ਪੰਜਾਬ ਸਰਕਾਰ ਲੋਕਾਂ ਤੱਕ ਕੇਂਦਰ ਸਰਕਾਰ ਦੀਆਂ ਸਕੀਮਾਂ ਲਾਗੂ ਕਰਨ ਵਿੱਚ ਰਹੀ ਅਸਫਲ – ਜਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ
ਬਲਾਚੌਰ, 22 ਅਗਸਤ – (ਜਤਿੰਦਰ ਪਾਲ ਸਿੰਘ ਕਲੇਰ )
ਭਾਰਤੀਆ ਜਨਤਾ ਪਾਰਟੀ ਜ਼ਿਲ੍ਹਾ ਐਸ.ਬੀ.ਐਸ. ਨਗਰ ਵੱਲੋਂ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਤਹਿਸੀਲ ਬਲਾਚੌਰ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰ ਵਿੱਚ ਇੱਕ ਜੁਲਾਈ ਤੋਂ ਲੜੀਵਾਰ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਵਿਸ਼ੇਸ਼ ਸਹਾਇਤਾ ਕੈਂਪ ਲਗਾਏ ਜਾ ਰਹੇ ਸਨ, ਇਸੇ ਲੜੀ ਤਹਿਤ ਅੱਜ ਬਲਾਚੌਰ ਵਿੱਚ ਕੈਂਪ ਲਗਾਇਆ ਜਾਣਾ ਸੀ ਜਿਸ ਵਿੱਚ ਆਮ ਲੋਕਾਂ ਨੂੰ ਸਕੀਮਾਂ ਬਾਰੇ ਜਾਣੂ ਕਰਵਾਉਣਾ ਸੀ ਅਤੇ ਆਯੁਸ਼ਮਾਨ ਕਾਰਡ ਅਤੇ ਹੋਰ ਵੀ ਕਾਰਡ ਲੋਕਾਂ ਦੇ ਬਣਾਉਣੇ ਸੀ ਪ੍ਰੰਤੂ ਉਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਪੁਲਿਸ ਭੱਦੀ ਰੋਡ ਸਥਿਤ ਭਾਜਪਾ ਦੱਫਤਰ ਵਿਖੇ ਪੁੱਜ ਗਈ ਅਤੇ ਜਿਲਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਸਮੇਤ ਐਡਵੋਕੇਟ ਅਮਨ ਕੌਸ਼ਲ, ਮੈਡਮ ਵਰਿੰਦਰ ਕੌਰ ਥਾਂਦੀ, ਪ੍ਰਵੀਨ ਪੁਰੀ, ਜਸਵੰਤ ਸਿੰਘ ਖੱਰਲ, ਬਹਾਦਰ ਚੰਦ ਅਰੋੜਾ, ਐਡਵੋਕੇਟ ਦਿਨੇਸ਼ ਭਾਰਦਵਾਜ ਨੰਦ ਕਿਸ਼ੋਰ ਸ਼ਰਮਾ, ਮੋਹਨ ਲਾਲ ਆਨੰਦ, ਨਰਿੰਦਰ ਨਾਥ ਸੁਦਨ ਆਦਿ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਇਹਨਾਂ ਨੂੰ ਗ੍ਰਿਫਤਾਰ ਕਰਕੇ ਬੱਸ ਵਿੱਚ ਬਿਠਾ ਕੇ ਪਹਿਲਾਂ ਰੋਪੜ ਵੱਲ ਲੈ ਗਏ ਅਤੇ ਉਸ ਤੋਂ ਬਾਅਦ ਅੱਗੇ ਤੋਂ ਘੁਮਾ ਕੇ ਥਾਣਾ ਕਾਠਗੜ ਵਿੱਚ ਲੈ ਗਏ ਅਤੇ ਕੁਝ ਘੰਟੇ ਥਾਣੇ ਵਿੱਚ ਬਿਠਾ ਕੇ ਛੱਡ ਦਿੱਤਾ ਗਿਆ ।
