ਬਜ਼ੁਰਗ ਆਸ਼ਰਮ ਵਿਚ ਖ਼ੁਸ਼ੀਆਂ ਸਾਂਝੀਆਂ ਕੀਤੀਆਂ, ਇੱਕ ਬਜੁਰਗ ਦੀ ਨੁਕਸਾਨੀ ਛੱਤ ਅਤੇ ਕਈਆਂ ਨੂੰ ਛੱਤਾਂ ਦੀ ਮੁਰੰਮਤ ਲਈ ਵੀ ਦਿੱਤਾ ਸਹਿਯੋਗ
ਜਲੰਧਰ, (ਕਰਮਵੀਰ ਸਿੰਘ)-
ਉੱਘੇ ਸਮਾਜ ਸੇਵਕ ਪ੍ਰਵਾਸੀ ਭਾਰਤੀ ਜਤਿੰਦਰ ਜੇ ਮਿਨਹਾਸ ਨੇ ਆਪਣਾ ਜਨਮਦਿਨ ਵੀ ਸਮਾਜ ਸੇਵੀ ਕਾਰਜ ਕਰਦਿਆਂ ਮਨਾਇਆ, ਇਸ ਮੌਕੇ ਉਨ੍ਹਾਂ ਜਿੱਥੇ ਅਲਵਾਲਪੁਰ ਵਿਖੇ ਸਥਿਤ ਕੁੰਦਨ ਵਰਿੱਧ ਆਸ਼ਰਮ ਵਿਖੇ ਰਹਿੰਦੇ ਬਜ਼ੁਰਗਾਂ ਲਈ ਖਾਸਤੌਰ ਤੇ ਖਾਣਪੀਣ ਦਾ ਇੰਤਜਾਮ ਕੀਤਾ ਉੱਥੇ ਇਲਾਕੇ ਦੇ ਕਈ ਘਰਾਂ ਜਿਨ੍ਹਾਂ ਦੀਆਂ ਛੱਤਾਂ ਬਾਰਿਸ਼ ਕਾਰਨ ਨੁਕਸਾਨੀਆਂ ਗਈਆਂ ਲਈ ਸੀਮੇਂਟ ਅਤੇ ਪਿੰਡ ਚੂਹੜਵਾਲੀ ਵਿਖੇ ਇੱਕ ਬੇਸਹਾਰਾ ਬਜ਼ੁਰਗ ਔਰਤ ਜਿਸਦੀ ਛੱਤ ਬੁਰੀ ਤਰਾਂ ਨਾਲ ਨੁਕਸਾਨੀ ਗਈ ਸੀ ਦੀ ਦੁਬਾਰਾ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਵਤਨ ਸਿੰਘ ਨੰਬਰਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟਰੱਸਟ ਦੇ ਮੈਨੇਜਰ ਅਕਸ਼ੇਦੀਪ ਸ਼ਰਮਾ ਨੇ ਦੱਸਿਆ ਕਿ ਜਤਿੰਦਰ ਜੇ ਮਿਨਹਾਸ ਹਰ ਸਾਲ ਆਪਣੇ ਜਨਮਦਿਨ ਮੌਕੇ ਸਮਾਜ ਸੇਵਾ ਦੇ ਨਵੇਂ ਉਪਰਾਲੇ ਕਰਦੇ ਹਨ ਅਤੇ ਇਸ ਸਾਲ ਉਨ੍ਹਾਂ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਜ਼ੁਰਗਾਂ ਨਾਲ ਜਨਮਦਿਨ ਦੀ ਖੁਸ਼ੀ ਸਾਂਝੀ ਕਰਨ ਉਪਰੰਤ ਵੱਖ ਵੱਖ ਪਿੰਡਾਂ ਅੰਦਰ ਬਾਰਿਸ਼ ਕਾਰਨ ਨੁਕਸਾਨੀਆਂ ਗਈਆਂ ਛੱਤਾਂ ਦੀ ਰਿਪੇਅਰ ਲਈ ਜਿੱਥੇ ਸੀਮੇਂਟ ਮੁੱਹਈਆ ਕਰਵਾਇਆ ਗਿਆ ਉੱਥੇ ਨਜਦੀਕੀ ਪਿੰਡ ਚੂਹੜਵਾਲੀ ਵਿਖੇ ਇੱਕਲਿਆਂ ਆਪਣਾ ਜੀਵਨ ਬਸਰ ਕਰ ਰਹੀ ਬਜ਼ੁਰਗ ਮਾਤਾ ਦੀ ਛੱਤ ਜੌ ਭਾਰੀ ਬਾਰਿਸ਼ਾਂ ਕਾਰਨ ਬੁਰੀ ਤਰਾਂ ਨੁਕਸਾਨੀ ਗਈ ਸੀ ਲਈ ਛੱਤ ਦੀ ਦੁਬਾਰਾ ਉਸਾਰੀ ਦਾ ਸਾਰਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਨਮ ਦਿਨ ਮੌਕੇ ਵੀ ਅਜਿਹੀਆਂ ਸੇਵਾਵਾਂ ਕੋਈ ਗੁਰੂ ਮਹਾਰਾਜ ਜੀ ਦੀ ਅਸੀਸ ਨਾਲ ਸੁਚੱਜੀ ਅਤੇ ਸਵਸਥ ਸਮਾਜ ਦੀ ਕਾਮਨਾ ਕਰਦਿਆਂ ਹੀ ਕਰਵਾ ਸਕਦਾ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਮਾਸਟਰ ਮੀਤ ਕੁਮਾਰ ਤੱਖੀ, ਮਨੋਜ ਕੁਮਾਰ, ਸਰਪੰਚ ਨਿਰਮਲ ਸਿੰਘ ਹਰੀਪੁਰ, ਬਲਵੀਰ ਸਿੰਘ ਦਿਉਲ, ਜਗਜੀਤ ਸਿੰਘ ਜੱਗੀ, ਸੋਹਣ ਜੀਤ, ਹਰਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ।




