Join
Monday, March 23, 2026
Monday, March 23, 2026

ਰੋਪੜ੍ਹ ਪ੍ਰਸ਼ਾਸਨ ਵਲੋਂ ਦਰਿਆ ਦੇ ਪਾਣੀ ਦੀ ਨਿਕਾਸੀ ਲਈ ਪੋਕਲੇਨ ਮਸ਼ੀਨਾਂ ਭੇਜੀਆਂ

ਇਲਾਕੇ ਦੇ ਲੋਕਾਂ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ  ਨੇ ਡਟ ਕੇ ਇਸ ਵਿਰੋਧ ਕੀਤਾ 
ਆਖਰ ਰੋਪੜ੍ਹ ਦੇ ਪ੍ਰਸ਼ਾਸਨ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ 

oplus_0

 ਦੂਜੇ ਜਿਲ੍ਹੇਂ ਦਾ ਪਾਣੀ ਬਲਾਚੌਰ ‘ਚ ਨਹੀ ਪੈਣ ਦਿੱਤਾ ਜਾਵੇਗਾ
ਡੀ ਐਸ ਪੀ ਬਲਾਚੌਰ ਸ਼ਾਮ ਸੁੰਦਰ ਸ਼ਰਮਾ ਦੀ ਸੁਝਬੁਝ ਨਾਲ ਵੱਡਾ ਟਕਰਾ ਹੋਣੋ ਟਲਿਆ 

ਨਵਾਸ਼ਹਿਰ /ਕਾਠਗੜ੍ਹ , 6 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਦਿਨੋ ਦਿਨ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਚੁੱਕਾ ਹੈ ਜਦਕਿ ਕਈ ਨਾਜ਼ਕ ਥਾਵਾਂ ਤੋਂ ਬੰਨ੍ਹਾਂ ਨੂੰ ਵੀ ਕਈ ਜਗ੍ਹਾ ਤੋਂ ਢਾਹ ਲੱਗੀ ਹੋਈ ਹੈ  । ਇਲਾਕੇ ਦੀਆਂ ਰਾਜਨੀਤਕ ਪਾਰਟੀਆਂ ਅਤੇ ਧਾਰਮਿਕ ਸੰਸਥਾਵਾਂ ਸਮਾਜ ਸੇਵੀ ਅਤੇ ਇਲਾਕਾ ਨਿਵਾਸੀਆਂ ਵਲੋਂ ਦਿਨ ਰਾਤ ਮਿਹਨਤ ਕਰਕੇ ਲੱਗੀ ਢਾਹ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਸਤਲੁਜ ਦਰਿਆ ਦਾ ਪਾਣੀ ਘੱਟਣ ਨਾ ਨਹੀ ਲੈ ਰਿਹਾ ਇਸੇ ਲੜੀ ਤਹਿਤ ਸਤਲੁਜ ਦਰਿਆ ਵਿੱਚ ਵਧੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ  ਰੋਪੜ੍ਹ ਪ੍ਰਸ਼ਾਸ਼ਨ ਇਸ ਪਾਣੀ ਨੂੰ  ਚਮਕੌਰ ਸਾਹਿਬ  ਵੱਲ ਭੇਜਣ ਦੀ ਬਜਾਏ ਇਸ ਨੂੰ  ਧੱਕੇ ਨਾਲ ਸਤਲੁਜ ਦਰਿਆ ਦੇ ਵਸੇ ਪਿੰਡ    ਜ਼ਿੰਦਾ ਪੁਰ  ਵਿਖੇ ਪੋਕ ਲੇਨ ਮਸ਼ੀਨਾਂ ਨੂੰ ਪਾਣੀ ਦੀ ਨਿਕਾਸੀ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਵਿੱਚ ਪਹੁੰਚ ਗਿਆ । ਜਦੋਂ ਇਸ ਗੱਲ ਦੀ ਭਿਣਕ  ਬਲਾਚੌਰ ਇਲਾਕੇ ਦੇ ਲੋਕਾਂ, ਰਾਜਨੀਤਿਕ ਤੇ ਸਮਾਜਿਕ  ਪ੍ਰਤੀਨਿਧਿਆਂ ਨੂੰ ਪਤਾ ਲੱਗੀ ਤਾਂ ਉਹ ਮੌਕੇ ਤੇ ਪਹੁੰਚ ਕੇ ਰੋਪੜ੍ਹ ਪ੍ਰਸ਼ਾਸਨ ਦਾ ਇਸ ਗੱਲ ਦਾ ਡਟਵਾਂ  ਵਿਰੋਧ ਕੀਤਾ ਗਿਆ ।

