Join
Thursday, March 12, 2026
Thursday, March 12, 2026

ਨਾਨੋਵਾਲ ਬੇਟ ਦੇ ਸਾਬਕਾ ਸਰਪੰਚ ਵਿਜੈ ਰਾਣਾ ਨੇ ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਕੀਤੀ ਜ਼ਿਲਾ ਪ੍ਰਸ਼ਾਸਨ ਨਾਲ ਗੱਲਬਾਤ – ਲੋਕਾਂ ਦੀ ਜਾਨ ਮਾਲ ਦੀ ਰਾਖੀ ਅਤੇ ਬੰਨ੍ਹ ਦੀ ਮਜ਼ਬੂਤੀ ਲਈ ਪ੍ਰਸ਼ਾਸਨ ਦਾ ਡੱਟ ਕੇ ਸਾਥ ਦੇਵਾਂਗੇ -ਸਮਾਜਸੇਵੀ ਵਿਜੈ ਰਾਣਾ,

ਬਲਾਚੌਰ 11 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਪਿਛਲੇ ਕਈ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਦੇ ਇਲਾਕਿਆਂ ਅਤੇ ਪੂਰੇ ਸੂਬੇ ਵਿਚ ਹੋ ਰਹੀ ਮੋਹਲੇਧਾਰ ਬਾਰਿਸ਼ ਦੇ ਪਾਣੀ ਨੇ ਡੈਮਾਂ, ਦਰਿਆਵਾਂ ਅਤੇ ਖੱਡਾਂ ਤੋਂ ਬੇਕਾਬੂ ਹੋ ਕੇ ਇਹਨਾਂ ਵਿੱਚ ਪਾੜ ਪਾ ਕੇ ਇਥੋਂ ਦੇ ਲੋਕਾਂ ਦਾ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ, ਅਤੇ ਕੀਤਾ ਜਾ ਰਿਹਾ ਹੈ। ਸਮੁੱਚੇ ਪੰਜਾਬ ਦਾ ਹਰ ਵਸ਼ਰ ਅਤੇ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਆਪਣੇ ਹਰ ਤਰ੍ਹਾਂ ਦੇ ਕੰਮ ਛੱਡ ਕੇ ਬੰਨਾਂ ਦੇ ਉਤੇ ਵਰਦੇ ਮੀਂਹ ਵਿੱਚ ਆਪੋ ਆਪਣੇ ਤਰੀਕੇ ਨਾਲ ਵਿਉਂਤਬੰਦੀਆਂ ਕਰਕੇ ਬਚਾਅ ਕਾਰਜਾਂ ਵਿੱਚ ਜੁਟੇ ਹੋਏ ਹਨ। ਸਾਰੇ ਪਿੰਡਾਂ ਦੇ ਸਰਪੰਚ, ਮੈਂਬਰ, ਨੰਬਰਦਾਰ ਅਤੇ ਹੋਰ ਮੋਹਤਬਰ ਵੀ ਆਪਣੇ ਆਪਣੇ ਇਲਾਕੇ ਅਤੇ ਪਿੰਡਾਂ ਨੂੰ ਹੜਾਂ ਦੀ ਤਬਾਹੀ ਤੋਂ ਬਚਾਉਣ ਲਈ ਪੱਬਾਂ ਭਾਰ ਹੋਏ ਫਿਰਦੇ ਨਜ਼ਰ ਆਉਂਦੇ ਹਨ। ਇਸੇ ਤਰ੍ਹਾਂ ਨਾਨੋਵਾਲ ਬੇਟ ਦੇ ਨੌਜਵਾਨ ਸਾਬਕਾ ਸਰਪੰਚ ਵਿਜੈ ਪਾਲ ਸਿੰਘ ਰਾਣਾ ਵੀ ਹੜ੍ਹ ਤੋਂ ਸੰਭਾਵਿਤ ਇਲਾਕੇ ਅਤੇ ਆਪਣੇ ਪਿੰਡ ਨਾਨੋਵਾਲ ਬੇਟ ਲਈ ਫ਼ਿਕਰਮੰਦ ਹਨ। ਉਹਨਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹ ਹੜ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਲਈ ਪ੍ਰਸ਼ਾਸਨ ਅਤੇ ਸੇਵਾ ਸੰਸਥਾਵਾਂ ਦੇ ਲਗਾਤਾਰ ਸੰਪਰਕ ਵਿੱਚ ਹਨ। ਉਹਨਾਂ ਕਿਹਾ ਕਿ ਉਹ ਖੁਦ ਵਰਦੇ ਮੀਂਹ ਵਿੱਚ ਦਰਿਆ ਦੇ ਕੰਢੇ ਤੇ ਖਲੋਅ ਕੇ ਰਾਹਤ ਕਾਰਜਾਂ ਵਿੱਚ ਜਿੰਨਾ ਵੀ ਹੋ ਸਕਦਾ ਹੈ ਬਣਦਾ ਯੋਗਦਾਨ ਪਾ ਰਹੇ ਹਨ। ਅਤੇ ਪ੍ਰਸ਼ਾਸਨ ਨਾਲ ਗੱਲਬਾਤ ਕਰ ਰਹੇ ਹਨ। ਅਤੇ ਡਿਪਟੀ ਕਮਿਸ਼ਨਰ,ਵਧੀਕ ਡਿਪਟੀ ਕਮਿਸ਼ਨਰ,ਐਸ ਡੀ ਐਮ ਬਲਾਚੌਰ, ਤਹਿਸੀਲ ਦਾਰ, ਅਤੇ ਪੁਲਿਸ ਵਿਭਾਗ ਨਾਲ ਇਸ ਅਹਿਮ ਮਸਲੇ ਤੇ ਗੱਲਬਾਤ ਕੀਤੀ ਹੈ। ਅਤੇ ਉਹਨਾਂ ਕਿਹਾ ਕਿ ਸਾਰਿਆਂ ਨੇ ਹੀ  ਭਰੋਸਾ ਦਿੱਤਾ ਹੈ, ਕਿ ਇਸ ਔਖੀ ਘੜੀ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਲੋਕਾਂ ਦੇ ਨਾਲ ਖੜਾ ਹੈ। ਜਦੋਂ ਤੱਕ ਲੋਕ ਸੁਰੱਖਿਅਤ ਸਥਾਨਾਂ ਤੇ ਜਾਂ ਸੁਰੱਖਿਆ ਨਹੀਂ ਮਹਿਸੂਸ ਕਰਦੇ ਉਦੋਂ ਤੱਕ ਪ੍ਰਸ਼ਾਸਨ ਨਾਲ ਖੜਾ ਰਹੇਗਾ। ਇਸ ਕਰਕੇ ਸਮਾਜਸੇਵੀ ਵਿਜੈ ਰਾਣਾ ਨੇ ਜਿਥੇ ਜ਼ਿਲਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਉਥੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ।

Related Articles

LEAVE A REPLY

Please enter your comment!
Please enter your name here

Latest Articles