Join
Tuesday, March 24, 2026
Tuesday, March 24, 2026

ਦ ਨੋਰਵੁੱਡ ਸਕੂਲ ਦੇ ਵਿਦਿਆਰਥੀਆਂ ਦਾ ਪੰਜਾਬ ਜੋਨਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਨਵਾਂਸ਼ਹਿਰ /ਕਾਠਗੜ੍ਹ 31 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਦ ਨੋਰਵੁੱਡ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਜੋਨਲ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਜਿਸ ਵਿੱਚ ਬੈਡਮਿੰਟਨ(ਲੜਕੇ) ਅੰਡਰ-14 ਤੀਜਾ ਸਥਾਨ, ਬੈਡਮਿੰਟਨ(ਲੜਕੀਆਂ) ਅੰਡਰ-14 ਤੀਜਾ ਸਥਾਨ, ਕ੍ਰਿਕਟ(ਲੜਕੇ) ਅੰਡਰ-14 ਦੂਜਾ ਸਥਾਨ ਤੇ 6 ਖਿਡਾਰੀ ਜਿਲੇ ਲਈ ਚੁਣੇ ਗਏ, ਕ੍ਰਿਕਟ(ਲੜਕੇ) ਅੰਡਰ-17 ਪਹਿਲਾ ਸਥਾਨ ਤੇ 10 ਖਿਡਾਰੀ ਜਿਲੇ ਲਈ ਚੁਣੇ ਗਏ, ਕ੍ਰਿਕਟ(ਲੜਕੇ) ਅੰਡਰ-19 ਤੀਜਾ ਸਥਾਨ ਤੇ 3 ਖਿਡਾਰੀ ਜਿਲੇ ਲਈ ਚੁਣੇ ਗਏ, ਫੁੱਟਬਾਲ(ਲੜਕੇ) ਅੰਡਰ-14 ਪਹਿਲਾ ਸਥਾਨ ਤੇ 10 ਖਿਡਾਰੀ ਜਿਲੇ ਲਈ ਚੁਣੇ ਗਏ, ਫੁੱਟਬਾਲ(ਲੜਕੇ) ਅੰਡਰ-17 ਪਹਿਲਾ ਸਥਾਨ ਤੇ 10 ਖਿਡਾਰੀ ਜਿਲੇ ਲਈ ਚੁਣੇ ਗਏ, ਵਾਲੀਬਾਲ(ਲੜਕੇ) ਅੰਡਰ-14 ਪਹਿਲਾ ਸਥਾਨ ਤੇ 12 ਖਿਡਾਰੀ ਜਿਲੇ ਲਈ ਚੁਣੇ ਗਏ, ਵਾਲੀਬਾਲ(ਲੜਕੀਆਂ) ਅੰਡਰ-14 ਪਹਿਲਾ ਸਥਾਨ ਤੇ 12 ਖਿਡਾਰੀ ਜਿਲੇ ਲਈ ਚੁਣੇ ਗਏ, ਵਾਲੀਬਾਲ(ਲੜਕੇ) ਅੰਡਰ-17 ਪਹਿਲਾ ਸਥਾਨ ਤੇ 10 ਖਿਡਾਰੀ ਜਿਲੇ ਲਈ ਚੁਣੇ ਗਏ, ਵਾਲੀਬਾਲ(ਲੜਕੀਆਂ) ਅੰਡਰ-17 ਪਹਿਲਾ ਸਥਾਨ ਤੇ 10 ਖਿਡਾਰੀ ਜਿਲੇ ਲਈ ਚੁਣੇ ਗਏ, ਵਾਲੀਬਾਲ(ਲੜਕੀਆਂ) ਅੰਡਰ-19 ਪਹਿਲਾ ਸਥਾਨ ਤੇ 12 ਖਿਡਾਰੀ ਜਿਲੇ ਲਈ ਚੁਣੇ ਗਏ, ਬਾਸਕਿਟਬਾਲ(ਲੜਕੀਆਂ) ਅੰਡਰ-14 ਪਹਿਲਾ ਸਥਾਨ ਤੇ 12 ਖਿਡਾਰੀ ਜਿਲੇ ਲਈ ਚੁਣੇ ਗਏ, ਬਾਸਕਿਟਬਾਲ(ਲੜਕੀਆਂ) ਅੰਡਰ-17 ਪਹਿਲਾ ਸਥਾਨ ਤੇ 12 ਖਿਡਾਰੀ ਜਿਲੇ ਲਈ ਚੁਣੇ ਗਏ, ਖੋ-ਖੋ(ਲੜਕੀਆਂ) ਅੰਡਰ-14 ਦੇ 3 ਖਿਡਾਰੀ ਜਿਲੇ ਲਈ ਚੁਣੇ ਗਏ, ਚੈੱਸ(ਲੜਕੇ) ਅੰਡਰ-14 ਪਹਿਲਾ ਸਥਾਨ ਤੇ 3 ਖਿਡਾਰੀ ਜਿਲੇ ਲਈ ਚੁਣੇ ਗਏ, ਚੈੱਸ(ਲੜਕੇ) ਅੰਡਰ-17 ਤੀਜਾ ਸਥਾਨ, ਸਰਕਲ ਕਬੱਡੀ(ਲੜਕੇ) ਅੰਡਰ-14 ਦੂਜਾ ਸਥਾਨ, ਸਰਕਲ ਕਬੱਡੀ(ਲੜਕੀਆਂ) ਅੰਡਰ-14 ਪਹਿਲਾ ਸਥਾਨ ਤੇ 12 ਖਿਡਾਰੀ ਜਿਲੇ ਲਈ ਚੁਣੇ ਗਏ, ਟੈਨਿਸ(ਲੜਕੇ) ਅੰਡਰ-17 ਪਹਿਲਾ ਸਥਾਨ ਤੇ 2 ਖਿਡਾਰੀ ਜਿਲੇ ਲਈ ਚੁਣੇ ਗਏ, ਟੈਨਿਸ(ਲੜਕੀਆਂ) ਅੰਡਰ-14 ਪਹਿਲਾ ਸਥਾਨ ਤੇ 4 ਖਿਡਾਰੀ ਜਿਲੇ ਲਈ ਚੁਣੇ ਗਏ। ਸਕੂਲ ਮੈਨੇਜਮੈਂਟ ਨੇ ਮਾਣ ਮਹਿਸੂਸ ਕਰਦੇ ਹੋਏ ਦੱਸਿਆ ਕਿ ਇਹ ਵਿਦਿਆਰਥੀਆਂ ਤੇ ਕੋਚਿਸ ਦੀ ਮਿਹਨਤ ਦਾ ਹੀ ਨਤੀਜਾ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਨੇ ਵਿਦਿਆਰਥੀਆਂ ਤੇ ਕੋਚਿਸ ਨੂੰ ਵਧਾਈਆਂ ਦਿੰਦੇ ਹੋਏ ਭਵਿੱਖ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।

Related Articles

LEAVE A REPLY

Please enter your comment!
Please enter your name here

Latest Articles

2

2