Join
Tuesday, March 24, 2026
Tuesday, March 24, 2026

ਕੇਸੀ ਕਾਲਜ ਦਾ 26ਵਾਂ ਅਕੈਡਮਿਕ ਸੈਸ਼ਨ ਸ਼ੁਰੂ

– ਨਵੇਂ ਵਿਦਿਆਰਥੀਆਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ
– ਵਿਦਿਆਰਥੀਆਂ ਨੂੰ ਨਵੀਂ ਦਿਸ਼ਾ, ਸੋਚ ਅਤੇ ਜੀਵਨ ਅਨੁਸਾਰ ਆਪਣੇ ਭਵਿੱਖ ਦੀ ਯੋਜਨਾ ਬਣਾਉਣੀ ਚਾਹੀਦੀ ਹੈ – ਸੀਈਓ 
– ਰੈਗਿੰਗ ’ਚ ਸ਼ਾਮਲ ਵਿਦਿਆਰਥੀਆਂ ਬਾਰੇ ਤੁਰੰਤ ਪ੍ਰਿੰਸੀਪਲ ਅਤੇ ਮੈਨੇਜਮੈਂਟ ਨੂੰ ਸੂਚਿਤ ਕਰੋ – ਸ਼ੈੱਫ ਡਾ. ਵਿਕਾਸ ਕੁਮਾਰ

ਨਵਾਂਸ਼ਹਿਰ, (ਜਤਿੰਦਰ ਪਾਲ ਸਿੰਘ ਕਲੇਰ ) 

