Join
Monday, March 23, 2026
Monday, March 23, 2026

1988 ‘ਚ’ ਆਏ ਹੜ੍ਹਾਂ ਵਿੱਚ ਰਾਜੀਵ ਗਾਂਧੀ ਨੇ 1 ਅਰਬ ਦੀ ਸਹਾਇਤਾ  ਸੂਬੇ ਲਈ ਦਿੱਤੇ ਸੀ: ਅਜੇ ਮੰਗੂਪੁਰ

ਕੇਂਦਰ ਸਰਕਾਰ ਨੇ  ਐਨੇ ਮਾੜੇ ਹਾਲਾਤਾਂ ਵਿੱਚ ਸਿਰਫ 1600 ਕਰੋੜ
 ਕਲਾਕਾਰ ਤੇ ਸਮਾਜ ਸੇਵੀ ਸੰਸਥਾਵਾਂ ਹੜ੍ਹ ਪੀੜਤਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਖੁੱਲ ਕੇ  ਅੱਗੇ ਆਏ ਹਨ 

ਨਵਾਂਸ਼ਹਿਰ 11 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ)

ਕਾਂਗਰਸ ਦੇ ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 1988 ਵਿੱਚ ਪੰਜਾਬ ‘ਚ’ ਹੜ੍ਹ ਆਏ ਸੀ ਤਾਂ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ  ਸਰਵਗੀ ਰਾਜੀਵ ਗਾਂਧੀ ਸਨ ਅਤੇ ਉਨ੍ਹਾਂ ਵਲੋਂ ਹੜ੍ਹ ਪੀੜਤਾਂ ਦੀਆਂ ਸਮੱਸਿਆਵਾਂ ਨੂੰ  ਦੇਖਦੇ ਹੋਏ 1 ਅਰਬ ਦੀ ਸਹਾਇਤਾ ਸੂਬੇ ਲਈ ਦਿੱਤੀ ਸੀ | ਪਰ ਅਫਸੋਸ ਉਦੋਂ ਹੁੰਦਾ ਹੈ ਕਿ ਪ੍ਰਧਾਨ  ਮੰਤਰੀ ਨਰਿੰਦਰ ਮੋਦੀ ਨੇ ਪੰਜਾਬ  ਵਿੱਚ  ਹੜ੍ਹਾਂ ਨਾਲ ਸਭ ਕੁਝ ਬਰਬਾਦ ਤੇ ਖਤਮ ਹੋ ਜਾਣ ਦੇ  ਬਾਵਜੂਦ ਵੀ ਪੰਜਾਬ ਦੇ ਮੁੜ ਵਸੇਵੇ ਲਈ ਸਿਰਫ 1600 ਕਰੋੜ ਰੁਪਏ ਹੀ ਦਿੱਤਾ। ਜੋ ਕਿ ਪੰਜਾਬੀਆਂ ਦੇ ਮਲਮ ਲਾਉਣ ਦਾ ਕੰਮ ਨਹੀਂ ਕਰੇਗਾ ਸਗੋਂ ਲੂਣ ਛਿਣਕਣ ਦੇ ਬਰਾਬਰ ਕੰਮ ਕਰੇਗਾ ਜੋ ਕਿ ਪੰਜਾਬ ਦੇ ਨਾਲ ਬੇਇਨਸਾਫੀ ਹੈ |ਉਨ੍ਹਾਂ ਨੇ ਕਿਹਾ ਕਿ ਜਦਕਿ ਦੂਸਰੇ ਪਾਸੇ ਇਨਾਂ ਨਾਲੋਂ ਤਾਂ ਪੰਜਾਬ ਕਲਾਕਾਰ ਤੇ ਸਮਾਜ ਸੇਵੀ ਸੰਸਥਾਵਾ ਹੀ ਚੰਗੀਆ ਹਨ | ਜਿਹੜੀਆਂ ਇਹਨਾਂ ਹੜ੍ਹ ਪੀੜਤਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀਆਂ ਹਨ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਵੱਡੇ ਪੱਧਰ ਤੇ ਮਦਦ ਕਰ ਰਹੇ ਹਨ |ਉਨ੍ਹਾਂ ਵਲੋਂ ਹੜ੍ਹ ਪੀੜਤਾਂ ਦੀ ਹਰ ਪੱਖ ਤੋਂ ਮਦਦ ਜਿਵੇ, ਪੈਸੇ, ਅਨਾਜ, ਘਰ ਦਾ ਸਮਾਨ ,ਮਸ਼ੀਨਰੀ ਆਦਿ ਦਾ ਪ੍ਰਬੰਧ ਆਪਣੇ ਤੌਰ ਤੇ ਕਰ ਰਹੇ ਹਨ | ਉਨਾਂ ਨੇ ਕਿਹਾ ਕਿ ਅੱਜ ਪੰਜਾਬ  ਵੱਡੇ ਸੰਕਟ ਵਿੱਚੋ ਲੰਘ ਰਿਹਾ ਹੈ ਅਤੇ ਪੰਜਾਬ ਦੇ ਲੋਕ 20 ਸਾਲ ਲਈ ਪਿੱਛੇ ਪੈ ਗਏ ਹਨ ਮੁੜ ਆਪਣਾ ਵਸੇਵੇ ਕਰਨ ਲਈ ਪਰ ਪੰਜਾਬ ਦੀਆਂ ਲਗਭਗ ਸਾਰੀਆਂ ਪਾਰਟੀਆਂ  ਆਪੋ ਆਪਣੀ ਸਮਰੱਥਾ ਦੇ ਅਨੁਸਾਰ ਹੜ੍ਹ ਪੀਡ਼ਤਾਂ ਦੀ ਮਦਦ ਕਰ ਰਹੀਆ ਹਨ |  ਉਨ੍ਹਾਂ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਹੜ੍ਹਾਂ ਦੇ ਮਾੜੇ ਹਾਲਾਤ ਵਿੱਚ ਪੰਜਾਬ ਨੂੰ  ਸਿਰਫ 1600 ਕਰੋੜ ਹੀ ਦਿੱਤਾ ਹੈ ਜੋ ਕਿ ਪੰਜਾਬੀਆਂ ਨਾਲ ਬੇਇਨਸਾਫੀ ਅਤੇ ਕੋਜ਼ਾ ਮਜ਼ਾਕ ਹੈ | ਉਨ੍ਹਾਂ ਨੇ ਕਿਹਾ ਕਿ ਤਕਰੀਬਨ 37 ਸਾਲ ਪਹਿਲਾਂ ਸਵ ਰਾਜੀਵ ਗਾਂਧੀ ਨੇ 1 ਅਰਬ ਦੀ ਰਾਸ਼ੀ ਦਿੱਤੀ ਸੀ ।ਉਸ ਸਮੇਂ ਉਨ੍ਹਾਂ ਵਲੋਂ ਦਿੱਤੀ ਰਾਸ਼ੀ ਦੀ ਉਸ ਸਮੇਂ ਦੀ ਕਿੰਨੀ ਵੈਲਿਊ ਹੋਵੇਗੀ  | ਜਿਸ ਨਾਲ ਮੁੜ ਪੰਜਾਬ ਆਪਣੀਆਂ ਲੀਹਾਂ ਤੇ ਆ ਗਿਆ |  ਉਨ੍ਹਾਂ ਨੇ ਕੇਂਦਰ ਸਰਕਾਰ ਤੋ ਮੰਗ ਕੀਤੀ ਕਿ ਪੰਜਾਬ ਦੇ ਲਈ ਹੋਰ ਵੱਡਾ ਰਾਹਤ ਪੈਕੇਜ ਦਿੱਤਾ ਜਾਵੇ। 

Related Articles

LEAVE A REPLY

Please enter your comment!
Please enter your name here

Latest Articles

2

2