ਬਲਾਚੌਰ 25 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਹਲਕਾ ਬਲਾਚੌਰ ਵਿਖੇ ਕਾਂਗਰਸ ਪਾਰਟੀ ਦੀਆਂ ਜੜਾਂ ਹੋ ਰਹੀਆਂ ਹੋਰ ਵੀ ਮਜ਼ਬੂਤ ਇਹੋ ਕਹਿਣਾਂ ਹੈ ਸ਼ਹੀਦ ਭਗਤ ਸਿੰਘ ਨਗਰ ਤੋਂ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦਾ। ਸੂਬੇ ਅੰਦਰ ਸੱਤਾਧਾਰੀ ਪਾਰਟੀ ਦੇ ਮਜ਼ਬੂਤ ਪ੍ਰਭਾਵ ਦੇ ਬਾਵਜੂਦ ਅਜੇ ਮੰਗੂਪੁਰ ਨੇ ਆਪਣੀ ਸਰਗਰਮੀ ਨਾਲ ਬਲਾਚੌਰ ਨੂੰ ਸਿਆਸੀ ਨਕਸ਼ੇ ਤੇ ਚਮਕਾਇਆ ਹੈ। ਉਨ੍ਹਾਂ ਦੀ ਅਗਵਾਈ ‘ਚ ਕਾਂਗਰਸ ਪਾਰਟੀ ਨੇ ਨਵੇਂ ਵਰਕਰਾਂ ਅਤੇ ਆਗੂਆਂ ਨੂੰ ਸ਼ਾਮਲ ਕਰ ਪਾਰਟੀ ਦੀਆਂ ਜੜਾਂ ਨੂੰ ਵਧੇਰੇ ਮਜ਼ਬੂਤ ਕੀਤਾ ਹੈ। ਅਜੇ ਮੰਗੂਪੁਰ ਦੀ ਮਿਹਨਤ ਸਦਕਾ ਹੀ ਲੋਕ ਸੱਤਾਧਾਰੀ ਪਾਰਟੀ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਅਤੇ ਵੱਖ-ਵੱਖ ਪਾਰਟੀਆਂ ਨੂੰ ਦਰ ਕਿਨਾਰੇ ਕਰ ਕਾਂਗਰਸ ਉੱਤੇ ਵਿਸ਼ਵਾਸ ਜਤਾ ਰਹੇ ਹਨ। ਬੀਤੇ ਦਿਨੀ ਸ਼ਹਿਰ ਬਲਾਚੌਰ ਦੇ ਵੱਖ-ਵੱਖ ਵਾਰਡਾਂ ਤੋਂ ਜਿਨ੍ਹਾਂ ਵਿੱਚ ਹਰਮੇਸ਼ ਕੁਮਾਰ, ਗੁਰਿੰਦਰ ਪਾਲ, ਭਜਨ ਲਾਲ, ਰਾਮੂ ਕੁਮਾਰ, ਜਸਵੰਤ ਸਿੰਘ, ਅਮਰਜੀਤ, ਬੀਰੂ, ਰਾਮ ਲੁਭਾਇਆ, ਜੋਗਿੰਦਰ ਸਿੰਘ, ਅਜੀਤ ਸਿੰਘ ਆਦਿ ਪਰਿਵਾਰਾਂ ਸਮੇਤ ਵੱਖ-ਵੱਖ ਪਾਰਟੀਆਂ ਨੂੰ ਛੱਡ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਜ਼ਿਲ੍ਹਾ ਪ੍ਰਧਾਨ ਅਜੇ ਮੰਗਪੁਰ ਨੇ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆ ਬਾਰੇ ਜਾਣੂ ਕਰਵਾਇਆ ਜਿਸ ਤੇ ਸੈਂਕੜੇ ਪਰਿਵਾਰਾਂ ਨੇ ਕਾਂਗਰਸ ਪਾਰਟੀ ਉੱਤੇ ਵਿਸ਼ਵਾਸ ਜਤਾਉਂਦੇ ਹੋਏ ਕਾਂਗਰਸ ਪਾਰਟੀ ਦਾ ਪੱਲਾ ਫੜਿਆ। ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਏ ਸਾਥੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਕਾਂਗਰਸ ਪਾਰਟੀ ਉਨ੍ਹਾਂ ਲਈ ਹਰ ਸਮੇਂ ਹਾਜ਼ਰ ਰਹੇਗੀ। ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ, ਰਾਜਿੰਦਰ ਸਿੰਘ ਸ਼ਿੰਦੀ ਦਫ਼ਤਰ ਸਕੱਤਰ ਡੀ.ਸੀ.ਸੀ., ਚਮਨ ਲਾਲ ਭੁੰਬਲਾ ਰਿਟਾਇਰਡ ਡੀ.ਐਸ.ਪੀ., ਮੋਹਿੰਦਰ ਪਾਲ ਸੀਨੀਅਰ ਮੀਤ ਪ੍ਰਧਾਨ ਬੀ.ਸੀ.ਸੀ., ਆਤਮਾ ਰਾਮ ਸੀਨੀਅਰ ਆਗੂ, ਨਰੇਸ਼ ਚੇਚੀ ਕੋਂਸਲਰ, ਲਾਲ ਬਹਾਦੁਰ ਗਾਂਧੀ ਸਾਬਕਾ ਕੋਂਸਲਰ, ਪਾਨੀ ਕੁਮਾਰ ਕੋਂਸਲਰ, ਸੋਮਨਾਥ ਤੱਕਲਾ ਮੀਤ ਪ੍ਰਧਾਨ ਸ਼ਹਿਰੀ, ਦਿਨੇਸ਼ ਕੁਮਾਰ, ਮੋਹਿੰਦਰ ਪਾਲ ਰਾਣਾ ਡੇਅਰੀ, ਯਸ਼ਪਾਲ ਸ਼ਰਮਾ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।


