Join
Monday, March 23, 2026
Monday, March 23, 2026

ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪਿੰਡ ਰੈਲ ਮਾਜਰਾ ਤੋਂ ਗੁਰਪ੍ਰੀਤ ਗੁੱਜਰ ਅਤੇ ਵੱਖ-ਵੱਖ ਆਗੂਆਂ ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਲਈ ਚਾਰਾ ਅਤੇ ਰਾਸ਼ਨ ਭੇਜਿਆ।

ਨਵਾਂਸ਼ਹਿਰ /ਕਾਠਗੜ੍ਹ 6 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਜਿੱਥੇ ਇੱਕ ਪਾਸੇ ਪੰਜਾਬ ਦੇ ਬਹੁਗਿਣਤੀ ਜਿਲੇ ਹੜਾਂ ਦੀ ਮਾਰ ਝੱਲ ਰਹੇ ਹਨ ਉੱਥੇ ਸਰਕਾਰਾਂ ਪ੍ਰਸ਼ਾਸਨ ਇੱਥੇ ਤੇ ਵੱਖ-ਵੱਖ ਸਮਾਜ ਸੇਵੀਆਂ ਵੱਲੋਂ ਹੜ ਪੀੜਤਾਂ ਦੀ ਮਦਦ ਦੇ ਕਾਰਜ ਲਗਾਤਾਰ ਜਾਰੀ ਹਨ ਅੱਜ ਬਲਾਚੌਰ ਦੇ ਪਿੰਡ ਰੈਲਮਾਜਰਾ ਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਆਗੂ ਗੁਰਪ੍ਰੀਤ ਗੁੱਜਰ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ  ਜਿਲ੍ਹਾਂ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਵ ਲੋਕਾਂ ਲਈ ਰਾਸ਼ਨ ਅਤੇ ਪਸ਼ੂਆਂ ਲਈ ਚਾਰੇ ਦੀਆਂ ਤਿੰਨ ਟਰਾਲੀਆਂ ਪਿੰਡ ਰੈਲ ਮਾਜਰਾ ਤੋਂ ਰਵਾਨਾ ਕੀਤੀਆਂ ਗਈਆਂ।ਇਸ ਮੌਕੇ ਤੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਗੁਰਪ੍ਰੀਤ ਗੁੱਜਰ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਨੌ ਜ਼ਿਲ੍ਹੇ ਹੜ੍ਹ ਦੀ ਮਾਰ ਹੇਠਾਂ ਆ ਚੁੱਕਿਆ ਹਨ ।ਇਸ ਸਥਿਤੀ ਵਿੱਚ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕਿ ਉਹਨਾਂ ਨੂੰ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਇਹ ਤਿੰਨ ਟਰਾਲੀਆਂ ਦੀ ਰਾਹਤ ਸਮੱਗਰੀ ਗੁਰਦਾਸਪੁਰ ਦੇ ਹੜ ਪ੍ਰਭਾਵ ਦੇ ਇਲਾਕੇ ਲਈ ਰਵਾਨਾ ਕੀਤੀਆਂ ਗਈਆਂ ਹਨ।ਇਸ ਮੌਕੇ ਤੇ ਕਿਹਾ ਕਿ ਇਹ ਰਾਹਤ ਸਮੱਗਰੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੜ ਪ੍ਰਭਾਵਿਤ ਇਲਾਕੇ ਲਈ ਭੇਜੀ ਜਾ ਰਹੀ ਹੈ ਇਸ ਮੌਕੇ ਤੇ ਪਿੰਡ ਵਾਸੀ ਮੌਜੂਦ ਰਹੇ ਗੁਰਪ੍ਰੀਤ ਸਿੰਘ ਗੁੱਜਰ  ਸ਼ਮਸ਼ੇਰ ਸਿੰਘ ਸੁਰਜੀਤ ਕੋਹਲ਼ੀ ਸੇਠੀ ਸਰਪੰਚ ਸਤਨਾਮ ਸੱਤਾ ਕਾਲੀ ,ਕਸ਼ਮੀਰਾਂ ਫੋਜੀ ਪ੍ਰਿੰਸ ਕਸਣਾ ਗੋਪੀ ਨਾਥੀ ਓਮਾ, ਗੁਰਦੇਵ ਸਿੰਘ ਅਮਰੀਕ ਸਿੰਘ ਗੁਰਨਾਮ ਸਿੰਘ, ਦੌਲਤ ਰਾਮ ਸਰਪੰਚ, ਹਨੀ ਕੱਕੜ ,ਸ਼ੁਬਮ ਰਾਣਾ, ਜੋਧ ਸਿੰਘ ,ਅਵਤਾਰ ਸਿੰਘ ,ਰਿੰਟੂ ਰਾਣਾ, ਗੁਰਵਿੰਦਰ ਸਿੰਘ, ਦਲਜੀਤ ਸਿੰਘ ,ਮਨੋਹਰ ਸਿੰਘ ,ਸੰਦੀਪ ਸਿੰਘ ਪਵਨ ਕੁਮਾਰ, ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles

2

2