Join
Thursday, March 12, 2026
Thursday, March 12, 2026

ਹੜ੍ਹ ਪੀੜਤਾਂ ਦੀ ਮੱਦਦ ਲਈ ਸੇਵਾਮੁਕਤ ਕਾਨੂੰਗੋ/ਪਟਵਾਰ ਯੂਨੀਅਨ ਅੱਗੇ ਆਵੇਗੀ …. ਪ੍ਰਧਾਨ ਭਨੂੰ

 ਬਲਾਚੌਰ 10 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਸਥਾਨਕ ਗੜ੍ਹਸ਼ੰਕਰ ਰੋਡ ਬਲਾਚੌਰ ਵਿਖੇ ਦੀ ਰੈਵੀਨਿਊ ਪਟਵਾਰੀ ਅਤੇ ਕਾਨੂੰਗੋ ਜਥੇਬੰਦੀ ਦੀ ਮਾਸਿਕ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਗਿਆਨ ਸਿੰਘ ਭਨੂੰ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਪਿਛਲੇ ਕਈ ਦਿਨਾਂ ਤੋਂ ਪਹਾੜੀ ਅਤੇ ਮੈਦਾਨੀ ਇਲਾਕਿਆ ਵਿੱਚ ਹੋਰ ਰਹੀ ਭਾਰੀ ਵਰਖਾਂ ਕਾਰਨ ਆਏ ਹੜ੍ਹਾਂ ਨਾਲ ਜਾਨ ਮਾਲ ਦੇ ਹੋਏ ਨੁਕਸਾਨ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਦੋ ਮਿੰਟ ਦਾ ਮੋਨ ਰੱਖ ਕੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ । ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਗਿਆਨ ਸਿੰਘ ਭਨੂੰ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਪੰਜਾਬ ਦੇ ਵੱਖ ਵੱਖ ਜਿਲਿਆ ਵਿੱਚ ਆਏ ਹੜ੍ਹਾਂ ਕਾਰਨ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾਂ ਗੁਆਉਣ ਵਾਲੇ ਹੜ੍ਹ ਪੀੜਤਾ ਲਈ ਦੀ ਰੈਵੀਨਿਊ ਪਟਵਾਰੀ ਅਤੇ ਕਾਨੂੰਗੋ ਐਸੋਸੀਏਸ਼ਨ ਅੱਗੇ ਹੋ ਕੇ ਹਰ ਸੰਭਵ ਮੱਦਦ ਕਰੇਗੀ ਅਤੇ ਉਨ੍ਹਾਂ ਵਲੋਂ ਜਲਦ ਹੀ ਇੱਕ ਲੱਖ ਰੁਪਏ ਦੀ ਰਾਸੀ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਰਾਹਤ ਫੰਡ ਲਈ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਮੀਟਿੰਗ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪੁੱਜੇ ਸਾਥੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਮਦਨ ਲਾਲ ਬੇਗਮਪੁਰੀ, ਹਰਚਰਨਜੀਤ ਸਿੰਘ, ਕੁਲਦੀਪ ਸਿੰਘ, ਬਲਦੇਵ ਸਿੰਘ ਬੱਲੀ, ਗੁਰਬਖਸ਼ ਸਿੰਘ ਗੁੱਲਪੁਰ, ਕੁਲਵਿੰਦਰ ਸਿੰਘ ਗੁੱਲਪੁਰ, ਗੁਰਨੇਕ ਸਿੰਘ ਸ਼ੇਰ, ਸੁਰਿੰਦਰ ਕੁਮਾਰ, ਰਜਿੰਦਰ ਸਿੰਘ, ਬਲਵਿੰਦਰ ਪਾਲ ਸਿੰਘ, ਪਿਆਰਾ ਰਾਮ, ਹਰਭਜਨ ਰਾਮ, ਮਨੋਹਰ ਲਾਲ, ਪਵਨਜੀਤ, ਹਰਬੰਸ ਸਿੰਘ, ਜਨਕ ਰਾਜ, ਮਹਿੰਦਰ ਪਾਲ ਵੀ ਮੌਜੂਦ ਸਨ ।

Related Articles

LEAVE A REPLY

Please enter your comment!
Please enter your name here

Latest Articles