Join
Monday, March 23, 2026
Monday, March 23, 2026

ਜ਼ਿਲ੍ਹਾ ਪ੍ਰਸ਼ਾਸ਼ਨ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੰਨ੍ਹ ਨੂੰ ਮਜ਼ਬੂਤ ਕਰਨ ਤੇ ਸਤਨਾਮ ਜਲਾਲਪੁਰ ਨੇ ਕੀਤਾ ਧੰਨਵਾਦ…. 

ਅੱਜ ਸ਼ਾਮ ਤੱਕ ਮਿਲਟਰੀ ਧੈਂਗੜਪੁਰ ਬੰਨ੍ਹ ਤੇ ਪਹੁੰਚ ਜਾਵੇਗੀ… 

ਨਵਾਂਸ਼ਹਿਰ 3 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ) ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਆਮ ਆਦਮੀ ਪਾਰਟੀ ਦੀਆਂ ਟੀਮਾਂ ਪ੍ਰਸ਼ਾਸ਼ਨ ਦੇ ਨਾਲ ਮਿਲ ਕੇ ਹੜ੍ਹ ਪੀੜਤਾਂ ਦੀਆਂ ਵੱਧ ਤੋਂ ਵੱਧ ਸਮੱਸਿਆਵਾਂ ਦਾ ਹੱਲ ਕਰ ਰਹੀਆਂ ਹਨ। ਸਤਨਾਮ ਜਲਾਲਪੁਰ ਚੇਅਰਮੈਨ ਜਿਲਾ ਯੋਜਨਾ ਬੋਰਡ ਅਤੇ ਜਿਲਾ ਪ੍ਰਧਾਨ,ਆਮ ਆਦਮੀ ਪਾਰਟੀ ਸ਼ਹੀਦ ਭਗਤ ਸਿੰਘ ਨਗਰ ਨੇ ਜਿਲਾ ਪ੍ਰਸ਼ਾਸਨ,ਖਾਸ ਤੌਰ ਤੇ ਡਿਪਟੀ ਕਮਿਸ਼ਨਰ ਧੰਨਵਾਦ ਕੀਤਾ, ਜਿਨਾਂ ਨੇ ਸਤਲੁਜ ਦਰਿਆ ਦੀ ਸਥਿਤੀ ਨੂੰ ਕੰਟਰੋਲ ਕਰਨ ਲਈ ਹਰ ਯਤਨ ਪ੍ਰਯਤਨ ਕਰ ਰਹੇ ਹਨ। ਉਹਨਾਂ ਨੇ ਦੱਸਿਆ ਕਿ ਅੱਜ ਲਗਭਗ 60 ਮਿਲਟਰੀ ਦੇ ਫੌਜੀਆਂ ਦੀ ਬਟਾਲੀਅਨ ਧੈਗੜਪੁਰ ਪਹੁੰਚ ਜਾਏਗੀ ਜੋ ਕਿ ਕਿਸੇ ਵੀ ਅਪਾਤ ਸਥਿਤੀ ਵਿੱਚ ਉਸ ਨੂੰ ਕੰਟਰੋਲ ਕਰਨਗੇ। ਜਿਲ੍ਹੇ ਦਾ ਪੂਰਾ ਪ੍ਰਸ਼ਾਸਨ ਸਾਰੇ ਨਾਜੁਕ ਪੁਆਇੰਟਸ ਤੇ ਪੂਰੀ ਡਿਊਟੀ ਦੇ ਰਿਹਾ ਹੈ ਅਤੇ ਜਿਸ ਵੀ ਚੀਜ਼ ਦੀ ਜਰੂਰਤ ਪੈਂਦੀ ਹੈ ਉਸ ਨੂੰ ਨਾਲ ਦੀ ਨਾਲ ਪੂਰਾ ਕੀਤਾ ਜਾ ਰਿਹਾ ਹੈ, ਚਾਹੇ ਉਹ ਟਰੈਕਟਰਾਂ ਲਈ ਡੀਜ਼ਲ, ਲਾਈਫ ਜੈਕਟ, ਤਾਰ,ਖਾਲੀ ਥੈਲੇ, ਫਲੱਡ ਲਾਈਟਸ ਜਾ ਹੋਰ ਜਰੂਰਤ ਦਾ ਸਮਾਨ ਪ੍ਰਸ਼ਾਸਨ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ।ਅੱਜ ਜਰੂਰਤ ਪੈਣ ਤੇ ਧੈਂਗੜਪੁਰ ਵਿਖੇ ਹਾਈਡਰਾ ਪਹੁੰਚਾਇਆ ਗਿਆ ਤਾਂ ਕਿ ਨਾਜ਼ੁਕ ਏਰੀਏ ਵਿੱਚ ਬੂਟੇ ਅਤੇ ਥੈਲੇ ਵਗੈਰਾ ਪਹੁੰਚਾਕੇ ਧੁੱਸੀ ਬੰਨ ਦਾ ਬਚਾ ਕੀਤਾ ਜਾ ਸਕੇ।

ਸਤਨਾਮ ਜਲਾਲਪੁਰ ਨੇ ਨਾਲ ਦੇ ਪਿੰਡ ਵਾਸੀਆਂ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਦਿਨ ਰਾਤ ਇੱਕ ਕਰਕੇ ਇਸ ਸਥਿਤੀ ਨੂੰ ਕੰਟਰੋਲ ਕਰਨ ਲਈ ਆਪਣਾ ਪੂਰਾ ਯੋਗਦਾਨ ਪਾਇਆ। ਇਸ ਮੌਕੇ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਜਿਲ੍ਹਾ ਨਗਰ ਸੁਧਾਰ ਟ੍ਰਸਟ ਨੇ ਕਿਹਾ ਧੁੱਸੀ ਬੰਨ੍ਹ ਦੀਆਂ ਹੜਾਂ ਸਬੰਧੀ ਗੁਮਰਾਹਕੁੰਨ ਖਬਰਾਂ ਦੀਆਂ ਝੂਠੀਆਂ ਅਫਵਾਹਾਂ ਤੋਂ ਬਚੋ ਤੇ ਜੇਕਰ ਕੋਈ ਵੀ ਤੁਹਾਨੂੰ ਖਬਰ ਮਿਲਦੀ ਹੈ ਉਸਦੀ ਜਾਣਕਾਰੀ ਤੁਸੀ ਮੇਰੇ ਜਾਂ ਪ੍ਰਸ਼ਾਸ਼ਨ ਦੀ ਹੈਲਪਲਾਈਨ ਤੋਂ ਲੈ ਸਕਦੇ ਹੋ। ਇਸ ਮੌਕੇ ਲੱਕੀ ਲੱਧੜ ਪ੍ਰਧਾਨ ਯੂਥ ਵਿੰਗ, ਕੁਲਵੰਤ ਸਿੰਘ ਰਕਾਸਨ, ਜ਼ਿਲਾ ਪ੍ਰਧਾਨ ਸੋਸ਼ਲ ਮੀਡੀਆ, ਵਨੀਤ ਜਾਡਲਾ ਜਿਲ੍ਹਾਂ ਪ੍ਰਧਾਨ ਕਿਸਾਨ ਵਿੰਗ,ਮਨਦੀਪ ਸਿੰਘ ਅਟਵਾਲ, ਜ਼ਿਲ੍ਹਾ ਮੀਡੀਆ ਸੈਕਟਰੀ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2