ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨਵਾਂ ਸ਼੍ਰੋਮਣੀ ਅਕਾਲੀ ਦਲ ਪੰਜਾਬੀ ਦੀਆਂ ਆਸਾਂ ਉਮੀਦਾਂ ਤੇ ਖਰਾ ਉਤਰੇਗਾ: ਗਿਆਨੀ ਹਰਪ੍ਰੀਤ ਸਿੰਘ
. ਸੇਠੀ ਸਰਪੰਚ ਥੋਪੀਆਂ ਵੱਡੇ ਕਾਫਲੇ ਨਾਲ ਅਕਾਲੀ ਦਲ’ ਚ ਹੋਏ ਸ਼ਾਮਿਲ
. ਨੌਜਵਾਨਾਂ ਵਿੱਚ ਸੇਠੀ ਥੋਪੀਆ ਦਾ ਵੱਡਾ ਮਜ਼ਜਬੂਤ ਆਧਾਰ: ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ
. ਸੇਠੀ ਸਰਪੰਚ ਥੋਪੀਆਂ ਵੱਡੇ ਕਾਫਲੇ ਨਾਲ ਅਕਾਲੀ ਦਲ’ ਚ ਹੋਏ ਸ਼ਾਮਿਲ
ਹਲਕਾ ਬਲਾਚੌਰ ਦੀ ਰੈਲੀ’ ਚ ਠਾਠਾਂ ਮਾਰਦੇ ਇਕੱਠ ਨੇ ਵਿਰੋਧੀ ਪਾਰਟੀਆਂ ਆਗੂਆਂ ਨੂੰ ਸੋਚਣ ਲਈ ਕੀਤਾ ਮਜਬੂਰ

ਨਵਾਂਸ਼ਹਿਰ/ਬਲਾਚੌਰ 30ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਵਿਧਾਨ ਸਭਾ ਹਲਕਾ ਬਲਾਚੌਰ ਦੇ ਕੇ.ਬੀ. ਪੈਲੇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਸ਼ੁਰੂ ਕੀਤੀ ਮੁਹਿੰਮ “ਜਾਗੇਗਾ ਪੰਜਾਬ,ਬਚੇਗਾ ਪੰਜਾਬ” ਮੁਹਿੰਮ ਦਾ ਆਗਾਜ਼ ਕੀਤਾ। ਇਸ ਮੁਹਿੰਮ ਦੀ ਦੀ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ। ਇਸ ਦੌਰਾਨ ਹਲਕਾ ਬਲਾਚੌਰ ਦੇ ਵੱਖ-ਵੱਖ ਪਿੰਡਾਂ ਚੋਂ ਵੱਡੀ ਗਿਣਤੀ ਵਿੱਚ ਪੰਚਾਇਤਾਂ, ਚੇਅਰਮੈਨਾਂ, ਨੌਜਵਾਨਾਂ ਅਤੇ ਅਨੇਕਾਂ ਕਲੱਬਾਂ ਦੇ ਪ੍ਰਧਾਨਾਂ ਅਤੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਦਰਜਨਾਂ ਪੰਚਾਂ, ਸਰਪੰਚਾਂ ਅਤੇ ਚੇਅਰਮੈਨਾਂ ਨੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦੀ ਪ੍ਰੇਰਨਾ ਸਦਕਾ ਆਮ ਆਦਮੀ ਪਾਰਟੀ ਛੱਡਕੇ ਗਿਆਨੀ ਹਰਪ੍ਰੀਤ ਸਿੰਘ ਦੀ ਪਧਾਨਗੀ ਹੇਠ ਚੱਲਣ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਚੱਲਣ ਦਾ ਪ੍ਰਣ ਲਿਆ। ਇਸ ਮੌਕੇ ਬਲਾਚੌਰ ਦੇ ਲੋਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦੀ ਸ਼ੁਰੂ ਕੀਤੀ ਮੁਹਿੰਮ ਵਿੱਚ ਤਕਰੀਬਨ ਪੰਜ ਹਜ਼ਾਰ ਤੋਂ ਵੀ ਵੱਧ ਸ਼ਾਮਿਲ ਹੋਏ ਲੋਕਾਂ ਨੇ ਹਲਕੇ ਵਿੱਚ ਸਿਆਸੀ ਹਲਚਲ ਮਚਾ ਦਿੱਤੀ।ਅਤੇ ਸੇਠੀ ਸਰਪੰਚ ਥੋਪੀਆ ਦੇ ਇਕੱਠ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸੋਚਣ ਲਈ ਕਰ ਦਿੱਤਾ ਮਜਬੂਰ