oplus_0

 ਜਦੋਂ ਇਸ ਗੱਲ ਦਾ ਪਤਾ ਵੱਖ ਵੱਖ ਰਾਜਨੀਤਕ ਆਗੂਆਂ ਨੂੰ ਪਤਾ ਲੱਗਾ ਜਿਹਨਾਂ ਵਿਚ ਆਮ ਆਦਮੀ ਪਾਰਟੀ  ਦੇ ਯੁਵਾ ਨੇਤਾ  ਕਰਨ ਕਟਾਰੀਆ, ਕਾਂਗਰਸ ਪਾਰਟੀ ਦੇ ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ ਅਤੇ  ਬੀਜੇਪੀ ਦੇ ਜਿਲ੍ਹਾਂ ਐਡਵੋਕੇਟ ਪ੍ਰਧਾਨ ਰਾਜਵਿੰਦਰ ਲੱਕੀ ਅਤੇ ਸੀਨੀਅਰ ਕਾਂਗਰਸੀ ਆਗੂ ਵਿੱਕੀ ਚੋਧਰੀ ਕਾਠਗੜ੍ਹ ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਗੁੱਜਰ ਰੈਲਮਾਜਰਾ ਆਪਣੇ ਸਮਰੱਥਕਾ ਸਮੇਤ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਪਹੁੰਚ ਗਏ ਅਤੇ ਉਨ੍ਹਾਂ ਨੇ ਇਹਨਾਂ ਪੋਕਲੇਨ ਮਸ਼ੀਨ ਨੂੰ ਰਾਹ ਵਿਚ ਹੀ ਘੇਰ ਲਿਆ ਅਤੇ ਪਨਿਆਲੀ ਵਾਲਾ ਲਿੰਕ ਰੋਡ ਜਾਮ ਕਰ ਦਿੱਤਾ ਅਤੇ ਕਿਹਾ ਕਿ ਮਸ਼ੀਨ ਨੂੰ ਕਿਸੇ ਵੀ ਹਾਲਤ ਵਿਚ ਅੱਗੇ ਨਹੀ ਜਾਣ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਦੂਸਰੇ ਪਾਸੇ ਦੇ ਪਾਣੀ ਨੂੰ  ਬਲਾਚੌਰ  ਵੱਲ ਨਹੀਂ ਪਾਉਣ ਦਿੱਤਾ ਜਾਵੇਗਾ ਕਿਉਂਕਿ ਪਹਿਲਾਂ ਹਰ ਹਲਕਾ ਪਾਣੀ ਦੀ ਮਾਰ ਝੱਲ ਰਿਹਾ ਹੈ ਅਤੇ ਹੁਣ ੳਹ ਆਪਣੇ ਇਲਾਕੇ ਨੂੰ  ਬਰਬਾਦ ਨਹੀਂ ਹੋਣ ਦੇਣਗੇ । ਕਾਫੀ ਦੇਰ ਦੋਹਾਂ ਧਿਰਾਂ ਵਿੱਚ ਚੱਲੀ ਕਸ਼ਮਕਸ਼ ਤੋਂ ਬਾਅਦ ਆਖਰ ਰੋਪੜ੍ਹ ਪ੍ਰਸ਼ਾਸਨ ਪੋਕਲੇਨ ਮਸ਼ੀਨਾਂ ਸਮੇਤ ਬਰੰਗ ਲਿਫਾਫੇ ਵਾਂਗ ਵਾਪਸ ਪਰਤਣ ਲਈ ਮਜਬੂਰ ਹੋਣਾ ਪਿਆ ।ਜਦੋਂ ਇਸ ਘਟਨਾ ਬਾਰੇ  ਪ੍ਰਸ਼ਾਸਨ ਪਤਾ ਲੱਗਾ ਤਾਂ ਬਲਾਚੌਰ ਇਕ ਦਮ ਹਰਕਤ ਵਿਚ ਆ ਗਿਆ ਗਿਆ ਅਤੇ ਡੀਐਸਪੀ ਸ਼ਾਮ ਸੁੰਦਰ ਸਬ ਡਿਵੀਜ਼ਨ ਬਲਾਚੌਰ , ਥਾਣਾ ਕਾਠਗੜ੍ਹ ਦੇ  ਐਸਐਚਓ ਅਭਿਸ਼ੇਕ ਸ਼ਰਮਾ ਤੇ ਭਾਰੀ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚ ਕੇ ਆਪਣੀ ਸੁੱਝਬੁਝ ਨਾਲ ਮਾਹੌਲ ਨੂੰ ਸਾਂਤ ਕੀਤਾ ਅਤੇ ਡੀ ਐਸ ਪੀ ਸ਼ਾਮ ਸੁੰਦਰ ਬਲਾਚੌਰ ਨੇ ਸਾਫ ਸ਼ਬਦਾਂ ਵਿਚ ਰੋਪੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਹਿ ਦਿੱਤਾ ਕਿ ਇਹ ਪੋਕਲੇਨ ਮਸ਼ੀਨ ਪਾ ਲੈ ਜਾਉ ਨਹੀ ਤਾਂ ਇਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੀ ਜਿਸ ਦੇ ਚਲਦੇ ਬਲਾਚੌਰ ਪ੍ਰਸ਼ਾਸਨ ਅਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਅਤੇ ਲੋਕਾਂ ਦਾ ਰੋਹ ਦੇਖ ਕੇ ਵਾਪਸ ਪਰਤ ਗਏ। ਵਰਨਣਯੋਗ ਇਹ ਹੈ ਕਿ ਜੇ ਇਲਾਕੇ ਦੇ ਲੋਕ ਦਾ ਵੱਡਾ ਇੱਕਠ ਨਾ ਹੁੰਦਾ ਤਾਂ ਨਾ ਹੁੰਦਾ ਤਾਂ ਬਲਾਚੌਰ ਹਲਕੇ ਦਾ ਵੱਡਾ ਨੁਕਸਾਨ ਹੋ ਸਕਦਾ ਸੀ। ਇਸ ਮੌਕੇ ਇਲਾਕੇ ਭਰ ਤੋਂ ਹਜ਼ਾਰਾਂ ਦੀ ਗਿਣਤੀ ਲੋਕ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2