ਜਲੰਧਰ, 12 ਸਤੰਬਰ (ਕਰਮਵੀਰ ਸਿੰਘ)-
ਸ਼੍ਰੋਮਣੀ ਅਕਾਲੀ ਦਲ ਬਾਦਲ ਪ੍ਰਧਾਨ ਐਸ.ਸੀ ਵਿੰਗ ਜ਼ਿਲ੍ਹਾ ਜਲੰਧਰ ਦਿਹਾਤੀ ਹਲਕਾ ਆਦਮਪੁਰ ਧਰਮਪਲ ਲੇਸੜੀਵਾਲ ਨੇ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਕਿਹਾ ਕੀ ਆਦਮਪੁਰ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਕਾਰ ਕ੍ਰੈਡਿਟ ਵਾਰ ਚੱਲ ਰਹੀ ਹੈ। ਕੱਲ ਦੀ ਗੱਲ ਕਰੀਏ ਤਾਂ ਟੰਡਨ ਹਸਪਤਾਲ ਤੋਂ ਮੇਨ ਰੋਡ ਆਦਮਪੁਰ ਤੱਕ ਕਰੀਬ 500 ਮੀਟਰ ਦਾ ਜਿਹੜਾ ਟੋਟਾ ਆ ਸੜਕ ਦਾ ਕਾਫੀ ਸਮੇਂ ਤੋਂ ਅਧੂਰਾ ਪਿਆ ਸੀ ਉਸਦਾ ਪਹਿਲਾਂ ਨਗਰ ਕੌਂਸਲ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਨੇ ਉਦਘਾਟਨ ਕੀਤਾ ਮੈਂ ਇਹ ਰੋਡ ਬਣਾਉਣ ਦੇ ਵਿੱਚ ਕਾਮਯਾਬ ਹੋਇਆ ਹਾਂ। ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕੌਂਸਲਰ ਉਥੇ ਦਾਅਵਾ ਕਰਦੇ ਹਨ। ਕਿ ਇਹ ਸੜਕ ਇਹ ਸਾਡੀ ਸਰਕਾਰ ਬਣਾ ਰਹੀ ਹੈ ਇਹ ਸਾਰੇ ਘਟਨਾ ਕਰਮ ਤੋਂ ਸਾਬਤ ਹੁੰਦਾ ਹੈ ਕਿ ਆਦਮਪੁਰ ਦੇ ਵਿੱਚ ਲੋਕਾਂ ਦੇ ਹਿੱਤਾਂ ਨੂੰ ਪਰੇ ਰੱਖ ਕੇ ਲੋਕਾਂ ਦੇ ਕੰਮਾਂ ਨੂੰ ਪਰੇ ਰੱਖ ਕੇ ਲੋਕਾਂ ਦੀਆਂ ਭਾਵਨਾ ਨੂੰ ਪਰੇ ਰੱਖ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਕ੍ਰੈਡਿਟ ਵਾਰ ਚੱਲਣ ਲੱਗੀ ਹੈ। ਜੋ ਕਿ ਛੋਟੇ ਤੋਂ ਛੋਟੇ ਕੰਮ ਦਾ ਉਦਘਾਟਨ ਕਰਕੇ ਫੋਟੋ ਲਵਾ ਕੇ ਅਸੀਂ ਇਸ ਗੱਲ ਦਾ ਕ੍ਰੈਡਿਟ ਲਈਏ ਮੇਰੀ ਬੇਨਤੀ ਹੈ ਕਿ ਆਪਾਂ ਛੋਟੀ ਛੋਟੀਆਂ ਕ੍ਰੈਡਿਟ ਵਾਰਾਂ ਵਿੱਚ ਪੈਣ ਦੀ ਬਜਾਏ ਲੰਮੇ ਸਮੇਂ ਤੋਂ ਜਲੰਧਰ ਹੁਸ਼ਿਆਰਪੁਰ ਮੁੱਖ ਮਾਰਗ ਤੇ ਅਧੂਰਾ ਖੜਾ ਆਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ 2016 ਵਿੱਚ ਬ੍ਰਿਜ ਸ਼ੁਰੂ ਕੀਤਾ ਸੀ ਜੋ ਹੁਣ ਤੱਕ ਅਧੂਰਾ ਪਿਆ ਹੈ। ਆਪਾਂ ਸਾਰੇ ਛੋਟੇ ਛੋਟੇ ਕੰਮਾਂ ਤੋਂ ਉੱਪਰ ਉੱਠ ਕੇ ਆਪਾਂ ਇਸ ਬ੍ਰਿਜ ਦੇ ਮਸਲੇ ਲਈ ਇਕੱਠੇ ਹੋਈਏ। ਸ਼੍ਰੋਮਣੀ ਅਕਾਲੀ ਦਲ ਵੀ ਤੁਹਾਡਾ ਸਾਥ ਦੇਣ ਲਈ ਤਿਆਰ ਹੈ। ਜਿਹੜੀ ਕੋਈ ਰੂਪ ਰੇਖਾ ਤਿਆਰ ਕਰਨੀ ਹੈ। ਜਿੱਥੇ ਜਾਣਾ ਪੈਂਦਾ ਆ ਜੋ ਕਰਨਾ ਪੈਂਦਾ ਆ ਅਸੀਂ ਸਾਰੇ ਰਲ ਮਿੱਲ ਕੇ ਕਰੀਏ ਤਾਂ ਜੌ ਸ਼ਹਿਰ ਦਾ ਸਹੀ ਅਰਥਾਂ ਵਿੱਚ ਸੁਧਾਰ ਹੋ ਸਕੇ। ਹਾਲਾਤ ਇਹ ਹਾਂ ਕਿ ਕੋਈ ਆਦਮਪੁਰ ਆਉਣ ਨੂੰ ਤਿਆਰ ਨਹੀਂ ਹੈ ਅਤੇ ਆਦਮਪੁਰ ਦੇ ਸ਼ਹਿਰ ਵਾਸੀਆਂ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ ਹੈ। ਸੋ ਮੇਰੀ ਅਪੀਲ ਬੇਨਤੀ ਹੈ ਕਿ ਸਾਰੀਆਂ ਰਾਜਸੀ ਦਲਾਂ ਨੂੰ ਕਿ ਆਪਾਂ ਛੋਟੀ ਛੋਟੀ ਕ੍ਰੈਡਿਟ ਵਾਰ ਤੋਂ ਉੱਤੇ ਉੱਠ ਕੇ ਹਲਕੇ ਦੇ ਵਿਕਾਸ ਦੀ ਗੱਲ ਕਰੀਏ ਹਲਕੇ ਦੇ ਮੁੱਦਿਆਂ ਦੀ ਗੱਲ ਕਰੀਏ।


