਹੀਆਂ ਹਨ। ਇਸ ਮੌਕੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਹਨੀ ਟੌਂਸਾਂ ਨੇ ਆਖਿਆ ਕਿ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਹਰ ਅਹੁਦੇਦਾਰ, ਵਰਕਰ ਪੰਜਾਬ ਅਤੇ ਪੰਜਾਬੀਆਂ ਨਾਲ ਖੜ੍ਹਾ ਹੈ ਤੇ ਜੋ ਵੀ ਜ਼ਿੰਮੇਵਾਰੀ ਪ੍ਰਧਾਨ ਸਾਹਿਬ ਸੌਂਪਣਗੇ ਉਸ ਨੂੰ ਤਨਦੇਹੀ ਨਾਲ ਨਿਭਾਵਾਂਗੇ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਿਲਾਵਰ ਸਿੰਘ ਦਿੱਲੀ, ਰਮਨ ਨੰਦ ਲਾਲ ਚੌਧਰੀ, ਮੋਹਨ ਸਿੰਘ ਟੱਪਰੀਆਂ, ਸੁਖਵਿੰਦਰ ਸਿੰਘ, ਸਰਕਲ ਬਲਾਚੌਰ ਤੋਂ ਰਾਣਾ ਰਣਦੀਪ ਕੌਸ਼ਲ, ਗੁਰਦੀਪ ਸਿੰਘ ਪ੍ਰਧਾਨ ਸਰਕਲ ਮਜਾਰੀ, ਸਰਕਲ ਬਛੜੀ ਤੋਂ ਪਿਆਰਾ ਸਿੰਘ, ਸਰਕਲ ਤੋਂ ਪੋਜੇਵਾਲ ਮਾ. ਦੇਵ ਰਾਜ, ਸਰਕਲ ਮਾਲੇਵਾਲ ਕੰਡੀ ਤੋਂ ਪਵਨ ਕੁਮਾਰ, ਸਰਕਲ ਟਕਾਰਲਾ ਤੋਂ ਵਿਜੈ ਕੁਮਾਰ ਸ਼ੰਮੀ, ਸਰਕਲ ਰੱਤੇਵਾਲ ਚੌਧਰੀ ਸੁਰਜੀਤ ਕੋਹਲੀ, ਸਰਕਲ ਕਾਠਗੜ ਜਗਜੀਤ ਸਿੰਘ ਸ਼ੰਮੀ, ਸਰਕਲ ਮਾਣੇਵਾਲ ਮੁੱਤ ਤੋਂ ਬਹਾਦਰ ਸਿੰਘ ਬੱਬੂ, ਸਰਕਲ ਰੋਲ ਮਾਜਰਾ ਤੋਂ ਪਰਮਜੀਤ ਸਿੰਘ, ਗੁਰਦੀਪ ਸਿੰਘ ਬਕਾਪੁਰ ਸਰਕਲ ਪ੍ਰਧਾਨ, ਮਾ. ਜਗਦੀਸ਼, ਗੁਰਨਾਮ ਸਿੰਘ ਥੋਪੀਆ, ਭਜਨ ਸਿੰਘ ਟੱਪਰੀਆਂ, ਭੁਪਿੰਦਰ ਸਿੰਘ ਸਰਾਂ, ਪੰਮੀ ਖਟਾਣਾ ਰੱਤੇਵਾਲ, ਕੇਸਰ ਸਿੰਘ, ਪੰਜਾਬ ਸਿੰਘ, ਪ੍ਰੇਮ ਚੰਦ ਟੱਪਰੀਆਂ, ਅਸ਼ਵਨੀ ਬੱਗੂਵਾਲ, ਅਵਤਾਰ ਸਿੰਘ ਦਿਆਲ, ਨਵੀਨ ਕੁਮਾਰ ਚੇਅਰਮੈਨ, ਰਾਕੇਸ਼ ਕੁਮਾਰ ਟੱਪਰੀਆਂ, ਸਵਰਨ ਸਿੰਘ ਬਾਜਵਾ ਨੰਗਲ, ਗੁਰਬਖ਼ਸ਼ ਸਿੰਘ ਨਿਆਣਾ ਬੇਟ, ਹਰੀਪਾਲ ਸਿੰਘ ਜਾਡਲੀ, ਕਿਸਾਨ ਆਗੂ ਨਿਰਮਲ ਸਿੰਘ ਔਜਲਾ, ਜੋਗਿੰਦਰ ਸਿੰਘ ਰੰਧਾਵਾ, ਹਰਵਿੰਦਰ ਸਿੰਘ ਚਾਹਲ, ਰਣਜੀਤ ਸਿੰਘ ਰਾਣਾ, ਬਿੱਲਾ ਨੰਬਰਦਾਰ ਆਦਿ ਹਾਜ਼ਰ ਸਨ।


