Join
Tuesday, March 24, 2026
Tuesday, March 24, 2026

ਭਾਜਪਾ ਦੇ ਜਿਲਾ ਨਵਾਂਸ਼ਹਿਰ ਦੇ ਤਿੰਨੋਂ ਹਲਕਾ ਇੰਚਾਰਜਾਂ ਦੀ ਅਗਵਾਈ ਵਿੱਚ ਵਿਸ਼ੇਸ਼ ਮੀਟਿੰਗ ਨਿੱਜੀ ਹੋਟਲ ਵਿੱਚ ਕੀਤੀ ਗਈ 

ਪੰਜਾਬ ਸਰਕਾਰ ਲੋਕਾਂ ਤੱਕ ਕੇਂਦਰ ਸਰਕਾਰ ਦੀਆਂ ਸਕੀਮਾਂ ਲਾਗੂ ਕਰਨ ਵਿੱਚ ਰਹੀ ਅਸਫਲ – ਹਲਕਾ ਬਲਾਚੌਰ ਇੰਨਚਾਰਜ ਅਸ਼ੋਕ ਬਾਂਠ

ਬਲਾਚੌਰ, 25 ਅਗਸਤ – (ਜਤਿੰਦਰ ਪਾਲ ਸਿੰਘ ਕਲੇਰ ) ਭਾਰਤੀਆ ਜਨਤਾ ਪਾਰਟੀ ਜ਼ਿਲ੍ਹਾ ਐਸ.ਬੀ.ਐਸ. ਨਗਰ ਵੱਲੋਂ ਜ਼ਿਲ੍ਹੇ ਦੇ ਤਿੰਨੋਂ ਹਲਕਾ ਇੰਚਾਰਜ ਅਸ਼ੋਕ ਬਾਂਠ ਬਲਾਚੌਰ, ਪੂਨਮ ਮਾਣਿਕ ਨਵਾਂਸ਼ਹਿਰ, ਪ੍ਰਿਤਪਾਲ ਬਜਾਜ ਬੰਗਾ ਦੀ ਅਗਵਾਈ ਹੇਠ ਬਲਾਚੌਰ ਦੇ ਇੱਕ ਨਿੱਜੀ ਹੋਟਲ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ-ਵੱਖ ਮੁੱਦਿਆਂ ‘ਤੇ ਪਾਰਟੀ ਦੇ ਆਗੂਆਂ ਨਾਲ ਵਿਚਾਰ ਸਾਂਝੇ ਕੀਤੇ ਗਏ। ਹਲਕਾ ਇੰਚਾਰਜ ਨਵਾਂ ਸ਼ਹਿਰ ਪੂਨਮ ਮਾਣਿਕ ਨੇ ਕਿਹਾ ਕਿ ਇੱਕ ਜੁਲਾਈ ਤੋਂ ਲੜੀਵਾਰ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਵਿਸ਼ੇਸ਼ ਸਹਾਇਤਾ ਕੈਂਪ ਲਗਾਏ ਜਾ ਰਹੇ ਸਨ, ਪ੍ਰੰਤੂ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਵੱਲੋਂ ਵਰਕਰਾਂ ਨਾਲ ਧੱਕਾ ਮੁੱਕੀ ਕੀਤੀ ਗਈ ਅਤੇ ਕੈਂਪ ਬੰਦ ਕਰਵਾਏ ਗਏ ਜਿਸ ਦੀ ਅਸੀਂ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਇਹਨਾਂ ਕੈਂਪਾਂ ਵਿੱਚ ਆਮ ਲੋਕਾਂ ਨੂੰ ਸਕੀਮਾਂ ਬਾਰੇ ਜਾਣੂ ਕਰਵਾਉਣਾ ਸੀ ਅਤੇ ਆਯੁਸ਼ਮਾਨ ਕਾਰਡ ਅਤੇ ਹੋਰ ਵੀ ਕਾਰਡ ਲੋਕਾਂ ਦੇ ਬਣਾਉਣੇ ਸੀ ਪ੍ਰੰਤੂ ਉਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਪੁਲਿਸ ਨੇ ਭਾਜਪਾ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਜੋ ਕੀ ਨਿੰਦਣਯੋਗ ਗੱਲ ਹੈ। ਇਸ ਦੇ ਨਾਲ ਹੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਭਾਜਪਾ ਦੇ ਜਿਹੜੇ ਆਗੂ ਅਤੇ ਵਰਕਰ ਘਰ ਬੈਠੇ ਹਨ ਉਹਨਾਂ ਨੂੰ ਲਾਮਬੰਦ ਕਰਕੇ ਪਾਰਟੀ ਦੀਆਂ ਨੀਤੀਆਂ ਘਰ ਘਰ ਪੁਜਾਉਣ ਲਈ ਆਖਿਆ ਜਾਵੇਗਾ। ਹਲਕਾ ਬੰਗਾ ਇੰਚਾਰਜ ਪ੍ਰਿਤਪਾਲ ਬਜਾਜ ਨੇ ਕਿਹਾ ਕਿ 