ਇਹ ਕੈਂਪ ਬਲਾਚੌਰ ਦੇ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ਵਿੱਚ ਲਗਾਏ ਜਾ ਰਹੇ ਹਨ। ਰਾਜਵਿੰਦਰ ਸਿੰਘ ਲੱਕੀ ਨੇ ਆਖਿਆ ਕਿ ਕੱਲ ਪਿੰਡ ਬਨਾਂ ਵਿੱਚ ਸਾਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕੈਂਪ ਨਹੀਂ ਲਗਾਉਣ ਦਿੱਤਾ ਗਿਆ ਸੀ। ਪੁਲਿਸ ਵੱਲੋਂ ਆਖਿਆ ਗਿਆ ਸੀ ਕਿ ਡਿਪਟੀ ਕਮਿਸ਼ਨਰ ਨੂੰ ਤੁਸੀਂ ਲਿਖ ਕੇ ਦਿਓ ਤੇ ਪੰਜ ਮਿੰਟ ਬਾਅਦ ਤੁਹਾਨੂੰ ਮਨਜ਼ੂਰੀ ਮਿਲ ਜਾਵੇਗੀ, ਉਸ ਤੋਂ ਬਾਅਦ ਤੁਸੀਂ ਕੈਂਪ ਲਗਾ ਸਕਦੇ ਹੋ, ਸਾਡੇ ਵੱਲੋਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਪੱਤਰ ਲਿਖ ਕੇ ਦਿੱਤਾ ਗਿਆ ਅਤੇ ਇਹਨਾਂ ਕੈਂਪਾਂ ਨੂੰ ਲਗਾਉਣ ਲਈ ਮਨਜੂਰੀ ਮੰਗੀ ਗਈ ਪ੍ਰੰਤੂ 24 ਘੰਟੇ ਬੀਤਣ ਤੋਂ ਬਾਅਦ ਵੀ ਮਨਜ਼ੂਰੀ ਨਹੀਂ ਦਿੱਤੀ ਗਈ, ਜਿਸ ਤਹਿਤ ਭਾਜਪਾ ਦੇ ਬਲਾਚੌਰ ਪਾਰਟੀ ਦਫਤਰ ਵਿੱਚ ਇਕੱਠੇ ਹੋ ਰਹੇ ਸੀ ਅਤੇ ਉਥੋਂ ਅਸੀਂ ਕੈਂਪ ਵਾਲੀ ਥਾਂ ਤੇ ਪੂਜਣਾ ਸੀ, ਪ੍ਰੰਤੂ ਉਸ ਤੋਂ ਪਹਿਲਾਂ ਹੀ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਵਾਲੇ ਸਾਨੂੰ ਗ੍ਰਿਫਤਾਰ ਕਰਕੇ ਲੈ ਗਏ।ਕੇਂਦਰ ਸਰਕਾਰ ਦੀਆਂ ਸਕੀਮਾਂ ਇਲਾਕੇ ਦੇ ਲੋਕਾਂ ਨੂੰ ਇਹਨਾਂ ਕੈਂਪਾਂ ਦੁਆਰਾ ਦਿੱਤੀਆਂ ਜਾ ਰਹੀਆਂ ਹਨ, ਜਿਸ ਦੇ ਤਹਿਤ ਲੋਕ ਭਾਰਤੀ ਜਨਤਾ ਪਾਰਟੀ ਦਾ ਜਿੱਥੇ ਧੰਨਵਾਦ ਕਰ ਰਹੇ ਹਨ ਅਤੇ ਇਨਾਂ ਸਕੀਮਾਂ ਦੀ ਤਾਰੀਫ ਵੀ ਕਰ ਰਹੇ ਹਨ, ਪ੍ਰੰਤੂ ਇਹ ਤਾਰੀਫ ਪੰਜਾਬ ਸਰਕਾਰ ਨੂੰ ਹਜਮ ਨਹੀਂ ਹੋ ਰਹੀ ਹੈ ਅਤੇ ਪੰਜਾਬ ਸਰਕਾਰ ਨੇ ਆਪ ਕੋਈ ਕੰਮ ਨਹੀਂ ਕੀਤਾ ਜਿਸ ਤਹਿਤ ਪੰਜਾਬ ਸਰਕਾਰ ਨੂੰ ਇਹ ਗੱਲ ਹਜਮ ਨਹੀਂ ਹੋਈ ਅਤੇ ਪੂਰੇ ਪੰਜਾਬ ਵਿੱਚ ਕੈਂਪਾਂ ਨੂੰ ਅਲੱਗ ਰੰਗਤ ਦੇ ਕੇ ਮਨਜੂਰੀ ਲੈਣ ਦੀਆਂ ਗੱਲਾਂ ਆਖ ਕੇ ਇਹਨਾਂ ਕੈਂਪਾਂ ਤੇ ਰੋਕ ਲਗਾਈ ਜਾ ਰਹੀ ਹੈ, ਜਿਸ ਤਹਿਤ ਗਰੀਬ ਲੋਕਾਂ ਨੂੰ ਇਹਨਾਂ ਸਕੀਮਾਂ ਤੋਂ ਵਾਂਝੇ ਰੱਖਣ ਲਈ ਪੁਲਿਸ ਬਲ ਪ੍ਰਯੋਗ ਕਰ ਰਹੀ ਹੈ ਜੋ ਅਸੀਂ ਕਿਸੇ ਵੀ ਕੀਮਤ ਵਿੱਚ ਬਰਦਾਸ਼ਤ ਨਹੀਂ ਕਰਾਂਗੇ। ਇਹ ਸਾਰੀਆਂ ਗੱਲਾਂ ਆਮ ਲੋਕ ਦੇਖ ਰਹੇ ਹਨ ਅਤੇ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਇਸ ਦਾ ਜਵਾਬ ਦੇਣਗੇ। ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਭਾਜਪਾ ਦੇ ਵਰਕਰ ਪਿੰਡ ਪਿੰਡ ਜਾ ਕੇ ਇਹ ਯੋਜਨਾਵਾਂ ਲੋਕਾਂ ਤੱਕ ਪਹੁੰਚਾ ਰਹੇ ਹਨ, ਜਦਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਸਿਰਫ਼ ਵਾਅਦੇ ਕੀਤੇ, ਉਨ੍ਹਾਂ ਨੂੰ ਲਾਗੂ ਕਰਨ ਦੀ ਕਦੇ ਮੰਨਸ਼ਾ ਨਹੀਂ ਸੀ।
ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਭਾਜਪਾ ਹਮੇਸ਼ਾ ਜਨ-ਸੇਵਾ ਨੂੰ ਆਪਣਾ ਧਰਮ ਮੰਨਦੀ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਕੈਂਪ ਹਰ ਪਿੰਡ ਪੱਧਰ ‘ਤੇ ਲਗਾਏ ਜਾਣਗੇ।ਇਸ ਮੌਕੇ ਸਾਬਕਾ ਜਿਲ੍ਹਾ ਪ੍ਰਧਾਨ ਅਸ਼ੋਕ ਬਾਂਠ, ਸੁਭਾਸ਼ ਬਾਂਠ, ਐਡਵੋਕੇਟ ਅਮਨ ਰਾਣਾ ਜਿਲਾ ਜਨਰਲ ਸਕੱਤਰ,ਮੰਡਲ ਪ੍ਰਧਾਨ ਪ੍ਰਵੀਨ ਪੁਰੀ, ਪੰਕਜ ਕੁਮਾਰ ਪ੍ਰਧਾਨ ਯੁਵਾ,ਬਹਾਦਰ ਚੰਦ ਅਰੋੜਾ, ਨਰਿੰਦਰ ਨਾਥ ਸੂਦਨ, ਲਖਵੀਰ ਸਿੰਘ, ਬਿੱਲੂ ਪੰਡਿਤ ਅਤੇ ਭਾਰੀ ਗਿਣਤੀ ਵਿੱਚ ਪਿੰਡ ਦੇ ਵਸਨੀਕ ਮੌਜੂਦ ਰਹੇ।


