ਨਵਾਂਸ਼ਹਿਰ /ਕਾਠਗੜ੍ਹ 23 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੀਆਂ 69ਵੀਆਂ ਪੰਜਾਬ ਰਾਜ ਜੋਨ ਪੱਧਰੀ ਸਕੂਲ ਖੇਡਾਂ ਚ ਜੋਨ ਨੰਬਰ 9 ਕਾਠਗੜ੍ਹ ਦੇ ਫਾਈਨਲ ਮੁਕਾਬਲੇ ਪੀ.ਐਮ.ਸ੍ਰੀ ਸ ਸ ਸ ਸ ਰੱਤੇਵਾਲ ਵਿਖੇ ਕਰਵਾਏ ਗਏ। ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਜਸਜੀਤ ਸਿੰਘ ਜ਼ੋਨਲ ਪ੍ਰਧਾਨ ਕਾਠਗੜ੍ਹ ਨੇ ਦੱਸਿਆ ਕਿ ਮਿਤੀ 21 ਅਤੇ 22 ਅਗਸਤ ਨੂੰ ਫਾਈਨਲ ਮੁਕਾਬਲੇ ਕਰਵਾਏ ਗਏ। ਉਹਨਾਂ ਦੱਸਿਆ ਕਿ ਸਾਰੇ ਓਫਿਸ਼ੀਅਲ, ਜਿਨ੍ਹਾਂ ਦੀ ਡਿਊਟੀ ਜੋਨਲ ਟੂਰਨਾਮੈਂਟ ਵਿੱਚ ਲਗਾਈ ਗਈ ਸੀ, ਸਭ ਨੇ ਬੜੀ ਮਿਹਨਤ ਅਤੇ ਇਮਾਨਦਾਰੀ ਨਾਲ ਖੇਡ ਮੁਕਾਬਲੇ ਕਰਵਾਏ ਜਿਸ ਸਦਕਾ ਜੋਨ ਪੱਧਰੀ ਟੂਰਨਾਮੈਂਟ ਸਫਲ ਰਿਹਾ। ਖੇਡ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਵਰਿੰਦਰਪਾਲ ਲੈਕਚਰਾਰ ਸਰੀਰਕ ਸਿੱਖਿਆ ਅਤੇ ਪੁਸ਼ਪਿੰਦਰ ਕੌਰ ਡੀ ਪੀ ਈ ਨੇ ਦੱਸਿਆ ਕਿ ਵਾਲੀਬਾਲ ਲੜਕਿਆਂ ਦੇ ਹੋਏ ਖੇਡ ਮੁਕਾਬਲੇ ਉਮਰ ਵਰਗ 14 ਚ ਨੋਰਵੁੱਡ ਸਕੂਲ ਚਾਹਲ ਨੇ ਪਹਿਲਾ ਸਥਾਨ, ਸਹਸ ਨਿੱਘੀ ਨੇ ਦੂਜਾ ਸਥਾਨ ਅਤੇ ਪੀ.ਐਮ.ਸ੍ਰੀ ਸ ਸ ਸ ਸ ਰੱਤੇਵਾਲ ਨੇ ਤੀਸਰਾ ਸਥਾਨ ਹਾਸਿਲ ਕੀਤਾ। ਉਮਰ ਵਰਗ 17 ਵਾਲੀਬਾਲ ਲੜਕਿਆਂ ਦੇ ਮੁਕਾਬਲੇ ਚ ਨੋਰਵੁੱਡ ਸਕੂਲ ਚਾਹਲ ਨੇ ਪਹਿਲਾ ਸਥਾਨ,ਪੀ.ਐਮ.ਸ੍ਰੀ ਸ ਸ ਸ ਸ ਰੱਤੇਵਾਲ ਨੇ ਦੂਜਾ ਸਥਾਨ, ਰਿਆਤ ਇੰਟਰਨੈਸ਼ਨਲ ਸਕੂਲ ਰੈਲ ਮਾਜਰਾ ਨੇ ਤੀਜਾ ਸਥਾਨ ਹਾਸਿਲ ਕੀਤਾ। ਉਮਰ ਵਰਗ 19 ਸਾਲ ਲੜਕਿਆਂ ਦੇ ਵਾਲੀਬਾਲ ਮੁਕਾਬਲੇ ਚ ਪੀ.ਐਮ.ਸ੍ਰੀ ਸ ਸ ਸ ਸ ਰੱਤੇਵਾਲ ਨੇ ਪਹਿਲਾ ਸਥਾਨ, ਸ ਸ ਸ ਸ ਬਾਗੋਵਾਲ ਨੇ ਦੂਜਾ ਸਥਾਨ, ਐਮਬੀਬੀ ਪਬਲਿਕ ਸਕੂਲ ਮੁੱਤੋਂ ਨੇ ਤੀਸਰਾ ਸਥਾਨ ਹਾਸਿਲ ਕੀਤਾ। ਖੇਡ ਸਰਕਲ ਕਬੱਡੀ ਦੇ ਮੁਕਾਬਲੇ ਸ ਹ ਸ ਪਨਿਆਲੀ ਕਲਾਂ ਵਿਖੇ ਕਰਵਾਏ ਗਏ। ਸਰਕਲ ਕਬੱਡੀ ਲੜਕੇ ਉਮਰ ਵਰਗ 14 ਮੁਕਾਬਲੇ ਚ ਪੀ.