ਕੇਸੀ ਗਰੁੱਪ ਆੱਫ਼ ਇੰਸਟੀਚਿਊਸ਼ਨਜ਼ ਕਰਿਆਮ ਰੋਡ ਵਿਖੇ ਕਾਲਜ ਦੇ ਸਾਰੇ ਵਿਭਾਗਾਂ ’ਚ ਦਾਖਲਾ ਲੈਣ ਵਾਲੇ ਨਵੇਂ ਵਿਦਿਆਰਥੀਆਂ ਦੇ ਸੁਆਗਤ ਲਈ ਦੋ ਰੋਜਾ ਓਰੀਐਂਟੇਸ਼ਨ 2025-26 ਪ੍ਰੋਗਰਾਮ ਕਰਵਾਈਆ ਗਿਆ। ਨਵੇਂ ਵਿਦਿਆਰਥੀਆਂ ਦੇ ਸੁਆਾਗਤ ਲਈ ਸਟੇਜ ’ਤੇ ਨਾਟਕ ਪੇਸ਼ ਕੀਤੇ ਗਏ, ਵਿਦਿਅਕ ਗੀਤਾਂ ’ਤੇ ਡਾਂਸ ਪੇਸ਼ ਕੀਤੇ ਗਏ ਅਤੇ ਗੇਮਜ ਵੀ ਕਰਵਾਈਆਂ ਗਈਆਂ। ਕੇਸੀ ਗਰੁੱਪ ਦੇ ਕਾਲਜ ਨੇ ਆਪਣੇ 26ਵੇਂ ਅਕੈਡਮਿਕ ਸੈਸ਼ਨ ਦੀ ਸ਼ੁਰੂਆਤ ਕੀਤੀ, ਜਿਸਦੀ ਸ਼ੁਰੂਆਤ ਗਰੁੱਪ ਕੈਪਟਨ ਦੇ ਸੀਈਓ ਅਸ਼ਵਨੀ ਦੱਤਾ ਅਤੇ ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਨੇ ਜੋਤ ਜਗਾ ਕੇ ਕੀਤੀ। ਉਨ੍ਹਾਂ ਦੇ ਨਾਲ ਸ਼ੈੱਫ ਡਾ. ਵਿਕਾਸ ਕੁਮਾਰ, ਡਾ. ਕੁਲਜਿੰਦਰ ਕੌਰ, ਡਾ. ਬਲਜੀਤ ਕੌਰ, ਡਾ. ਹਰਮੇਸ਼ ਲਾਲ, ਡਾ. ਸੰਦੀਪ ਕਲਸੀ, ਇੰਜ. ਆਰ.ਕੇ. ਮੂੰਮ, ਇੰਜ ਡਾ. ਜਫ਼ਤਾਰ ਅਹਿਮਦ, ਇੰਜ ਹਰਪ੍ਰੀਤ ਕੌਰ, ਐਚਆਰ ਨਿਰਦੋਸ਼ ਕਪੂਰ, ਸਹਾਇਕ ਪ੍ਰੋਫੈਸਰ ਰਮਨਦੀਪ, ਸ਼ਿਵਾਨੀ ਸਮੇਤ ਸਾਰੇ ਕਾਲਜਾਂ ਦਾ ਸਟਾਫ਼ ਮੌਜੂਦ ਰਿਹਾ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸਰਸਵਤੀ ਵੰਦਨਾ ਕੀਤੀ। ਮੁੱਖ ਬੁਲਾਰੇ ਅਸ਼ਵਨੀ ਦੱਤਾ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਨੌਜਵਾਨਾਂ ਦੀ ਗਿਣਤੀ 40 ਕਰੋੜ ਦੇ ਕਰੀਬ ਹੈ। ਦੇਸ਼ ਦਾ ਭਵਿੱਖ ਉਨ੍ਹਾਂ ਦੇ ਹੱਥਾਂ ’ਚ ਹੀ ਉੱਜਵਲ ਬਣ ਸਕਦਾ ਹੈ। ਸਾਰੇ ਨਵੇਂ ਆਏ ਵਿਦਿਆਰਥੀਆਂ ਨੂੰ ਆਪਣੇ ਸਮੇਂ ਦੀ ਸਹੀ ਦਿਸ਼ਾ ਵਿੱਚ ਵਰਤੋਂ ਕਰਨੀ ਚਾਹੀਦੀ ਹੈ। ਉਹ ਕੰਮ ਕਰੋ ਜਿਸ ਵਿੱਚ ਤੁਸੀਂ ਖੁਸ਼ ਹੋ। ਆਪਣੀਆਂ ਯੋਜਨਾਵਾਂ ਸਹੀ ਦਿਸ਼ਾ, ਸੋਚ, ਸਮਾਂ, ਜੀਵਨ, ਵਿੱਤੀ ਸਥਿਤੀਆਂ ਦੇ ਅਨੁਸਾਰ ਬਣਾਓ। ਡਾ. ਏ.ਸੀ. ਰਾਣਾ ਨੇ ਕਿਹਾ ਕਿ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਤੁਹਾਨੂੰ ਸਾਡੇ ਪ੍ਰਾਚੀਨ ਭਾਰਤੀ ਗ੍ਰੰਥ, ਭਗਵਦ ਗੀਤਾ ਨੂੰ ਪੜ੍ਹਨਾ ਚਾਹੀਦਾ ਹੈ। ਜਿਨ੍ਹਾਂ ਨੂੰ ਅਸੀਂ ਛੱਡ ਰਹੇ ਹਾਂ, ਉਨ੍ਹਾਂ ਨੂੰ ਵਿਦੇਸ਼ੀ ਅਪਣਾ ਰਹੇ ਹਨ, ਯੋਗਾ ਹੁਣ ਵਿਦੇਸ਼ਾਂ ਵਿੱਚ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਇੰਜ. ਹਰਪ੍ਰੀਤ ਕੌਰ ਨੇ ਕਾਲਜ ਅਤੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਮੰਚ ਸੰਚਾਲਨ ਰਮਨਦੀਪ ਅਤੇ ਮਨਪ੍ਰੀਤ ਕੌਰ ਨੇ ਸਾਂਝੇ ਤੌਰ ’ਤੇ ਕੀਤਾ। ਸ਼ੈਫ ਡਾ. ਵਿਕਾਸ ਕੁਮਾਰ ਨੇ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਸਮੇਂ ਦੇ ਪਾਬੰਦ ਹੋਣਾ ਚਾਹੀਦਾ ਹੈ ਅਤੇ ਆਪਣੀ ਸਿੱਖਿਆ ਪ੍ਰਾਪਤ ਕਰਨ ਲਈ ਸਮੇਂ ਸਿਰ ਕਾਲਜ ਆਉਣਾ ਚਾਹੀਦਾ ਹੈ। ਰੈਗਿੰਗ ਇੱਕ ਕਾਨੂੰਨੀ ਅਪਰਾਧ ਹੈ ਅਤੇ ਜੇਕਰ ਕੋਈ ਸੀਨੀਅਰ ਵਿਦਿਆਰਥੀ ਕਿਸੇ ਵੀ ਤਰ੍ਹਾਂ ਦੀ ਰੈਗਿੰਗ ਕਰਦਾ ਹੈ ਜਾਂ ਕਿਸੇ ਜੂਨੀਅਰ ਨੂੰ ਪਰੇਸ਼ਾਨ ਕਰਦਾ ਹੈ, ਤਾਂ ਉਹ ਤੁਰੰਤ ਸ਼ਿਕਾਇਤ ਕਰ ਸਕਦਾ ਹੈ ਅਤੇ ਇਸ ਬਾਰੇ ਆਪਣੇ ਵਿਭਾਗ ਦੇ ਅਧਿਆਪਕ ਜਾਂ ਪ੍ਰਿੰਸੀਪਲ ਨੂੰ ਸੂਚਿਤ ਕਰ ਸਕਦਾ ਹੈ। ਉਨ੍ਹਾਂ ਕਾਲਜ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀ ਪਾਲਣਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਮੇਂ ਸਿਰ ਕਾਲਜ ਆਉਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਮੇਂ ਸਿਰ ਆਪਣੇ ਘਰ ਵੀ ਪਹੁੰਚਣਾ ਚਾਹੀਦਾ ਹੈ। ਇਸ ਮੌਕੇ ਸਾਰੇ ਕਾਲਜਾਂ ਦੇ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles

2

2