Join
Friday, March 13, 2026
Friday, March 13, 2026

ਹੜ੍ਹ ਦੋਰਾਨ ਨੁਕਸਾਨੀਆਂ ਸੜਕਾਂ ਜਲਦ ਬਣਾਈਆਂ ਜਾਣਗੀਆਂ : ਅਸ਼ੋਕ ਕਟਾਰੀਆ 

ਬਲਾਚੌਰ 11 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ) ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਦਿਸਾਂ ਨਿਰਦੇਸ਼ਾਂ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਸੰਕਟ ਮੌਕੇ ਲੋਕਾਂ ਦੇ ਨਾਲ ਖੜ੍ਹੀ ਹੈ। ਹੜ  ਦੌਰਾਨ ਪ੍ਰਭਾਵਿਤ ਇਲਾਕਿਆਂ ਵਿੱਚ ਹੜ੍ਹਾਂ ਕਾਰਨ ਫੈਲੀ ਗੰਦਗੀ ਨੂੰ ਸਾਫ਼ ਕਰਨ ਲਈ ਵਿਆਪਕ ਸਫ਼ਾਈ ਮੁਹਿੰਮ ਚਲਾਈ ਜਾਵੇਗੀ। ਇਸ ਤੋਂ ਇਲਾਵਾ ਸਕੂਲਾਂ, ਕਾਲਜਾਂ ਅਤੇ ਸਰਕਾਰੀ ਇਮਾਰਤਾਂ ਅਤੇ ਸੜਕਾਂ ਦੇ ਹੋਏ ਨੁਕਸਾਨ ਲਈ ਜੰਗੀ ਪੱਧਰ ‘ਤੇ ਯੋਜਨਾ ਬਣਾ ਕੇ ਮੁਰੰਮਤ ਕੀਤੀ ਜਾਵੇਗੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆਂ ਜੀ ਨੇ ਪਿੰਡ ਬਛੌੜੀ ਵਿਖੇ ਸੜਕਾਂ ਦਾ ਦੌਰਾ ਕਰਦੇ ਹੋਏ ਕਿਹਾ ਕਿ ਅਸੀਂ ਹਰ ਪੱਖੋਂ ਲੋਕਾਂ ਦੇ ਨਾਲ ਹਾਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੋ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਪਿੰਡ ਬਛੌੜੀ ਤੋਂ ਗਗਨ ਦੀਪ ਬੱਲ , ਰਣਵੀਰ ਸੈਕਟਰੀ ਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।


Related Articles

LEAVE A REPLY

Please enter your comment!
Please enter your name here

Latest Articles