ਨਵਾਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ )
ਕਰਿਆਮ ਰੋਡ ’ਤੇ ਸਥਿਤ ਕੇਸੀ ਕਾਲਜ ਆੱਫ਼ ਐਜੂਕੇਸ਼ਨ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਬੀ.ਐਡ ਕੋਰਸ ਦੇ ਚੌਥੇ ਸਮੈਸਟਰ (2023-25) ਦਾ ਮਈ 2025 ਦਾ ਐਲਾਨਿਆ ਨਤੀਜਾ ਸੌ ਫ਼ੀਸਦੀ ਰਿਹਾ ਹੈ। ਕਾਲਜ ਦੀ ਪ੍ਰਿੰਸੀਪਲ ਡਾ. ਕੁਲਜਿੰਦਰ ਕੌਰ ਨੇ ਦੱਸਿਆ ਕਿ ਨਤਾਸ਼ਾ ਨੇ 8.03 ਸੀਜੀਪੀਏ (ਕਉਮਲੇਟਿਵ ਗ੍ਰੇਡ ਪੁਆਇੰਟ ਐਵਰੇਜ) ਨਾਲ ਕਾਲਜ ’ਚੋਂ ਪਹਿਲਾ ਸਥਾਨ, ਦੀਕਸ਼ਾ ਮੈਨਨ ਨੇ 7.85 ਐਸਜੀਪੀਏ ਲੈ ਕੇ ਕਾਲਜ ’ਚੋਂ ਦੂਜਾ ਅਤੇ ਹਰਜੀਤ ਕੌਰ ਨੇ 7.55 ਸੀਸਜੀਪੀਏ ਲੈ ਕੇ ਕਾਲਜ ’ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਹਨਾ ਨੂੰ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ.ਏ.ਸੀ.ਰਾਣਾ, ਪ੍ਰਿੰਸੀਪਲ ਡਾ. ਕੁਲਜਿੰਦਰ ਕੌਰ, ਸਹਾਇਕ ਪ੍ਰੋਫੈਸਰ ਮੋਨਿਕਾ ਧੰਮ, ਸਹਾਇਕ ਪ੍ਰੋਫੈਸਰ ਅਮਨਪ੍ਰੀਤ ਕੌਰ, ਰੰਜਨਾ ਖੰਨਾ ਅਤੇ ਅਨੀਤਾ ਰਾਣੀ ਨੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।


