Join
Friday, March 13, 2026
Friday, March 13, 2026

ਨਵਾਂਸ਼ਹਿਰ ਦੇ ਜਾਡਲਾ ਟਾਊਨ ਵਿੱਚ ਸ਼ਰਾਬ ਠੇਕੇ ‘ਤੇ ਹੋਏ ਧਮਾਕੇ ਕਾਰਨ ਲੋਕ ਸਹਿਮੇ

ਧਮਾਕੇ ਕਾਰਨ ਦੀਵਾਰ ਅਤੇ ਜਾਲੀ ਤੇ ਪਏ ਨਿਸ਼ਾਨ 
ਸ਼ਰਾਬ ਠੇਕੇ ਦੇ ਕਰਿੰਦਿਆਂ ਦਾ ਹੋਇਆ ਵਾਲ ਵਾਲ ਬਚਾਅ

ਨਵਾਂਸ਼ਹਿਰ/ ਜਾਡਲਾ 11 ਸਤੰਬਰ – (ਜਤਿੰਦਰ ਪਾਲ ਸਿੰਘ ਕਲੇਰ ) ਜਿਲ੍ਹਾਂ ਨਵਾਂਸ਼ਹਿਰ ਦੇ ਠੇਕੇ ਤੇ ਪਹਿਲਾਂ ਵੀ ਹੋ ਚੁੱਕਿਆ ਹੈ ਧਮਾਕਾ , ਉਸੇ ਲੜੀ ਤਹਿਤ ਜਾਡਲਾ ਰਾਹੋਂ ਰੋਡ ਸਥਿਤ ਸ਼ਰਾਬ ਠੇਕੇ ਤੇ ਰਾਤ ਲਗਭਗ 9 ਵਜੇ ਇਕ ਜ਼ੋਰਦਾਰ ਧਮਾਕਾ ਹੁੰਦਾ ਹੈ, ਜਿਸ ਵਿੱਚ ਕਿਸੇ ਨੂੰ ਕੁਝ ਸਮਝ ਨਹੀਂ ਲੱਗਦੀ। ਗਨੀਮਤ ਇਹ ਰਹੀ ਕੀ ਠੇਕੇ ਤੇ ਕੰਮ ਕਰਨ ਵਾਲੇ ਕਰਿੰਦਿਆਂ ਦਾ ਵਾਲ ਵਾਲ ਬਚਾਅ ਹੋ ਗਿਆ। ਇਹ ਧਮਾਕਾ ਸੁਣ ਕੇ ਆਲੇ ਦੁਆਲੇ ਦੇ ਦੁਕਾਨਦਾਰ ਸਹਿਮ ਗਏ ਅਤੇ ਆਪਣੀਆਂ ਦੁਕਾਨਾਂ ਉਹਨਾਂ ਨੇ ਬੰਦ ਕਰ ਦਿੱਤੀਆਂ। ਇਸ ਧਮਾਕੇ ਨਾਲ ਠੇਕੇ ਦੀ ਕੰਧ ਅਤੇ ਨਾਲ ਲੱਗੀ ਜਾਲੀਆਂ ਉੱਤੇ ਕਈ ਤੇ ਜਗ੍ਹਾ ਨਿਸ਼ਾਨ ਪਾਏ ਗਏ । ਪਰ ਇਸ ਤੋਂ ਕੋਈ ਵੀ ਕਲੀਅਰ ਨਹੀ ਹੋ ਸਕਿਆ ਕਿ ਇਹ ਧਮਾਕਾ ਕਿਸ ਚੀਜ ਦਾ ਧਮਾਕਾ ਹੋਇਆ ਹੈ , ਜਿਸ ਵਿੱਚੋਂ ਛਰੇ ਨਿਕਲ ਕੇ ਦੀਵਾਰ ਅਤੇ ਜਾਲੀ ਨੂੰ ਚੀਰ ਗਏ। ਜਿਸ ਜਗ੍ਹਾ ਤੇ ਇਹ ਧਮਾਕਾ ਹੋਇਆ ਉੱਥੇ ਇੰਟਰਲਾਕ ਟਾਇਲ ਉੱਤੇ ਦੋ ਇੰਚ ਡੂੰਘਾ ਟੋਆ ਪੈ ਗਿਆ। ਜਦੋਂ ਉੱਥੇ ਕਰਿੰਦਿਆਂ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ, ਪ੍ਰੰਤੂ ਠੇਕੇ ਦੇ ਮਾਲਕ ਵਨੀਤ ਕੁਸ਼ਨ ਮੌਕੇ ਉੱਤੇ ਜਰੂਰ ਪੁੱਜੇ ਅਤੇ ਉਹਨਾਂ ਦੇ ਨਾਲ ਇੱਕ ਵਿਅਕਤੀ ਨੇ ਬਿਆਨ ਦਿੱਤਾ ਕਿ ਮੈਂ ਵੀ ਹੁਣੇ ਇੱਥੇ ਆਇਆ ਹਾਂ ਅਤੇ ਧਮਾਕੇ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗਿਆ, ਇੰਝ ਲੱਗ ਰਿਹਾ ਸੀ ਜਿਸ ਤਰ੍ਹਾਂ ਫਰਿੱਜ ਵਿੱਚੋਂ ਕੋਈ ਚੀਜ਼ ਫਟੀ ਹੋਵੇ। ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਵੱਡੀ ਗਿਣਤੀ ਵਿਚ ਪੁੱਜ ਗਿਆ ਜਿਸ ਵਿੱਚ ਡੀਐਸਪੀ ਰਾਜ ਕੁਮਾਰ ਬਜਾੜ , ਸਿਟੀ ਥਾਣਾ ਐਸਐਚਓ ਅਵਤਾਰ ਸਿੰਘ, ਸਦਰ ਥਾਣਾ ਐਸਐਚਓ ਅਸ਼ੋਕ ਕੁਮਾਰ, ਚੌਂਕੀ ਜਾਡਲਾ ਏਐਸਆਈ ਅਮਰਜੀਤ ਕੌਰ ਮੌਜੂਦ ਸਨ। ਜਦੋਂ ਡੀਐਸਪੀ ਰਾਜ ਕੁਮਾਰ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਫਰਿਜ ਵਿੱਚੋਂ ਕੋਈ ਧਮਾਕਾ ਹੋਇਆ ਜਾਪਦਾ ਹੈ। ਜਾਂਚ ਚੱਲ ਰਹੀ ਹੈ ਉਸ ਉਪਰੰਤ ਹੀ ਕੁਝ ਦੱਸਿਆ ਜਾ ਸਕਦਾ ਹੈ ਕਿ ਕਿਸ ਚੀਜ਼ ਦਾ ਧਮਾਕਾ ਹੋਇਆ ਹੈ। ਇੱਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਨਵਾਂਸ਼ਹਿਰ ਦੇ ਅੰਬੇਦਕਰ ਚੌਂਕ ਸ਼ਰਾਬ ਠੇਕੇ ਤੇ ਡੇਢ ਮਹੀਨਾ ਪਹਿਲਾਂ ਵੀ ਇਸੇ ਤਰ੍ਹਾਂ ਦਾ ਧਮਾਕਾ ਹੋਇਆ ਸੀ। ਇੱਥੇ ਜਾਡਲਾ ਟਾਊਨ ਸ਼ਰਾਬ ਠੇਕੇ ਤੇ ਤਸਵੀਰਾਂ ਕੁਝ ਸ਼ੱਕੀ ਹੀ ਬਿਆਨ ਕਰ ਰਹੀਆਂ ਹਨ, ਜਿਸ ਵਿੱਚ ਇਹ ਧਮਾਕਾ ਫਰਿਜ਼ ਦਾ ਨਹੀਂ ਸਗੋਂ ਕੋਈ ਹੋਰ ਚੀਜ਼ ਦਾ ਕੀਤਾ ਗਿਆ ਹੋ ਸਕਦਾ ਹੈ, ਜਿਸ ਵਿੱਚੋਂ ਛਰੇ ਨਿਕਲ ਕੇ ਦੀਵਾਰ ਅਤੇ ਨਾਲ ਲੱਗੀ ਜਾਲੀ ਉੱਤੇ ਅਣਗਿਨਤ ਨਿਸ਼ਾਨ ਬਣੇ ਹੋਏ ਹਨ। ਪੁਲਿਸ ਪਾਰਟੀ ਸੀਸੀਟੀਵੀ ਟੀਵੀ ਫੁਟੇਜ ਖੰਗਾਲ ਰਹੀ ਹੈ ਅਤੇ ਇਸ ਧਮਾਕੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

Related Articles

LEAVE A REPLY

Please enter your comment!
Please enter your name here

Latest Articles