ਪੰਜਾਬ ਡੁੱਬ ਰਿਹਾ ਹੈ ਉਸ ਨੂੰ ਬਚਾਉਣ ਲਈ ਛੂੰਹ ਮੰਤਰ ਮਾਰਨ :ਜਤਿੰਦਰ ਪਾਲ ਸਿੰਘ ਕਲੇਰ
ਨਵਾਂਸ਼ਹਿਰ 6 ਸਤੰਬਰ (ਪੱਤਰ ਪ੍ਰੇਰਕ ) ਅੱਜ ਸਾਰਾ ਪੰਜਾਬ ਡੁੱਬ ਰਿਹਾ ਹੈ ਪਰ ਪਰ ਇਸ ਨੂੰ ਬਚਾਉਣ ਸਰਕਾਰ ਵਲੋਂ ਕੋਈ ਠੋਸ ਕਦਮ ਨਹੀ ਚੁੱਕਿਆ ਜਾ ਰਿਹਾ ਪਰ ਕੁੱਝ ਸੰਸਥਾਵਾਂ ਹੀ ਪਾਣੀ ਦੀ ਮਾਰ ਹੇਠ ਆਏ ਲੋਕਾਂ ਦੀ ਹਰ ਸੰਭਵ ਮਦਦ ਕਰ ਰਹੇ ਹਨ। ਅੱਜ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਨੇ ਕਿਹਾ ਕਿ ਲੋਕਾਂ ਨੂੰ ਕਈ ਤਰਹਾਂ ਦੇ ਜਾਦੂ ਦਿਖਾਉਣ ਵਾਲੇ ਤੇ ਆਪਣੇ ਆਪ ਨੂੰ ਰੱਬ ਦਾ ਸਿੱਧਾ ਮੁੰਡਾ ਕਹਾਉਣ ਵਾਲੇ, ਆਪਣੀਆਂ ਝੂਠੀਆਂ ਗੱਲਾਂ ਵਿੱਚ ਲੋਕਾਂ ਨੂੰ ਫਸਾਉਣ ਵਾਲੇ, ਬਲਾ ਬਲਾ ਪੰਜਾਬ ਨੂੰ ਨਸ਼ੇ ਤੋਂ ਛਡਾਉਣ ਵਾਲੇ, ਤੇ ਮੁਰਦਿਆਂ ਨੂੰ ਜਗਾਉਣ ਵਾਲੇ, ਮੁਰਝਾਇਆ ਨੂੰ ਵਸਾਉਣ ਵਾਲੇ ਨਾ ਤਾਂ ਪੰਜਾਬ ਚੋਂ ਲੱਭ ਰਹੇ ਹਨ ਤੇ ਨਾ ਹੀ ਹੁਣ ਕੁੱਲ ਹਿੰਦ ਵਿੱਚੋਂ ਇਹਨਾਂ ਦਾ ਕੋਈ ਮੰਤਰ ਚੱਲ ਰਿਹਾ ਹੈ ਜੋ ਇਹ ਹੜ ਪੀੜਤਾਂ ਲਈ ਸੇਵਾ ਇਕੱਤਰ ਕਰ ਸਕਣ ਜਾਂ ਹੜ ਨੂੰ ਰੋਕ ਸਕਣ । ਪੰਜਾਬ ਦੇ ਕੁਝ ਹੁਣ ਨਾ ਲੋਕਾਂ ਨੂੰ ਵੀ ਇਸ ਗੱਲ ਤੋਂ ਸੇਧ ਲੈਣ ਦੀ ਜਰੂਰਤ ਹੈ ਕਿ ਜਿਹੜੇ ਉਹਨਾਂ ਨੂੰ ਤਾਰਨ ਦੀਆਂ ਗੱਲਾਂ ਕਰ ਰਹੇ ਸਨ ਇਸ ਵੇਲੇ ਡੁੱਬਦੇ ਪਾਣੀਆਂ ਨੂੰ ਵੇਖ ਕੇ “ਆਬਰਾ ਕਾ ਡਾਬਰਾ ਗਿਲੀ ਗਿਲੀ ਸੂ” ਹੋਏ ਹੋਏ ਹਨ। ਇਹਨਾਂ ਤੋਂ ਬਿਨਾਂ ਵੀ ਹੋਰ ਕਈ ਡੇਰਾਵਾਦ ਜਿਨਾਂ ਨੇ ਪੰਜਾਬ ਦੇ ਨਾਲ ਨਾਲ ਕਈ ਹੋਰ ਸੂਬਿਆਂ ਤੇ ਵੀ ਆਪਣੀ ਮਜਬੂਤ ਪਕੜ ਬਣਾਈ ਹੋਈ ਹੈ ਉਹ ਵੀ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਤੱਕ ਸੀ ਮਦਦ ਲੈ ਕੇ ਜਾਂਦੇ ਨਜ਼ਰ ਆਏ।


