ਮੈਡੀਕਲ ਸਹੂਲਤਾਂ ਦੀ ਬੰਨ੍ਹਾਂ ਤੇ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ
ਬਲਾਚੌਰ 4 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਹਲਕੇ ਦੇ ਨੌਜਵਾਨਾਂ ਦੀ ਆਵਾਜ਼ ਬਣੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਕਰਨਵੀਰ ਕਟਾਰੀਆ ਵੱਲੋਂ ਇਲਾਕੇ ਦੇ ਲੋਕਾਂ ਦੀ ਸੁਰੱਖਿਆ ਅਤੇ ਹਿੱਤ ਲਈ ਬੇਲਾ ਤਾਜੋਂਵਾਲ, ਹੈਡੋ ਬੇਟ ,ਔਲੀਆਪੁਰ, ਖੋਜਾ ਬੇਟ ਬੰਨ ਦੀ ਮਜ਼ਬੂਤੀ ਵਾਸਤੇ ਲਗਾਤਾਰ ਊਦਮ ਜਾਰੀ ਹਨ। ਪਿਛਲੇ ਸਮੇਂ ਦੌਰਾਨ ਆਏ ਭਾਰੀ ਮੀਂਹ ਕਾਰਨ ਲੋਕਾਂ ਵਿੱਚ ਦਰਿਆਈ ਕਿਨਾਰੇ ਦੀ ਕਮਜ਼ੋਰ ਹੋ ਰਹੀ ਬੰਨ ਨੂੰ ਲੈ ਕੇ ਚਿੰਤਾ ਵਧ ਗਈ ਸੀ। ਇਸ ਹਾਲਾਤ ਨੂੰ ਦੇਖਦਿਆਂ ਕਰਨਵੀਰ ਕਟਾਰੀਆ ਨੇ ਪਿੰਡ ਵਾਸੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਦਿਆਂ ਜਗ੍ਹਾ -ਜਗ੍ਹਾਂ ਤੇ ਬੰਨ ਦੀ ਪਕਾਈ ਅਤੇ ਉਸਦੀ ਮੁਰੰਮਤ ਲਈ ਉਪਰਾਲੇ ਸ਼ੁਰੂ ਕੀਤੇ।
ਕਰਨਵੀਰ ਕਟਾਰੀਆ ਨੇ ਕਿਹਾ ਕਿ ਪਿੰਡਾਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ l ਉਹਨਾਂ ਨੇ ਕਿਹਾ ਕਿ ਬੇਲਾ ਤਾਜੋਂਵਾਲ, ਹੈਡੋਂ ਬੇਟ ,ਔਲੀਆਪੁਰ, ਖੋਜਾਂ ਬੇਟ ਬੰਨ ਦੀ ਸੰਭਾਲ ਲਈ ਲੋਕਾਂ ਨਾਲ ਮਿਲੀਭੁਗਤ ਕਰਕੇ ਪੱਕੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਅਗਲੇ ਸਮੇਂ ਕਿਸੇ ਵੀ ਤਰਾਂ ਦੀ ਹੜ੍ਹ ਆਉਣ ‘ਤੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਯੂਥ ਆਗੂ ਨੇ ਲੋਕਾਂ ਵਿੱਚ ਚੇਤਨਾ ਜਗਾਉਂਦੇ ਹੋਏ ਕਿਹਾ ਕਿ ਬੰਨਾਂ ਦੀ ਰੱਖਿਆ ਸਿਰਫ ਸਰਕਾਰ ਹੀ ਨਹੀਂ, ਸਗੋਂ ਪਿੰਡ ਵਾਸੀਆਂ ਦੀ ਜ਼ਿੰਮੇਵਾਰੀ ਵੀ ਹੈ। ਇਸ ਲਈ ਨੌਜਵਾਨਾਂ ਵੱਲੋਂ ਸਮੂਹਿਕ ਤੌਰ ‘ਤੇ ਸਫਾਈ ਮੁਹਿੰਮਾਂ ਅਤੇ ਰੁੱਖ ਲਗਾਉਣ ਵਰਗੀਆਂ ਸ਼ੁਰੂਆਤਾਂ ਵੀ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਪਿੰਡ ਵਾਸੀਆਂ ਨੇ ਕਰਨਵੀਰ ਕਟਾਰੀਆ ਦੇ ਯਤਨਾਂ ਨੂੰ ਸਰਾਂਹਦੇ ਹੋਏ ਕਿਹਾ ਕਿ ਉਹਨਾਂ ਦੀ ਲਗਨ ਕਾਰਨ ਹੀ ਬੇਲਾ ਤਾਜੋਂਵਾਲ ਅਤੇ ਨਾਲ ਲੱਗਦੇ ਹੋਰ ਪਿੰਡਾਂ ਨੂੰ ਆਉਣ ਵਾਲੇ ਖਤਰੇ ਤੋਂ ਬਚਾਉਣ ਵਾਸਤੇ ਪੱਕਾ ਰਾਹ ਬਣ ਸਕਦਾ ਹੈ।
ਬੇਲਾ ਤਾਜੋਂਵਾਲ ਬੰਨ ਦੀ ਮਜ਼ਬੂਤੀ ਲਈ ਇਹ ਕਾਰਜ ਯੂਥ ਆਗੂ ਦੀ ਲੋਕਾਂ ਪ੍ਰਤੀ ਵਚਨਬੱਧਤਾ ਅਤੇ ਜ਼ਮੀਨੀ ਪੱਧਰ ‘ਤੇ ਕੀਤੇ ਜਾ ਰਹੇ ਕਾਰਜਾਂ ਦਾ ਸਪੱਸ਼ਟ ਸਬੂਤ ਹੈ।ਇਸ ਮੌਕੇ ਆਮ ਆਦਮੀ ਦੇ ਵਲੰਟੀਅਰ ਤੇ ਪਿੰਡ ਵਾਸੀ ਹਾਜ਼ਰ ਸਨ।


