Join
Tuesday, March 24, 2026
Tuesday, March 24, 2026

ਭਾਰਤ ਵਿਕਾਸ ਪ੍ਰੀਸ਼ਦ ਸਾਖਾ ਨੇ ਆਦਮਪੁਰ ਵਿਖੇ ਲਗਾਇਆ ਬੂਟਿਆਂ ਦਾ ਲੰਗਰ

ਆਦਮਪੁਰ: 25 ਅਗਸਤ (ਕਰਮਵੀਰ ਸਿੰਘ)- ਭਾਰਤ ਵਿਕਾਸ ਪ੍ਰੀਸ਼ਦ ਸਾਖਾ ਆਦਮਪੁਰ ਵਿਖੇ ਪ੍ਰਧਾਨ ਰਾਜੇਸ਼ ਕੁਮਾਰ ਰਾਜੂ ਦੀ ਅਗਵਾਈ ਹੇਠ ਅੱਜ ਦਿਨ ਐਤਵਾਰ ਨੂੰ ਵਾਤਾਵਰਨ ਨੂੰ ਹਰਿਆ ਭਰਿਆ ਅਤੇ ਖੁਸ਼ਹਾਲ ਰੱਖਣ ਲਈ 201 ਬੂਟਿਆਂ ਦਾ ਲੰਗਰ ਲਗਾਇਆ ਗਿਆ। ਪ੍ਰਧਾਨ ਰਾਜੇਸ ਕੁਮਾਰ ਰਾਜੂ ਨੇ ਕਿਹਾ ਕਿ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਘੱਟੋ ਘੱਟ ਇਕ ਬੂਟਾ ਜਰੂਰ ਲਗਾਉਣਾ ਚਾਹੀਦਾ ਹੈ। ਤਾਂ ਜੋ ਮਰਨ ਤੋਂ ਬਾਅਦ ਇਨਸਾਨ ਦੇ ਆਪਣੇ ਹੀ ਕੰਮ ਆ ਸਕੇ। ਇਸ ਸਮੇਂ ਉਹਨਾਂ ਦੇ ਨਾਲ ਸਾਬਕਾ ਪ੍ਰਧਾਨ ਨਥੂੱਰਾਮ, ਸੈਕਟਰੀ ਰਜਿੰਦਰ ਪ੍ਰਸਾਦ, ਕੈਸੀਅਰ ਅਮਿਤ ਗੁਪਤਾ, ਅਮਰੀਕ ਸਿੰਘ ਕਰਵਲ, ਰਕੇਸ਼ ਕੁਮਾਰ ਚੋਡਾ, ਯਸਪਾਲ ਸ਼ਰਮਾ, ਅਰੁਣ ਕੁਮਾਰ ਸ਼ਰਮਾ, ਸ਼ਾਮ ਸੁੰਦਰ ਸ਼ਰਮਾ, ਜੋਗਿੰਦਰ ਪਾਲ, ਯੁਗੇਸ ਆਵਲ, ਮਦਨ ਲਾਲ ਅਗਰਵਾਲ, ਖੇਮ ਚੰਦ ਦਾਨੀ, ਪਰਦੀਪ ਸਿੰਘ, ਅਮਰਜੀਤ ਸਿੰਘ ਭੋਗਪੁਰੀਆ, ਪਵਨ ਦੱਤਾ, ਚਰਨਜੀਵ ਸ਼ਰਮਾ, ਹਰਦੀਪ ਦੀਪਾ, ਨਗਿੰਦਰ ਸਹੋਤਾ, ਕਸ਼ਮੀਰਾ ਸਿੰਘ, ਹੋਰ ਸਾਖਾ ਮੈਂਬਰ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2