Join
Thursday, March 12, 2026
Thursday, March 12, 2026

ਕਾਠਗੜ੍ਹ ਪੁਲਿਸ ਵਲੋਂ 84 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ 

 ਆਰੋਪੀ ਖਿਲਾਫ ਮੁਕਦਮਾ ਦਰਜ

 ਨਵਾਸ਼ਹਿਰ /ਕਾਠਗੜ੍ਹ, 10 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ )ਐਸ ਐਸ ਪੀ ਡਾ ਮਹਿਤਾਬ ਸਿੰਘ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਥਾਣਾ ਕਾਠਗੜ੍ਹ ਪੁਲਿਸ ਵਲੋਂ ਗਸ਼ਤ ਚੈਕਿੰਗ ਦੌਰਾਨ 84 ਬੋਤਲਾਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕਰਕੇ ਇੱਕ ਆਰੋਪੀ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ।

        ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕਾਠਗੜ੍ਹ ਦੇ ਐਸ ਐਸ ਓ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਏਐਸਆਈ ਹਰਜਿੰਦਰ ਸਿੰਘ ਸਾਥੀ ਮੁਲਾਜ਼ਮਾਂ ਨਾਲ ਸਮਾਂ ਕਰੀਬ 7: 40 ਵਜੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਗਸ਼ਤ  ਕਰਦੇ ਹੋਏ ਜਦੋਂ ਪਿੰਡ ਰੱਤੇਵਾਲ ਦੇ ਅੱਡੇ ਤੇ ਮੌਜੂਦ ਸੀ ਤਾਂ ਕਿਸੇ ਖਾਸ਼ ਮੁੱਖਬਰ  ਨੇ ਇਤਲਾਹ ਦਿੱਤੀ ਕਿ ਅਸ਼ਵਨੀ ਕੁਮਾਰ ਪੁੱਤਰ ਭਜਨ ਲਾਲ ਵਾਸੀ ਪਿੰਡ ਥਾਨਵਾਲਾ ਥਾਣਾ ਕਾਠਗੜ੍ਹ ਬਾਹਰੋਂ ਚੰਡੀਗੜ੍ਹ ਤੋਂ ਸਸਤੇ ਭਾਅ ਤੇ ਸ਼ਰਾਬ ਲਿਆ ਕੇ ਮਹਿੰਗੇ ਮੁੱਲ ਵੇਚਣ ਦਾ ਕੰਮ ਕਰਦਾ ਹੈ।ਤ ਅਤੇ ਉਹ ਅੱਜ ਵੀ ਰੱਤੇਵਾਲ ਤੋਂ ਥਾਨਵਾਲਾ ਰੋਡ ਉੱਤੇ ਕੱਚੀ ਗੋਹਰੀ ਵਿੱਚ ਸ਼ਰਾਬ ਦੀਆਂ ਪੇਟੀਆਂ ਰੱਖ ਕੇ ਵੇਚਣ ਦੀ ਫਰਾਕ ਵਿੱਚ ਗ੍ਰਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ ਜੇਕਰ ਰੇਡ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮਿਲੀ ਇਤਲਾਹ ਮੁਤਾਬਕ ਪੁਲਿਸ ਪਾਰਟੀ ਤੁਰੰਤ ਉਕਤ ਸਥਾਨ ਤੇ ਪਹੁੰਚੀ ਤਾਂ ਗੱਡੀ ਦੀ ਰੋਸ਼ਨੀ ਨਾਲ ਘਾਹ ਫੂਸ ਤੇ ਝਾੜੀਆਂ ਓਹਲੇ ਇੱਕ ਵਿਅਕਤੀ ਖੜਾ ਦਿਖਾਈ ਦਿੱਤਾ ਜੋ ਪੁਲਿਸ ਦੀ ਗੱਡੀ ਦੇਖ ਕੇ ਭੱਜ ਪਿਆ ਜਿਸ ਨੂੰ ਕਾਬੂ ਕਰਨ  ਲਈ ਮੁਲਾਜ਼ਮਾਂ ਨੇ ਵੀ ਉਸ ਦਾ ਪਿੱਛਾ ਕੀਤਾ ਲੇਕਿਨ ਉਹ ਹਨੇਰੇ ਦਾ ਫਾਇਦਾ ਲੈ ਕੇ ਦੋਸ਼ੀ ਫਰਾਰ ਹੋ ਗਿਆ  ਜਦੋਂ ਪੁਲਿਸ ਪਾਰਟੀ ਨੇ ਝਾੜੀਆਂ ਵਿੱਚ  ਦੇਖਿਆ ਤਾਂ ਉੱਥੇ 7 ਪੇਟੀਆਂ ਸ਼ਰਾਬ ਮਾਰਕਾਂ 111 ਨੰਬਰ ਬਿਸਕੀ ਬਰਾਮਦ ਹੋਈ ਹੈ ਪੁਲਿਸ ਨੇ ਆਰੋਪੀ ਦੇ ਖਿਲਾਫ ਦੇਖ ਲਾਭ ਐਕਸਰਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Related Articles

LEAVE A REPLY

Please enter your comment!
Please enter your name here

Latest Articles