– ਅਧਿਆਪਕ ਦਿਵਸ ਦੇ ਉਪਲੱਖ ’ਤੇ ਕੇ.ਸੀ. ਕਾਲਜ ਆੱਫ਼ ਫਾਰਮੇਸੀ ’ਚ ਪ੍ਰੋਗਰਾਮ ਕਰਵਾਇਆ
– ਵਿਦਿਆਰਥੀਆਂ ਨੇ ਟੀਚਰਾਂ ਨੂੰ ਤੋਹਫ਼ੇ ਦਿੱਤੇ ਅਤੇ ਉਨ੍ਹਾਂ ਕੋਲੋ ਦਿਲਚਸਪ ਖੇਡਾਂ ਵੀ ਖਿਡਾਇਆਂ
ਨਵਾਂਸ਼ਹਿਰ, 11 ਸਤੰਬਰ(ਜਤਿੰਦਰ ਪਾਲ ਸਿੰਘ ਕਲੇਰ )
ਕਰਿਆਮ ਰੋਡ ’ਤੇ ਸੱਥਿਤ ਕੇ.ਸੀ. ਕਾਲਜ ਆੱਫ਼ ਫਾਰਮੇਸੀ ’ਚ ਅਧਿਆਪਕ ਦਿਵਸ ਦੇ ਉਪਲੱਖ ’ਤੇ ਇੱਕ ਵਿਦਿਅਕ ਪ੍ਰੋਗਰਾਮ ਕਰਵਾਇਆ ਗਿਆ। ਸੱਭ ਤੋਂ ਪਹਿਲਾਂ, ਕੈਂਪਸ ਡਾਇਰੈਕਟਰ ਡਾ. ਏ.ਸੀ. ਰਾਣਾ ਨੇ ਸੁਤੰਤਰ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਬਣੇ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੀ ਤਸਵੀਰ ਤੇ ਫੁੱਲ ਭੇਟ ਕੀਤੇ, ਫਿਰ ਕੇਕ ਕੱਟਿਆ। ਉਹਨਾ ਦੇ ਨਾਲ ਸੀ.ਈ.ਓ (ਗਰੁੱਪ ਕੈਪਟਨ) ਅਸ਼ਵਨੀ ਦੱਤਾ, ਕਾਲਜ ਪ੍ਰਿੰਸੀਪਲ ਡਾ. ਸੰਦੀਪ ਕਲਸੀ, ਐਸ.ਏ.ਓ. ਇੰਜ. ਆਰ.ਕੇ. ਮੂੰਮ ਅਤੇ ਕਾਲਜ ਸਟਾਫ਼ ਵੀ ਉਨ੍ਹਾਂ ਨਾਲ ਮੌਜੂਦ ਰਿਹਾ। ਸਰਸਵਤੀ ਵੰਦਨਾ ਤੋਂ ਬਾਅਦ ਪ੍ਰੋਗਰਾਮ ਸ਼ੁਰੂ ਹੋਇਆ, ਜਿਸ ’ਚ ਕਾਲਜ ਦੇ ਵਿਦਿਆਰਥੀ ਚਾਹਤ, ਅਮੀਸ਼ਾ, ਨਿਤਿਨ, ਰਵੀਆ, ਜਸਕਰਨ ਨੇ ਢੋਲ ਜਗੀਰੋ ਦਾ.. ਕਾਲੀ ਐਨਕ ਨਾ ਲਾਇਆ ਕਰ.. ਕੀਤੇ ਨੀ ਤੇਰਾ ਰੁਤਬਾ ਘੱਟਦਾ.. ਆਦਿ ਗੀਤਾਂ ’ਤੇ ਕੋਰੀਓਗ੍ਰਾਫੀ ਕੀਤੀ ਅਤੇ ਟੀਚਰਾਂ ਨੂੰ ਨੱਚਣ ਲਈ ਮਜਬੂਰ ਕੀਤਾ। ਸਟੇਜ ’ਤੇ ਵਿਦਿਆਰਥੀਆਂ ਨੇ ਨਾਟੀ, ਗਿੱਧਾ, ਭੰਗੜਾ, ਵੱਖੋ-ਵੱਖ ਰਾਜਾਂ ਦੇ ਡਾਂਸ ਪੇਸ਼ ਕੀਤੇ ਅਤੇ ਅਧਿਆਪਕਾਂ ਨੂੰ ਗੀਤਾਂ ਤੇ ਕੁਰਸੀ ਵਾਲੀ ਗੇਮਜ, ਬੋਤਲ, ਕੱਪ ਗੁਬਾਰਾ ਆਦਿ ਦੇ ਨਾਲ ਕਈ ਗੇਮਜ ਖਿਡਾਵਾਇਆਂ। ਡਾ. ਏ.