Join
Monday, March 23, 2026
Monday, March 23, 2026

ਧੁੱਸੀ ਬੰਨ੍ਹ ਦੀਆਂ ਹੜਾਂ ਸੰਬੰਧੀ ਗੁਮਰਾਹਕੁੰਨ ਖਬਰਾਂ ਦੀਆਂ ਝੂਠੀਆਂ ਅਫਵਾਹਾਂ ਤੋ ਬਚੋ : ਸਤਨਾਮ ਸਿੰਘ ਜਲਵਾਹਾ 

ਆਪ ਵਲੰਟੀਅਰ ਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ… 

ਨਵਾਂਸ਼ਹਿਰ , 3 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੜਾਂ ਦੇ ਸੰਭਾਵੀ ਖਤਰੇ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਹਰੇਕ ਆਹੁਦੇਦਾਰ ਵਲੰਟੀਅਰ ਨੂੰ ਸੈਨਿਕਾਂ ਦੇ ਤਰਾਂ ਸੁਚੇਤ ਰਹਿਣ ਨੂੰ ਕਿਹਾ ਗਿਆ ਹੈ। ਇਸੇ ਲੜੀ ਤਹਿਤ ਅੱਜ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਜਿਲ੍ਹਾ ਨਗਰ ਸੁਧਾਰ ਟ੍ਰਸਟ ਨਵਾਂਸ਼ਹਿਰ ਨੇ ਧੈਂਗੜਪੁਰ, ਪਦਰਾਵਲ ਤੇ ਤਲਵੰਡੀ ਸੀਬੋ ਦੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਜਾਇਜ਼ਾ ਲੈਂਦੇ ਹੋਏ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਨਵਾਸ਼ਹਿਰ ਹਲਕੇ ਵਿੱਚ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੀ ਸਥਿਤੀ ਬਿਲਕੁਲ ਠੀਕ ਹੈ।ਪਹਿਲਾਂ ਦਰਿਆ ਵਿੱਚ ਜਿਆਦਾ ਪਾਣੀ ਆਉਣ ਕਰਕੇ ਥੋੜਾ ਧੈਂਗੜਪੁਰ ਬੰਨ੍ਹ ਨੂੰ ਨੁਕਸਾਨ ਪੁੱਜਾ ਸੀ ਪ੍ਰੰਤੂ ਹੁਣ ਸਥਿਤੀ ਕੰਟਰੋਲ ਵਿੱਚ ਹੈ। ਲੋਕਾਂ ਦੀਆਂ ਗੁਮਰਾਹਕੁੰਨ ਅਫਵਾਹਾਂ ਤੋਂ ਸਾਵਧਾਨ ਰਹੋ। ਜੇਕਰ ਫਿਰ ਵੀ ਤੁਹਾਨੂੰ ਕੋਈ ਪ੍ਰੇਸ਼ਾਨੀ ਆਉੰਦੀ ਹੈ ਤਾਂ ਤੁਸੀ ਮੇਰੇ ਜਾਂ ਪ੍ਰਸ਼ਾਸ਼ਨ ਦੀ ਹੈਲਪਲਾਈਨ ਨਾਲ ਰਾਬਤਾ ਕਰ ਸਕਦੇ ਹੋ। ਉਹ ਤੁਹਾਡੀ ਪੂਰੀ ਮਦਦ ਕਰਨਗੇ। 

ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਸੰਭਾਵੀ ਹੜਾਂ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਹੀ ਪੁਖਤਾ ਪ੍ਰਬੰਧ ਯਕੀਨੀ ਬਣਾਏ ਗਏ ਹਨ। ਲੋੜੀਂਦੀ ਮਸ਼ੀਨਰੀ, ਡੀਜਲ, ਲਾਈਫ ਜੈਕਟਾਂ, ਰੈਸਕਿਊ ਟੀਮਾਂ, ਰੇਤੇ ਦੇ ਥੈਲੇ, ਸੁਰਿਖਿਅਤ ਥਾਵਾਂ ਦੀ ਪਛਾਣ ਸਮੇਤ ਹੋਰ ਲੋੜਿਦਿਆਂ ਤਿਆਰੀਆਂ ਪਹਿਲਾਂ ਹੀ ਕੀਤੀਆਂ ਗਈਆਂ ਹਨ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਹੋਣ ਤੋਂ ਰੋਕਣ ਲਈ ਅੱਜ ਸ਼ਾਮ ਤੱਕ ਫੌਜ ਦੇ ਸੈਨਿਕ ਵੀ ਧੈਂਗੜਪੁਰ ਬੰਨ੍ਹ ਤੇ ਪਹੁੰਚ ਰਹੇ ਹਨ। ਜਲਵਾਹਾ ਨੇ ਸਾਰੇ ਹੀ ਜਿਲ੍ਹਾ ਪ੍ਰਸ਼ਾਸ਼ਨ ਦਾ ਤੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਸ ਮੁਸ਼ਕਿਲ ਸਮੇਂ ਨੂੰ ਅਪਣੀ ਸੂਝਬੂਝ ਨਾਲ ਆਸਾਨ ਬਣਾ ਦਿੱਤਾ। 

ਇਸ ਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਚੰਦਰ ਮੋਹਣ ਜੇਡੀ ਜਿਲ੍ਹਾ ਮੀਡੀਆ ਇੰਚਾਰਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਸੰਗਠਨ ਤੇ ਸਰਕਾਰ ਪ੍ਰਸ਼ਾਸਨ ਇੱਕਜੁਟ ਹੋ ਕੇ ਆਈ ਹੋਈ ਕੁਦਰਤੀ ਆਫ਼ਤ ਨੂੰ ਨਿੱਜਠਣ ਲਈ ਇੱਕਜੁਟ ਹੈ। ਇਸ ਮੌਕੇ ਕੁਲਵੰਤ ਸਿੰਘ ਰਕਾਸਣ, ਲੱਕੀ ਲੱਧੜ ਜਿਲ੍ਹਾ ਪ੍ਰਧਾਨ ਯੂਥ ਵਿੰਗ, ਮਨਦੀਪ ਸਿੰਘ ਅਟਵਾਲ ਜਿਲ੍ਹਾ ਮੀਡੀਆ ਸੈਕਟਰੀ ਤੇ ਪਿੰਡ ਵਾਸੀ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2