ਨਵਾਂਸ਼ਹਿਰ 12 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਸੂਬੇ ਵਿਚ ਆਏ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਅਤੇ ਲੋਕਾਂ ਦੀ ਵੱਖ-ਵੱਖ ਜਥੇਬੰਦੀਆਂ, ਅਦਾਰਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੀ ਜਾ ਰਹੀ ਮਦਦ ਦੀ ਲੜੀ ਵਿਚ ਅੱਜ ਥਿੰਕ ਗੈਸ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਲਈ ਪੰਜ ਲੱਖ ਰੁਪਏ ਦਾ ਚੈੱਕ ਡਿਪਟੀ ਕਮਿਸ਼ਨਰ ਸ. ਅੰਕੁਰਜੀਤ ਸਿੰਘ ਨੂੰ ਸੌਂਪਿਆ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਦੇਸ਼-ਵਿਦੇਸ਼ ਤੋਂ ਲੋਕਾਂ ਨੇ ਹੜ੍ਹ ਪੀੜਤਾਂ ਅਤੇ ਪ੍ਰਭਾਵਿਤ ਇਲਾਕਿਆਂ ਲਈ ਅੱਗੇ ਆ ਕੇ ਵੱਡੇ ਪੱਧਰ ‘ਤੇ ਮਦਦ ਕੀਤੀ ਹੈ ਜੋ ਬੇਹੱਦ ਸਲਾਹੁਣਯੋਗ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ, ਥਿੰਕ ਗੈਸ ਦੇ ਪੰਜਾਬ ਤੇ ਹਿਮਾਚਲ ਦੇ ਜੋਨਲ ਹੈਡ ਵਿਸ਼ਾਲ ਗਿਰੀ ਗੋਸਵਾਮੀ, ਦਰਪਨ ਕੁਮਾਰ ਚੌਧਰੀ, ਕੰਪਨੀ ਦੇ ਜਲ਼ੰਧਰ ਤੇ ਕਾਂਗੜਾ ਦੇ ਡਿਪਟੀ ਰੀਜਨਲ ਹੈੱਡ ਜੌਹਨੀ ਸ਼ਰਮਾ ਚੈੱਕ ਭੇਟ ਕਰਨ ਵੇਲੇ ਮੌਜੂਦ ਸਨ।