ਸੀ. ਰਾਣਾ ਨੇ ਕਿਹਾ ਕਿ ਇੱਕ ਚੰਗਾ ਅਧਿਆਪਕ ਇੱਕ ਜੱਗਦੇ ਹੋਏ ਦੀਵੇ ਵਾਂਗ ਹੁੰਦਾ ਹੈ ਜੋ ਦੂਜਿਆਂ ਨੂੰ ਰੌਸ਼ਨੀ ਦੇਣ ਲਈ ਖੁਦ ਜਲਾਉਂਦਾ ਹੈ। ਉਹ ਬੱਚਿਆਂ ਨੂੰ ਇੱਕ ਮਹਾਨ ਵਿਅਕਤੀ ਬਣਾਉਣ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੰਦਾ ਹੈ। ਕਾਲਜ ਦੇ ਵਿਦਿਆਰਥੀਆਂ ਆਸ਼ੀਸ਼, ਫਰੀਦ, ਕਮਰ, ਨਿਤਿਨ, ਕਲੀਮਮੁੱਲਾ, ਉਮੇ, ਸ਼ੀਤਲ ਨੇ ਵੀ ਅਧਿਆਪਕਾਂ ਨੂੰ ਤੋਹਫ਼ੇ ਦਿੱਤੇ ਅਤੇ ਆਪਣੇ ਅਧਿਆਪਕ ਦੇ ਸਨਮਾਨ ਵਿੱਚ ਉਨ੍ਹਾਂ ਨੂੰ ਕੰਪਲੀਮੈਂਟ ਦਿਤੇ। ਪ੍ਰਿੰਸੀਪਲ ਡਾ. ਸੰਦੀਪ ਕਲਸੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਲਜ ਵਿੱਚ ਵੱਧੋ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ ਅਤੇ ਪੜ੍ਹਾਈ ਲਈ ਖੁੱਲ੍ਹ ਕੇ ਟਾਇਮ ਦੇਣਾ ਚਾਹੀਦਾ ਹੈ, ਪੜ੍ਹਾਈ ਦਾ ਆਨੰਦ ਮਾਣਨਾ ਚਾਹੀਦਾ ਹੈ, ਜੋ ਵੀ ਸਿੱਖਦੇ ਹਾਂ ਉਹ ਪੂਰੇ ਧਿਆਨ ਨਾਲ ਸਿੱਖਣਾ ਚਾਹੀਦਾ ਹੈ। ਉਨ੍ਹਾਂ ਜੂਨੀਅਰ ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਕੋਈ ਉਨ੍ਹਾਂ ਨਾਲ ਰੈਗਿੰਗ ਕਰਦਾ ਹੈ ਤਾਂ ਉਹ ਅਪਣੇ ਅਧਿਆਪਕ ਨੂੰ ਦੱਸਣ ਜਾਂ ਉਹ ਉਨ੍ਹਾਂ ਨੂੰ ਮਿਲ ਸਕਦੇ ਹਨ ਅਤੇ ਖੁੱਲ੍ਹ ਕੇ ਰੈਗਿੰਗ ਬਾਰੇ ਗੱਲ ਕਰ ਸਕਦੇ ਹਨ। ਸਾਰੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇੱਕਜੁੱਟ ਰਹੋ ਅਤੇ ਇੱਕ ਦੂਜੇ ਦਾ ਸਤਿਕਾਰ ਵੀ ਕਰਨਾ ਚਾਹੀਦਾ ਹੈ। ਮੰਚ ਸੰਚਾਲਨ ਸੁਮੈਨਿਕਾ, ਕੁਸੁਮ, ਸਾਕਸ਼ੀ, ਆਸ਼ੀਸ਼, ਦਾਨਿਸ਼ ਨੇ ਵਾਖੁਵੀ ਕੀਤਾ। ਮੌਕੇ ’ਤੇ ਮੋ. ਸੁਹੇਲ, ਮਨਪ੍ਰੀਤ, ਕਮਲਜੀਤ, ਅਮਨਜੋਤ, ਰੂਬਲ, ਸ਼ਿਖਾ, ਇੰਦਰਪ੍ਰੀਤ, ਨਿਧਿਕਾ, ਤੋਸੀਫ, ਸਨੇਹਾ, ਤਵਲੀਨ ਕੌਰ ਆਦਿ ਸਾਰਾ ਸਟਾਫ ਮੌਜੂਦ ਸੀ।




