Join
Monday, March 23, 2026
Monday, March 23, 2026

ਮੈਨਜਮੈਂਟ ਕਾਲਜ ਦਾ ਬੀ.ਕਾੱਮ ਦੇ  ਦੂਸਰੇ ਅਤੇ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ

ਨਵਾਂਸ਼ਹਿਰ, 4 ਸਤੰਬਰ(ਜਤਿੰਦਰ ਪਾਲ ਸਿੰਘ ਕਲੇਰ ) ਕਰਿਆਮ ਰੋਡ ’ਤੇ ਸੱਥਿਤ ਕੇਸੀ ਸਕੂਲ ਆੱਫ ਮੈਨਜਮੈਂਟ ਐਂਡ ਕੰਪਿਊਟਰ ਐਪਲੀਕੇਸ਼ਨਸਂ  (  ਕੇਸੀਐਸਐਮਸੀਏ )  ਕਾਲਜ ਦਾ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋ ਮਈ 2025 ਦਾ ਘੋਸ਼ਿਤ ਬੀ.ਕਾੱਮ (ਆੱਨਰ) ਦਾ ਦੂਸਰੇ ਅਤੇ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਵਿਭਾਗ ਮੁਖੀ ਸਹਾਇਕ ਪ੍ਰੋ. ਨਿਸ਼ਾ ਨੇ  ਦਸਿਆ ਕਿ ਦੂਸਰੇ ਸਮੈਸਟਰ ’ਚ ਮੁਸਕਾਨ ਨੇ 8.24 ਐਸਜੀਪੀਏ(ਸਮੈਸਟਰ ਗ੍ਰੇਡ ਪੁਆਇੰਟ ਐਵਰੇਜ ) ਲੈ ਕੇ ਪਹਿਲਾ, ਰੀਮਾ ਜੱਸਲ ਨੇ 8.14 ਐਸਜੀਪੀਏ ਲੈ ਕੇ ਦੂਸਰਾ ਅਤੇ ਮਾਨਸੀ ਨੇ 7.86 ਐਸਜੀਪੀਏ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸੇ ਤਰਾ ਹੀ  ਚੌਥੇ ਸਮੈਸਟਰ ’ਚ ਜਸਨੂਰ ਕੌਰ ਥਾਂਦੀ ਨੇ 7.70 ਐਸਜੀਪੀਏ ਲੈ ਕੇ ਪਹਿਲਾ, ਮਾਲਿਕਾ ਨੇ 7.30 ਐਸਜੀਪੀਏ ਲੈ ਕੇ ਦੂਸਰਾ ਅਤੇ ਤਾਨੀਆ ਨੇ 7.26 ਐਸਜੀਪੀਏ ਲੈ ਕੇ ਤੀਸਰਾ ਸਥਾਨ ਪਾਇਆ ਹੈ। ਇਹਨਾਂ ਨੂੰ ਕੇਸੀ ਗਰੁੱਪ  ਦੇ  ਚੇਅਰਮੈਨ ਪ੍ਰੇਮ ਪਾਲ ਗਾਂਧੀ,  ਕੈਂਪਸ ਡਾਇਰੇਕਟਰ ਡਾੱ. ਅਵਤਾਰ ਚੰਦ ਰਾਣਾ,  ਪ੍ਰੋ. ਪ੍ਰਭਜੋਤ ਕੌਰ ਅਤੇ ਸਹਾਇਕ ਪ੍ਰੋ. ਨਿਸ਼ਾ ਅਤੇ ਜਸਦੀਪ ਕੌਰ ਨੇ ਸਟੂਡੈੰਟ ਨੂੰ ਵਧਾਈ ਦਿੱਤੀ ਅਤੇ ਭਵਿੱਖ ’ਚ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਆ

Related Articles

LEAVE A REPLY

Please enter your comment!
Please enter your name here

Latest Articles

2

2