Join
Tuesday, March 24, 2026
Tuesday, March 24, 2026

ਸੂਬੇ ਤੋਂ ਬਾਹਰਲੇ ਵਪਾਰੀ ਸਰਕਾਰ ਨੂੰ ਲਾ ਰਹੇ ਹਨ ਲੱਖਾਂ ਦਾ ਚੂਨਾਂ: ਚੋਧਰੀ ਧਰਮਪਾਲ ਕੋਹਲੀ

ਟਰੈਕਟਰ ਟਰਾਲੀਆਂ ਤੇ ਓਵਰਲੋਡ ਪਾਪੂਲਰ ਲਿਜਾਕੇ ਟਰਾਂਸਪੋਰਟਰਾਂ ਧੰਦਾ ਕੀਤਾ ਚੌਪਟ

ਨਵਾਂਸ਼ਹਿਰ /ਕਾਠਗੜ੍ਹ 24 ਅਗਸਤ (ਜਤਿੰਦਰ ਪਾਲ ਸਿੰਘ ਕਲੇਰ )

ਹਲਕਾ ਬਲਾਚੌਰ ਦੇ ਕਿਸਾਨਾਂ ਵਲੋਂ ਆਪਣੇ ਖੇਤਾਂ ਵਿਚ ਲਗਾਇਆ ਹੋਇਆ। ਪਾਪੂਲਰ ਦਾ ਬੂਟਾ ਜੋ ਕੇ ਕੱਟਣ ਜੋਗਾ ਹੋ ਚੁੱਕਿਆ ਹੈ। ਉਸ ਨੂੰ ਕੱਟ ਕੇ ਲਿਜਾਣ ਲਈ ਵਪਾਰੀ ਟਰੈਕਟਰ ਟਰਾਲੀਆਂ ਦੀ ਵਰਤੋਂ ਕਰਕੇ ਲੋਕਾਂ ਦੀ ਜਾਨ ਜ਼ੋਖਮ ਵਿਚ ਪਾਉਦੀਆਂ ਜਿੱਥੇ ਟਰਾਂਸਪੋਰਟ ਦਾ ਧੰਦਾ ਚੌਪਟ ਕਰ ਰਹੇ ਹਨ ਉੱਥੇ ਹੀ ਜੀ ਐਸ ਟੀ ਤੋਂ ਬਗੈਰ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾਂ ਲਗਾ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਰਤਿਂਕ ਪਬਲਿਕ ਕੈਰੀਅਰ ਕੈਂਟਰ ਅਪ੍ਰੇਟਰ ਵੈੱਲਫੇਅਰ ਸੁਸਾਇਟੀ (ਰਜਿ: ) ਕਾਠਗੜ੍ਹ ਮੋੜ ਦੇ ਪ੍ਰਧਾਨ ਚੋਧਰੀ ਧਰਮਪਾਲ ਕੋਹਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।ਉਹਨਾਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਵਪਾਰੀ ਆਪਣਾ ਪਾਪੂਲਰ ਦਾ ਮਾਲ ਕੱਟ ਕੇ ਲੰਮੇ ਸਮੇਂ ਤੋਂ ਹਰਿਆਣਾ  ਯੂਪੀ ਅਤੇ ਪੰਜਾਬ ਦੀਆਂ ਵੱਖ ਵੱਖ ਫੈਕਟਰੀਆਂ ਵਿਚ ਟਰੈਕਟਰ ਟਰਾਲੀਆਂ ਤੇ ਓਵਰਲੋਡ ਕਰਕੇ ਸੁੱਟ ਰਹੇ ਹਨ। ਜਿਸ ਕਰਕੇ ਹਮੇਸ਼ਾ ਹੀ ਕਿਸੇ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਪ੍ਰਧਾਨ ਨੇ ਦੱਸਿਆ ਕੇ ਅਸੀਂ ਟਰਾਂਸਪੋਰਟ ਧੰਦਾ ਬਚਾਉਣ ਲਈ ਅਸੀ ਕਈ ਵਪਾਰੀਆਂ ਨੂੰ ਅਪੀਲ ਕੀਤੀ ਹੈ ਕੇ ਦੂਰ ਢੂਰਾਡੇ ਢੋਹਣ ਲਈ ਯੂਨੀਅਨ ਤੋਂ ਗੱਡੀਆਂ ਲੈ ਕੇ ਮਾਲ ਭੇਜਿਆ ਜਾਵੇ ਪਰ ਸਾਡੀ ਅਪੀਲ ਨੂੰ ਨਜ਼ਰ ਅੰਦਾਜ਼ ਕਰਦਿਆਂ ਆਪਣੇ ਪੈਸੇ ਬਚਾਉਣ ਲਈ ਮੁੜ ਧੱਕੇਸ਼ਾਹੀ ਕਰਦਿਆਂ ਟਰਾਲੀਆਂ ਤੇ ਓਵਰਲੋਡ ਮਾਲ ਭੇਜਿਆ ਜਾ ਰਿਹਾ ਹੈ ਜਿਸ ਨਾਲ ਕਦੇ ਵੀ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਸੀਂ ਸਰਕਾਰ ਨੂੰ ਟੈਕਸ ਦੇਣ ਦੇ ਬਾਵਜੂਦ ਵੀ ਵਿਹਲੇ ਬੈਠੇ ਹਾਂ ਜਿਸ ਨਾਲ ਸਾਨੂੰ ਗੱਡੀਆਂ ਦੀਆਂ ਵੱਡੀਆਂ ਵੱਡੀਆਂ ਕਿਸ਼ਤਾਂ ਲਾਉਣੀਆਂ ਅਤੇ ਆਪਣਾ ਘਰ ਚਲਾਉਣਾ ਬਹੁਤ ਹੀ ਔਖਾ ਹੋ ਗਿਆ ।ਉਨ੍ਹਾਂ ਨੇ ਕਿਹਾ ਸਰਕਾਰ ਟਰੈਕਟਰ ਟਰਾਲੀਆਂ ਤੇ ਦੂਰ ਦੂਰਾਡੇ ਦਾ ਭਾੜਾ ਢੋਹਣਾ ਬੰਦ ਕਰਵਾਵੇ ਅਤੇ ਟਰਾਂਸਪੋਰਟਰ ਦੇ ਧੰਦੇ ਬਚਾਉਣ ਲਈ ਹਰ ਉਪਰਾਲਾ ਕਰੇ। ਇਸੇ ਘੜੀ ਤਹਿਤ ਬੀਤੀ ਰਾਤ ਟਰਾਂਸਪੋਰਟਰਾਂ ਨੇ ਕਾਠਗੜ੍ਹ ਮੋੜ ਇਕ ਓਵਰਲੋਡ ਟਰੈਕਟਰ ਟਰਾਲੀ ਦੇ ਚਾਲਕ ਨੂੰ ਰੋਕ ਸਮਝਾਇਆ ਕੇ ਕਿ ਓਵਰਲੋਡ ਟਰਾਲੀ ਟਰੈਕਟਰ ਨਾਲ ਕਿਸੇ ਵੀ ਟਾਈਮ ਵੱਡਾ ਹਾਦਸਾ ਵਾਪਰ ਸਕਦਾ ਹੈ। ਅਤੇ ਲੋਕਾਂ ਦੀ ਜਾਨ ਨੂੰ ਜ਼ੋਖਮ ਵਿੱਚ ਨਾ ਪਾਇਆ ਜਾਵੇ। ਇਸ ਮੌਕੇ ਦਵਿੰਦਰ ਨੰਬਰਦਾਰ, ਬੱਗਾ , ਮੋਹਣੀ, ਅਵਤਾਰ ਸਿੰਘ, ਮਨੀ, ਰਾਜ ਕੁਮਾਰ, ਗੁਰਮੁੱਖ ਸਿੰਘ, ਦਵਿੰਦਰ ਸਿੰਘ,ਕਾਕਾ ਸਮੇਤ ਟਰਾਸਪੋਰਟ ਅਤੇ ਡਰਾਈਵਰ ਵੱਡੀ ਗਿਣਤੀ ਵਿਚ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2