ਐਮ.ਸ੍ਰੀ ਸ ਸ ਸ ਸ ਰੱਤੇਵਾਲ ਨੇ ਪਹਿਲਾ ਸਥਾਨ, ਨੋਰਵੁੱਡ ਸਕੂਲ ਚਾਹਲ ਨੇ ਦੂਸਰਾ ਸਥਾਨ, ਸ ਸ ਸ ਸ ਰੈਲ ਮਾਜਰਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਉਮਰ ਵਰਗ 17 ਸਰਕਲ ਕਬੱਡੀ ਲੜਕਿਆਂ ਦੇ ਮੁਕਾਬਲਿਆਂ ਚ ਪੀ.ਐਮ.ਸ੍ਰੀ ਸ ਸ ਸ ਸ ਰੱਤੇਵਾਲ ਨੇ ਪਹਿਲਾ ਸਥਾਨ, ਸ ਹ ਸ ਪਨਿਆਲੀ ਕਲਾ ਨੇ ਦੂਜਾ ਸਥਾਨ, ਐਮਬੀਬੀ ਪਬਲਿਕ ਸਕੂਲ ਮੁੱਤੋਂ ਨੇ ਤੀਸਰਾ ਸਥਾਨ ਹਾਸਿਲ ਕੀਤਾ। ਉਮਰ ਵਰਗ 19 ਸਰਕਲ ਕਬੱਡੀ ਲੜਕਿਆਂ ਦੇ ਮੁਕਾਬਲਿਆਂ ਚ ਪੀ.ਐਮ.ਸ੍ਰੀ ਸ ਸ ਸ ਸ ਰੱਤੇਵਾਲ ਨੇ ਪਹਿਲਾ ਸਥਾਨ, ਸ ਹ ਸ ਪਨਿਆਲੀ ਕਲਾਂ ਨੇ ਦੂਸਰਾ ਸਥਾਨ, ਸ ਸ ਸ ਸ ਬਾਗੋਵਾਲ ਨੇ ਤੀਸਰਾ ਸਥਾਨ ਹਾਸਿਲ ਕੀਤਾ। ਮਾਸਟਰ ਨਿਰਮਲ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਥਲੈਟਿਕਸ ਦੇ ਮੁਕਾਬਲੇ ਸਹਸ ਪਨਿਆਲੀ ਕਲਾਂ ਵਿਖੇ ਹੋਏ, ਜਿਸ ਵਿੱਚ ਲੜਕਿਆਂ ਅਤੇ ਲੜਕੀਆਂ ਦੇ ਵੱਖ-ਵੱਖ ਈਵੈਂਟਸ ਚ ਮੁਕਾਬਲੇ ਕਰਵਾ ਕੇ ਜਿਲ੍ਹਾ ਪੱਧਰ ਲਈ ਖਿਡਾਰੀਆਂ ਦੀ ਚੋਣ ਕੀਤੀ ਗਈ। ਇਸ ਮੌਕੇ ਨਿਰਮਲ ਕੁਮਾਰ, ਪਰਸ਼ੋਤਮ ਲਾਲ,ਅਰਵਿੰਦਰ ਕੁਮਾਰ,ਕਿਰਨ ਬਾਲਾ,ਓਮਨਾਥ,ਬਲਵਿੰਦਰ ਸਿੰਘ,ਸੁਰਿੰਦਰ ਪਾਲ,ਵਰਿੰਦਰਪਾਲ ਸਿੰਘ ਪੁਸ਼ਪਿੰਦਰ ਕੌਰ, ਦਰਸ਼ਨ ਲਾਲ,ਅਜੇ ਕੁਮਾਰ,ਮਹਾਵੀਰ, ਧਰਮਿੰਦਰ ਕੁਮਾਰ ਅਤੇ ਇੰਦਰਜੀਤ ਸਾਰਿਆਂ ਵੱਲੋਂ ਓਫਿਸ਼ੀਅਲ ਡਿਊਟੀ ਨਿਭਾਈ ਗਈ। ਜੋਨਲ ਟੂਰਨਾਮੈਂਟ ਨੂੰ ਸਫਲਤਾ ਪੂਰਵਕ ਖਤਮ ਕਰਨ ਲਈ ਪ੍ਰਿੰਸੀਪਲ ਜਸਜੀਤ ਸਿੰਘ ਵੱਲੋਂ ਸਾਰੇ ਓਫਿਸ਼ੀਅਲ ਦਾ ਧੰਨਵਾਦ ਕੀਤਾ ਗਿਆ। ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਮਿਹਨਤ ਕਰਕੇ ਜ਼ਿਲਾ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ।


