Join
Thursday, March 12, 2026
Thursday, March 12, 2026

ਬੇਲਾ ਤਾਜੋਵਾਲ ਬੰਨ੍ਹ ਦੀ ਮਜ਼ਬੂਤੀ ਲਈ ਕੀਤੀ ਸੇਵਾ ਲਈ ਪਿੰਡ ਵਾਸੀਆਂ ਨੇ ਕੀਤਾ ਕਰਨਵੀਰ ਕਟਾਰੀਆ ਨੂੰ ਸਨਮਾਨਿਤ… 

ਬਲਾਚੌਰ 10 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਜ਼ਿਲਿਆਂ ਵਿੱਚ ਹੜ੍ਹਾਂ ਦੀ ਸਥਿਤੀ ਬਹੁਤ ਹੀ ਭਿਅੰਕਰ ਰੂਪ ਧਾਰਨ ਕਰ ਚੁੱਕੀ ਹੈ ਜਿਸ ਨਾਲ ਬਹੁ ਗਿਣਤੀ ਲੋਕਾਂ ਨੂੰ ਜਿੱਥੇ ਜਾਨੀ ਮਾਲੀ ਨੁਕਸਾਨ ਝੱਲਣਾ ਪੈ ਰਿਹਾ ਹੈ ਉੱਥੇ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਵੀ ਬੇਘਰ ਹੋਣਾ ਪੈ ਰਿਹਾ ਹੈ। ਇਸੇ ਤਰ੍ਹਾਂ ਦੇ ਹਾਲਾਤਾਂ ਕਾਰਨ ਬਲਾਚੌਰ ਇਲਾਕੇ ਅੰਦਰ ਪੈਂਦਾ ਪਿੰਡ ਬੇਲਾ ਤਾਜੋਵਾਲ ਆਦਿ ਹੋਰ ਕਈ ਪਿੰਡਾਂ ਦੇ ਬੰਨ੍ਹਾ ਦੀ ਮਜਬੂਤੀ ਲਈ ਸਮੁੱਚੇ ਇਲਾਕਾ ਵਾਸੀਆਂ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਸੇ ਲੜੀ ਤਹਿਤ ਇਹ ਦੁੱਖ ਦੀ ਘੜੀ ਵਿਚ ਸਭ ਤੋਂ ਵੱਡਾ ਸਹਿਯੋਗ ਯੂਥ ਆਗੂ ਕਰਨਵੀਰ ਕਟਾਰੀਆ 

ਵਲੋਂ ਆਪਨੀ ਟੀਮ ਨੂੰ ਨਾਲ ਲੈ ਕੇ ਪਿਛਲੇ ਕਈ ਦਿਨਾਂ ਤੋਂ ਬੰਨ੍ਹ ਦੀ ਮਜਬੂਤੀ ਲਈ ਲਗਾਤਾਰ ਸੇਵਾ ਕੀਤੀ। ਜਿਸ ਵਿੱਚ ਯੂਥ ਆਗੂ ਕਰਨਵੀਰ ਕਟਾਰੀਆ ਅਤੇ ਉਹਨਾਂ ਦੀ ਟੀਮ ਵਲੋਂ ਮਿੱਟੀ ਦੇ ਥੈਲੇ ਭਰ ਕੇ ਬੰਨ੍ਹ ਦੀ ਮਜਬੂਤੀ ਲਈ ਦਿਨ ਰਾਤ ਸੇਵਾ ਕੀਤੀ ।  

ਜਾਲ਼ ਅਤੇ ਬੰਨ ਬਣਾਉਣ ਦਾ ਕੰਮ ਠੇਕੇਦਾਰ ਦੁਆਰਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਬੇਲਾ ਤਾਜੋਵਾਲ ਅਤੇ ਸਮੂਹ ਸੰਗਤਾਂ ਵੱਲੋਂ ਯੂਥ ਆਗੂ ਕਰਨਵੀਰ ਕਟਾਰੀਆ ਨੂੰ ਸਨਮਾਨਿਤ ਕੀਤਾ ਗਿਆ l ਇਹੋ ਜਿਹੀ ਦੁੱਖ ਘੜੀ ਵਿਚ ਕਰਨਵੀਰ ਕਟਾਰੀਆ ਦੇ ਉਪਰਾਲੇ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਅਤੇ ਇਲਾਕੇ ਦੇ ਲੋਕਾਂ ਵਲੋਂ ਧੰਨਵਾਦ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਯੂਥ ਆਗੂ ਕਰਨਵੀਰ ਕਟਾਰੀਆ ਦੀ ਟੀਮ ਵਿੱਚ ਸੇਵਾ ਕਰਨ ਦਾ ਇੱਕ ਵੱਖਰਾ ਜਜ਼ਬਾ ਦਿਖਾਈ ਦੇ ਰਿਹਾ ਹੈ।

Related Articles

LEAVE A REPLY

Please enter your comment!
Please enter your name here

Latest Articles