ਬਲਾਚੌਰ5 ਅਗਸਤ ( ਜਤਿੰਦਰ ਪਾਲ ਸਿੰਘ ਕਲੇਰ ) ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ ਤਹਿਤ ਹਰੇਕ ਹਲਕੇ ਵਿੱਚੋਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਹੜ ਪੀੜਤਾਂ ਨੂੰ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ ਇਸੇ ਲੜੀ ਤਹਿਤ ਅੱਜ ਸੀਨੀਅਰ ਆਮ ਆਦਮੀ ਪਾਰਟੀ ਆਗੂ ਅਸ਼ੋਕ ਕਟਾਰੀਆ ਜੀ ਦੀ ਅਗਵਾਈ ਹੇਠ ਪਿੰਡ ਪੋਜੇਵਾਲ ਵਾਸੀਆਂ ਨੇ ਅਜਨਾਲਾ (ਅੰਮ੍ਰਿਤਸਰ )ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਇਕੱਠੀ ਕਰਕੇ ਭੇਜੀ।
ਇਸ ਮੌਕੇ ਪਿੰਡ ਦੇ ਵਾਸੀਆਂ ਨੇ ਏਕਤਾ ਤੇ ਸਹਿਯੋਗ ਦਾ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਸਮੱਗਰੀ ਆਪਣੇ ਯੋਗਦਾਨ ਅਨੁਸਾਰ ਭੇਜੀ। ਅਸ਼ੋਕ ਕਟਾਰੀਆ ਜੀ ਨੇ ਕਿਹਾ ਕਿ ਹਲਕਾ ਬਲਾਚੌਰ ਤੋਂ ਪਸ਼ੂਆਂ ਲਈ ਹਰਾ ਚਾਰਾ ਤੇ ਦਵਾਈਆਂ ਵੀ ਭੇਜੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਦਿੱਤਾ ਗਿਆ ਇਹ ਸਹਿਯੋਗ ਭਾਈਚਾਰੇ ਦੀ ਸਾਂਝ ਦਾ ਵੱਡਾ ਉਦਾਹਰਣ ਹੈ। ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਆਪਸੀ ਸਹਿਯੋਗ ਨਾਲ ਉਸਨੂੰ ਆਸਾਨ ਬਣਾਇਆ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕਰਨਾ ਸਾਡਾ ਮਨੁੱਖੀ ਫ਼ਰਜ਼ ਹੈ ਤੇ ਪੋਜੇਵਾਲ ਪਿੰਡ ਹਮੇਸ਼ਾ ਚੰਗੇ ਕਾਰਜਾਂ ਵਿੱਚ ਅੱਗੇ ਆ ਕੇ ਆਪਣਾ ਫ਼ਰਜ਼ ਨਿਭਾਉਂਦਾ ਰਿਹਾ ਹੈ। ਪਿੰਡ ਵਾਸੀਆਂ ਨੇ ਵੀ ਇਹ ਵਾਅਦਾ ਕੀਤਾ ਕਿ ਭਵਿਖ ‘ਚ ਵੀ ਜ਼ਰੂਰਤ ਪੈਣ ਤੇ ਉਹ ਮਨੁੱਖਤਾ ਦੇ ਕਾਰਜਾਂ ਵਿੱਚ ਅੱਗੇ ਰਹਿਣਗੇ।
ਇਹ ਯੋਗਦਾਨ ਨਾ ਸਿਰਫ਼ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਬਣੇਗਾ ਸਗੋਂ ਪਿੰਡ ਦੀ ਸਾਂਝ ਤੇ ਇਕੱਠ ਨੂੰ ਹੋਰ ਮਜ਼ਬੂਤ ਕਰੇਗਾ।
ਇਸ ਮੌਕੇ ਤੇ ਅਸ਼ੋਕ ਕਟਾਰੀਆ ਸੀਨੀਅਰ ਆਗੂ ਆਪ, ਸੁਰਿੰਦਰ ਪਾਲ ਚਿੜੀ, ਸੋਹਣ ਲਾਲ, ਚੰਦਰਵੀਰ ਪੋਲਾ,ਰਣਵੀਰ ਸਿੰਘ ਧਾਲੀਵਾਲ ਬਲਾਕ ਪ੍ਰਧਾਨ,ਕਮਲ ਕੁਮਾਰ, ਮੋਹਿਤ,ਅਸ਼ੋਕ ਕੁਮਾਰ ਸੋਨੂੰ , ਟਿੰਕੂ ਚੇਚੀ, ਗੁਰਬਚਨ ਸੇਠੀ, ਪਰਮਜੀਤ ਬਜਾੜ, ਰਵਿੰਦਰ ਦੀਪੂ,ਮੋਨੂੰ ਕਟਾਰੀਆ, ਦਿਸ਼ੂ ਆਦਿ ਹਾਜਰ ਸਨ।