ਇਸ ਮੌਕੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਹਲਕਾ ਬਲਾਚੌਰ ਦੇ ਲੋਕਾਂ ਦਾ ਇਹ ਭਰਵਾਂ ਇਕੱਠ ਇਸ ਮੁਹਿੰਮ ਨੂੰ ਪੰਜਾਬ ਭਰ ਵਿੱਚ ਵੱਡਾ ਹੁਲਾਰਾ ਦੇਵੇਗਾ। ਉਨ੍ਹਾਂ ਨੌਜਵਾਨਾਂ ਦੇ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਨ ਤੇ ਖ਼ੁਸ਼ੀ ਪ੍ਰਗਟ ਕਰਦਿਆਂ ਆਖਿਆ ਕਿ ਇਨ੍ਹਾਂ ਨੌਜਵਾਨਾਂ ਅਤੇ ਸਮੂਹ ਪੰਜਾਬੀਆਂ ਦੀ ਆਸਾਂ ਅਤੇ ਉਮੀਦਾਂ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਖਰਾ ਉਤਰੇਗਾ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਿਖਰਾਂ ਤੇ ਲੈਕੇ ਜਾਣ ਲਈ, ਪੰਜਾਬ ਦੇ ਵਿਕਾਸ, ਤਰੱਕੀ ਅਤੇ ਸੂਬੇ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਸਮੁੱਚੇ ਪੰਜਾਬੀਆਂ ਨੂੰ ਲਾਮਬੰਦ ਕਰੇਗਾ।
ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕਾ ਬਲਾਚੌਰ ਦੇ ਲੋਕਾਂ ਦਾ ਭਰਵਾਂ ਇਕੱਠ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਬਲਾਚੌਰ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਸਮੁੱਚੇ ਪੰਜਾਬੀਆਂ ਨੂੰ “ਜਾਗੇਗਾ ਪੰਜਾਬ,ਬਚੇਗਾ ਪੰਜਾਬ” ਅਪੀਲ ਮੁਹਿੰਮ ਦਾ ਸਾਥ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਐੱਸਜੀਪੀਸੀ ਮੈਂਬਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਮਹਿੰਦਰ ਸਿੰਘ, ਹਰਜਿੰਦਰ ਸਿੰਘ, ਰਣਵੀਰ ਪੂਣੀਆਂ, ਸੇਠੀ ਸਰਪੰਚ, ਰੁਪਿੰਦਰ ਬਹਿਲਪੁਰ, ਲਖਬੀਰ ਸਿੰਘ, ਅਵਤਾਰ ਸਾਹਦੜਾ, ਸੁਰਜੀਤ ਸਿੰਘ ਦੁਭਾਲੀ, ਗੁਰਚਰਨ ਸਿੰਘ, ਤੇਜਵੀਰ ਮਾਂਗਟ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕਾ ਵਾਸੀ ਮੌਜੂਦ ਸਨ।ਮੌਕੇ ਮੌਕੇ ਰਣਬੀਰ ਸਿੰਘ ਪੂਨੀਆ ਸਾਬਕਾ ਚੇਅਰਮੈਨ, ਹਰਜਿੰਦਰ ਸਿੰਘ , ਹਰਮੇਸ਼ ਸਿੰਘ, ਸਟੇਟ ਡੈਲੀਗੇਟ ਜਥੇਦਾਰ ਸੁਰਜੀਤ ਸਿੰਘ ਦੁਭਾਲੀ, ਸਾਬਕਾ ਚੇਅਰਮੈਨ ਹਰ ਅਮਰਿੰਦਰ ਸਿੰਘ ਰਿੰਕੂ, ਠੇਕੇਦਾਰ ਗੁਰਚਰਨ ਸਿੰਘ
ਪ੍ਰਦੀਪ ਸ਼ਰਮਾਂ, ਹਰਮੇਸ਼ ਸਿੰਘ ਠੋਡਾ,ਰੂਪਿੰਦਰ ਸਿੰਘ ਬਹਿਲੋਲਪੁਰ, ਪ੍ਰਦੀਪ ਥੋਪੀਆ, ਗੁਰਚਰਨ ਚੇਚੀ, ਹਰਮਿੰਦਰ ਰੁੜਕੀ, ਚਰਨਜੀਤ ਸਿੰਘ ਥੋਪੀਆ,ਹਰਮੇਸ਼ ਠੇਕੇਦਾਰ, ਰਾਜ ਕੁਮਾਰ ਨੀਲੇਵਾੜਾ, ਬਿੱਲੂ ਪੰਡਿਤ, ਪਵਨ ਚੌਹਾਨ,
ਦਿਸ਼ਾਂਤ ਕੁਕੜ ਸੂਹਾ, ਰਾਮਪਾਲ, ਵਿਜੇ ਕੁਮਾਰ, ਤੀਰਥ ਰਾਮ ਖਟਾਣਾ ਰੱਤੇਵਾਲ, ਸੇਖਰ ਸਰਪੰਚ ਗੜ੍ਹੀ, ਦਿਲਪ੍ਰੀਤ ਸਿੰਘ ਬਾਬਾ, ਅਜੇ ਕੋਹਲੀ, ਓਮ ਪ੍ਰਕਾਸ਼ ਭੂੰਬਲਾਂ, ਹਜ਼ੂਰਾ ਸਿੰਘ ਤੇ ਹੋਰ ਹਾਜ਼ਰ ਸਨ।


