Join
Monday, March 23, 2026
Monday, March 23, 2026

ਡੇਰਾ ਬਾਬਾ ਨਾਨਕ ਲਈ ਬਲਾਚੌਰ ਤੋਂ ਹੜ੍ਹ ਪੀੜਤਾਂ ਦੀ ਮਦਦ ਲਈ ਸਮੱਗਰੀ ਵਾਲਾ ਟਰੱਕ ਰਵਾਨਾ 

ਬਲਾਚੌਰ, 3 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਜਿੱਥੇ ਪੰਜਾਬ ਦੇ ਬਹੁ ਗਿਣਤੀ ਜ਼ਿਲ੍ਹੇ ਹੜਾਂ ਦੀ ਮਾਰ ਝੱਲ ਰਹੇ ਹਨ ਉੱਥੇ ਸਰਕਾਰ, ਪ੍ਰਸ਼ਾਸਨ ਅਤੇ ਵੱਖ-ਵੱਖ ਸਮਾਜ ਸੇਵੀਆਂ ਵੱਲੋਂ ਵੀ ਹੜ ਪੀੜਤਾਂ ਦੀ ਮਦਦ ਦੇ ਕਾਰਜ ਲਗਾਤਾਰ ਜਾਰੀ ਹਨ। ਇਸੇ ਲੜੀ ਤਹਿਤ ਹੜ੍ਹ ਪੀੜਤਾਂ ਦੀ ਮਦਦ ਲਈ ਬਲਾਚੌਰ ਸ਼ਹਿਰ ਤੋਂ ਵੀ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਡਾਕਟਰ ਭੁਪਿੰਦਰਜੀਤ ਸਿੰਘ ਸੂਰੀ ਦੀ ਹਾਜ਼ਰੀ ਦੌਰਾਨ ਹੜ ਪੀੜਤਾਂ ਦੀ ਮਦਦ ਲਈ ਸਮੱਗਰੀ ਵਾਲਾ ਟਰੱਕ ਰਵਾਨਾ ਕੀਤਾ ਗਿਆ। ਡਾਕਟਰ ਭੁਪਿੰਦਰਜੀਤ ਸੂਰੀ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਸਮੁੱਚੀਆਂ ਸਮਾਜ ਸੇਵੀ ਸੰਸਥਾਵਾਂ, ਐਨ ਆਰ ਆਈ ਵੀਰਾਂ ਅਤੇ ਹੋਰ ਜਿਹੜੇ ਵੀ ਕਾਰੋਬਾਰੀ ਸਹਾਇਤਾ ਕਰਨ ਦੇ ਸਮਰੱਥ ਹਨ ਉਨਾਂ ਨੂੰ ਹੜ ਪੀੜਤਾਂ ਦੀ ਬਾਂਹ ਫੜਨ ਵਿੱਚ ਪਹਿਲ ਕਦਮੀ ਕਰਨੀ ਚਾਹੀਦੀ ਹੈ। । ਉਨ੍ਹਾਂ ਦੱਸਿਆ ਕਿ ਇਸ ਟਰੱਕ ਵਿੱਚ ਸਮੁੱਚੇ ਇਲਾਕੇ ਵਾਸੀਆਂ ਦੇ ਸਹਿਯੋਗ ਨਾਲ ਖਾਣ ਪੀਣ ਦੀਆਂ ਵਸਤਾਂ ਅਤੇ ਕੁੱਝ ਪਸ਼ੂਆਂ ਲਈ ਚਾਰਾ ਭੇਜਿਆ ਜਾ ਰਿਹਾ ਹੈ। ਇਸ ਮੌਕੇ ਪੰਮਾ ਭਾਟੀਆ ਐਮ ਸੀ, ਹਰਨੇਕ ਸਿੰਘ ਫੌਜੀ ਸਰਪੰਚ ਜਮੀਤਗੜ੍ਹ, ਸਤਬੀਰ ਸਿੰਘ ਫੌਜੀ ਮਹਿੰਦੀਪੁਰ, ਹਰਜਿੰਦਰ ਸਿੰਘ ਮੰਢਿਆਣੀ, ਸੁਰਜੀਤ ਸਿੰਘ ਮਾਨ ਪਨਿਆਲੀ ਕਲਾਂ, ਗੁਰਪ੍ਰੀਤ ਸਿੰਘ ਮੰਡੇਰਾਂ, ਜੱਸਾ ਫੌਜੀ ਗਹੂੰਣ, ਸੁੱਜੋਵਾਲ, ਜਮੀਤਗੜ੍ਹ ਭੱਲਾ, ਪਨਿਆਲੀ, ਬਲਾਚੌਰ ਅਤੇ ਇਲਾਕੇ ਦੇ ਸਮਾਜ ਸੇਵੀ ਨੌਜਵਾਨ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2