ਇਹ ਕੈਂਪ ਬਲਾਚੌਰ ਦੇ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ਵਿੱਚ ਲਗਾਏ ਜਾ ਰਹੇ ਸਨ।ਕੇਂਦਰ ਸਰਕਾਰ ਦੀਆਂ ਸਕੀਮਾਂ ਇਲਾਕੇ ਦੇ ਲੋਕਾਂ ਨੂੰ ਇਹਨਾਂ ਕੈਂਪਾਂ ਦੁਆਰਾ ਦਿੱਤੀਆਂ ਜਾ ਰਹੀਆਂ ਹਨ, ਜਿਸ ਦੇ ਤਹਿਤ ਲੋਕ ਭਾਰਤੀ ਜਨਤਾ ਪਾਰਟੀ ਦਾ ਜਿੱਥੇ ਧੰਨਵਾਦ ਕਰ ਰਹੇ ਹਨ ਅਤੇ ਇਨਾਂ ਸਕੀਮਾਂ ਦੀ ਤਾਰੀਫ ਵੀ ਕਰ ਰਹੇ ਹਨ, ਪ੍ਰੰਤੂ ਇਹ ਤਾਰੀਫ ਪੰਜਾਬ ਸਰਕਾਰ ਨੂੰ ਹਜਮ ਨਹੀਂ ਹੋ ਰਹੀ ਹੈ ਅਤੇ ਪੰਜਾਬ ਸਰਕਾਰ ਨੇ ਆਪ ਕੋਈ ਕੰਮ ਨਹੀਂ ਕੀਤਾ ਜਿਸ ਤਹਿਤ ਪੰਜਾਬ ਸਰਕਾਰ ਨੂੰ ਇਹ ਗੱਲ ਹਜਮ ਨਹੀਂ ਹੋਈ ਅਤੇ ਪੂਰੇ ਪੰਜਾਬ ਵਿੱਚ ਕੈਂਪਾਂ ਨੂੰ ਅਲੱਗ ਰੰਗਤ ਦੇ ਕੇ ਮਨਜੂਰੀ ਲੈਣ ਦੀਆਂ ਗੱਲਾਂ ਆਖ ਕੇ ਇਹਨਾਂ ਕੈਂਪਾਂ ਤੇ ਰੋਕ ਲਗਾਈ ਜਾ ਰਹੀ ਹੈ, ਜਿਸ ਤਹਿਤ ਗਰੀਬ ਲੋਕਾਂ ਨੂੰ ਇਹਨਾਂ ਸਕੀਮਾਂ ਤੋਂ ਵਾਂਝੇ ਰੱਖਣ ਲਈ ਪੁਲਿਸ ਬਲ ਪ੍ਰਯੋਗ ਕਰ ਰਹੀ ਹੈ ਜੋ ਅਸੀਂ ਕਿਸੇ ਵੀ ਕੀਮਤ ਵਿੱਚ ਬਰਦਾਸ਼ਤ ਨਹੀਂ ਕਰਾਂਗੇ। ਇਹ ਸਾਰੀਆਂ ਗੱਲਾਂ ਆਮ ਲੋਕ ਦੇਖ ਰਹੇ ਹਨ ਅਤੇ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਇਸ ਦਾ ਜਵਾਬ ਦੇਣਗੇ।ਹਲਕਾ ਇੰਚਾਰਜ ਅਸ਼ੋਕ ਬਾਂਠ ਨੇ ਕਿਹਾ ਕਿ ਭਾਜਪਾ ਦੇ ਵਰਕਰ ਪਿੰਡ ਪਿੰਡ ਜਾ ਕੇ ਇਹ ਯੋਜਨਾਵਾਂ ਲੋਕਾਂ ਤੱਕ ਪਹੁੰਚਾ ਰਹੇ ਹਨ, ਜਦਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਸਿਰਫ਼ ਵਾਅਦੇ ਕੀਤੇ, ਉਨ੍ਹਾਂ ਨੂੰ ਲਾਗੂ ਕਰਨ ਦੀ ਕਦੇ ਮੰਨਸ਼ਾ ਨਹੀਂ ਸੀ।

ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਭਾਜਪਾ ਹਮੇਸ਼ਾ ਜਨ-ਸੇਵਾ ਨੂੰ ਆਪਣਾ ਧਰਮ ਮੰਨਦੀ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਕੈਂਪ ਹਰ ਪਿੰਡ ਪੱਧਰ ‘ਤੇ ਲਗਾਏ ਜਾਣਗੇ। 

ਇੱਥੇ ਇਹ ਵੀ ਦੇਖਣ ਵਿੱਚ ਆਇਆ ਕੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਇਸ ਮੀਟਿੰਗ ਵਿੱਚ ਦਿਖਾਈ ਨਹੀਂ ਦਿੱਤੇ ਅਤੇ ਇਸ ਦੇ ਨਾਲ ਹੀ ਹਲਕੇ ਦੇ ਪਾਰਟੀ ਆਗੂ ਅਤੇ ਵਰਕਰ ਵੀ ਨਜ਼ਰ ਨਹੀਂ ਆਏ।ਇਥੇ ਇਹ  ਲੱਗਦਾ ਹੈ ਕਿ ਜਿਲ੍ਹਾ ਨਵਾਂਸ਼ਹਿਰ ਭਾਜਪਾ ਪਾਰਟੀ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ। 

ਇਸ ਮੌਕੇ ਪਵਨ ਕੁਮਾਰ, ਸੁਭਾਸ਼ ਬਾਂਠ, ਸ਼ਿਵ ਸ਼ਰਮਾ, ਅਸ਼ੀਸ਼ ਠਾਕੁਰ ਆਸੂ ਮੰਡਲ ਪ੍ਰਧਾਨ ਮੁਕੰਦਪੁਰ, ਰਜੇਸ਼ ਸ਼ਰਮਾ, ਮੁਕੇਸ਼ ਕੌਸਲ, ਵਿਜੇ ਭਾਟੀਆ, ਹਿੰਮਤ ਤੇਜਪਾਲ ਕੌਂਸਲਰ ਬੰਗਾ, ਵਿਨੋਦ ਚੋਪੜਾ, ਮਨੀਸ਼ ਚੋਪੜਾ, ਅਰਵਿੰਦ ਜੋਸ਼ੀ, ਸੁਰਿੰਦਰ ਭੂੰਬਲਾ, ਕਰਨੈਲ ਸਿੰਘ, ਸੰਜੀਵ ਰਾਣਾ, ਰਕੇਸ਼ ਸਿੰਘ, ਹੁਸਨ ਲਾਲ, ਭਾਰਤ ਭੂਸ਼ਣ, ਪਰਮਵੀਰ, ਪਰਮਜੀਤ ਸਿੰਘ ਖਾਲਸਾ, ਸੁਭਾਸ਼ ਬਾਂਠ, ਛਿੰਦਰ ਪਾਲ ਭਾਟੀਆ, ਮੋਹਣ ਲਾਲ ਕਿਸਾਨਾ, ਅਸ਼ੋਕ ਕੁਮਾਰ, ਨਰੇਸ਼ ਕੁਮਾਰ, ਰਾਜੇਸ਼ ਅਨੰਤ, ਰਾਜੂ ਕੁਮਾਰ, ਪਵਨਜੀਤ, ਬਿੱਟੂ ਬਾਂਠ, ਅਸ਼ੋਕ ਸਿੰਘ, ਸਚਿਨ ਆਦਿ ਭਾਰੀ ਗਿਣਤੀ ਵਿੱਚ ਵਰਕਰ ਮੌਜੂਦ ਰਹੇ।

Related Articles

LEAVE A REPLY

Please enter your comment!
Please enter your name here

Latest Articles

2

2