Join
Thursday, March 12, 2026
Thursday, March 12, 2026

ਹੜ੍ਹਾ ਕਾਰਨ ਨੁਕਸਾਨ ਸਾਗਰ ਜਿੰਨਾ ਪਰ ਮੁਆਵਜ਼ਾ ਗਾਗਰ ਜਿੰਨਾ ਐਲਾਨ ਕਰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਲਈ ਬਹੁਤ ਹੀ ਮੰਦਭਾਗਾਂ :ਬ੍ਰਿਗੇਡੀਅਰ ਰਾਜ ਕੁਮਾਰ 

ਨਵਾਂਸ਼ਹਿਰ 10 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ )-ਸੀਨੀਅਰ ਆਪ ਆਗੂ ਅਤੇ ਚੇਅਰਮੈਨ ਗੁੱਜਰ ਵੈਲਫੇਅਰ ਬੋਰਡ ਬ੍ਰਿਗੇਡੀਅਰ ਰਾਜ ਕੁਮਾਰ ਨੇ ਪੰਜਾਬ ਨੂੰ ਮਿਲੇ ਹੜ੍ਹ ਰਾਹਤ ਪੈਕੇਜ ‘ਤੇ ਬੋਲਦਿਆਂ ਕਿਹਾ ਕਿ ਪੰਜਾਬ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਸ ਤੋਂ ਕਈ ਗੁਣਾ ਵੱਧ ਉਮੀਦ ਸੀ, ਜਿੰਨਾ ਉਨ੍ਹਾਂ ਨੇ ਪੈਕੇਜ ਐਲਾਨਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਉਮੀਦ ਸੀ ਕਿ ਤੁਸੀਂ ਅਜਿਹਾ ਐਲਾਨ ਕਰੋਗੇ, ਜਿਸ ਨਾਲ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਤ੍ਰਾਸਦੀ ਤੋਂ ਬਚ ਸਕਣ ਪਰ ਤੁਸੀਂ ਤਾਂ ਅੱਜ ਦੀ ਪੀੜ੍ਹੀ ਨੂੰ ਵੀ ਰਾਹਤ ਨਹੀਂ ਦਿੱਤੀ।ਜੋ ਕਿ ਹੜ੍ਹਾ ਦੀ ਮਾਰ ਨਾਲ ਨੁਕਸਾਨ ਸਾਗਰ ਜਿੰਨਾ ਹੋਇਆ ਪਰ ਮੁਆਵਜ਼ਾ ਗਾਗਰ ਜਿੰਨਾ ਐਲਾਨ ਕਰਨ ਨਾਲ ਪੰਜਾਬ ਦੇ ਲੋਕਾਂ ਨੂੰ ਭਾਰੀ ਠੇਸ ਪਹੁੰਚੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨੁਕਸਾਨ ਬਾਰੇ ਆਪਣੇ ਪੱਧਰ ਤੇ ਇਕ ਵਾਰ ਸਰਵਾਂ ਜ਼ਰੂਰ ਕਰਾਉਣ ਚਾਹੀਦਾ ਹੈ। ਤਾਂ ਜੋ ਲੋਕ ਹੜ੍ਹਾ ਦੀ ਮਾਰ ਨਾਲ ਬੇਘਰੇ ਹੋਏ ਹਨ। ਉਨ੍ਹਾਂ ਦਾ ਮੁੜ ਬਸੇਵਾ ਹੋ ਸਕੇ।

Related Articles

LEAVE A REPLY

Please enter your comment!
Please enter your name here

Latest Articles