Join
Monday, March 23, 2026
Monday, March 23, 2026

ਹੜ੍ਹ ਪੀੜਤ ਪਿੰਡਾਂ ‘ਚ ਰਾਸ਼ਣ ਤੇ ਪਸ਼ੂਆਂ ਦੇ ਚਾਰੇ ਦੀ ਕੀਤੀ ਗਈ ਸੇਵਾ

ਨਵਾਂਸ਼ਹਿਰ /ਕਾਠਗੜ੍ਹ, 5 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਗੁਰੂ ਰਾਮਦਾਸ ਗੁਰਮਤਿ ਸੇਵਾ ਸੋਸਾਇਟੀ ਕਿਸ਼ਨਪੁਰ-ਭਰਥਲਾ, ਬਾਜ ਖ਼ਾਲਸਾ ਗੱਤਕਾ ਕਲੱਬ ਰੋਪੜ, ਸਿੱਖ ਸਟੂਡੈਂਟ ਫੈਡਰੇਸ਼ਨ ਬਜਰੂੜ, ਬਾਬਾ ਜਸਦੀਪ ਸਿੰਘ ਝੰਡਾ ਜੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੜ੍ਹ ਪੀੜਤ ਪਿੰਡਾਂ ਵਿੱਚ ਰਾਸ਼ਣ ਤੇ ਪਸ਼ੂਆਂ ਦੇ ਚਾਰੇ ਦੀ ਸੇਵਾ ਕੀਤੀ ਗਈ ਨਾਲ ਹੀ ਸੋਸਾਇਟੀ ਵਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਕੁੱਝ ਦਿਨਾਂ ਤੱਕ ਜਦੋਂ ਪਾਣੀ ਉਤਰ ਜਾਵੇਗਾ ਤਾਂ ਜਿਨ੍ਹਾਂ ਪਰਿਵਾਰਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦੀ ਮਦਦ ਕੀਤੀ ਜਾਵੇਗੀ। ਇਸ ਮੌਕੇ ‘ਤੇ ਬਾਜ ਖਾਲਸਾ ਗੱਤਕਾ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਬਾਜ਼ ਸਿੰਘ, ਭਿੰਦਾ, ਲਵਪ੍ਰੀਤ ਸਿੰਘ, ਸ਼ੁਭਮ ਸ਼ਰਮਾ, ਵਿਸ਼ਾਲ ਸ਼ਰਮਾ, ਲਖਵਿੰਦਰ ਸਿੰਘ, ਪ੍ਰਿੰਸ ਭਰਥਲਾ ਆਦਿ ਸੇਵਾਦਾਰ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2