Join
Sunday, March 22, 2026
Sunday, March 22, 2026

ਤਨਖਾਹ ਨਾ ਮਿਲਣ ਟੋਲ ਪਲਾਜ਼ਾ ਬੱਛੂਆਂ ਦੇ ਮੁਲਾਜ਼ਮਾਂ ਨੇ ਕੀਤੀ ਇੱਕ ਦਿਨ ਹੜਤਾਲ 

ਸਹਿਮਤੀ ਬੰਨਣ ਦੇ ਬਾਅਦ ਫਿਰ ਤੋ ਚਾਲੂ ਕੀਤਾ ਟੋਲ।

ਨਵਾਂਸ਼ਹਿਰ /ਕਾਠਗੜ੍ਹ 23 ਅਗਸਤ ਜਤਿੰਦਰ ਪਾਲ ਸਿੰਘ ਕਲੇਰ)  ਰੋਪੜ ਬਲਾਚੌਰ ਨੈਸ਼ਨਲ ਹਾਈਵੇ ਤੇ ਸਥਿਤ ਟੋਲ ਪਲਾਜ਼ਾ ਬੱਛੂਆਂ ਨੂੰ   ਸ਼ੇਰੇ ਪੰਜਾਬ ਯੂਨੀਅਨ  ਵਲੋਂ ਪਿਛਲੇ ਕਈ ਦਿਨਾ ਤੋਂ ਇਸ ਟੋਲ ਪਲਾਜ਼ਾ ਨੂੰ   ਨਵੀ ਕੰਪਨੀ ਆਰ ਕੇ ਚੌਧਰੀ  ਨੇ ਟੈਂਡਰ ਲਿਆ ਹੈ |  | ਟੋਲ ਕਰਮਚਾਰੀਆਂ ਨੇ ਦੱਸਿਆ ਕਿ  ਸਾਨੂੰ ਤਨਖਾਹ ਦੇਣ ਦਾ ਕੋਈ ਭਰੋਸਾ ਨਹੀ ਦਿੱਤਾ | ਉਨ੍ਹਾਂ ਨੇ ਦੱਸਿਆ ਕਿ ਅੰਮਿ੍ਤਸਰ  ਵਿੱਚ ਨਿੱਝਰਪੁਰਾਂ ਟੋਲ ਪਲਾਜ਼ਾ ਤੇ  ਕੰਪਨੀ ਵਲੋਂ ਕਥਿਤ ਤੌਰ ਤੇ ਧੱਕੇਸ਼ਾਹੀ ਕਰਕੇ  ਟੋਲ ਕਰਮਚਾਰੀਆਂ ਤੇ   ਹਥਿਆਰਾਂ ਨਾਲ ਹਮਲਾ  ਕਰਕੇ ਗੁੰਡਾ ਰਾਜ ਚਲਾਇਆ ਜਾ ਰਿਹਾ ਹੈ |  ਜਿਸਦੇ ਰੋਸ ਸਵਰੂਪ ਸਮੂਹ ਮੁਲਜ਼ਮਾਂ ਵਲੋਂ ਇਕ ਦਿਨ ਦੇ ਲਈ ਕੀਤੀ ਹੜਤਾਲ ਫਿਰ ਟੋਲ ਪਲਾਜ਼ਾ ਦੇ ਅਧਿਕਾਰੀਆਂ ਵਲੋਂ ਸਹਿਮਤੀ  ਹੋਣ ਤੋਂ ਬਾਅਦ ਹੜਤਾਲ ਖਤਮ ਹੋਈ ਤੇ ਫਿਰ ਮੁਲਾਜ਼ਮਾਂ ਵਲੋਂ ਟੋਲ ਨੂੰ ਚਾਲੂ ਕੀਤਾ ਗਿਆ |    ਇਸ ਮੌਕੇ ਤੇ  ਟੋਲ ਚੇਅਰਮੈਨ ਮੰਗਾ ਖੱਤਰੀ ਪ੍ਰਧਾਨ, ਗੁਰਦੀਪ ਸਿੰਘ, ਹਰਪ੍ਰੀਤ ਰੋਪੜ, ਨਿੰਮਾ ਭਰਥਲਾ, ਕਾਕਾ ਰੋਪੜ੍ਹ , ਸਾਹਿਲ ਸ਼ਰਮਾ ਰੋਪੜ ,ਬੱਲੀ ਰੋਪੜ ,ਹਰਪ੍ਰੀਤ ਸਿੰਘ ,ਪਰਮਿੰਦਰ ਸਿੰਘ ,ਦੀਦਾਰ ਚੰਦ, ਰੋਹਿਤ ਭਰਥਲਾ ,ਰੋਹਿਤ ਮੰਡ,ਹਰਪਾਲ ਸਿੰਘ ਕਟਾਰੀਆ, ਕਰਨੈਲ ਸਿੰਘ ਭੱਲਾ ਤੇ ਹੋਰ ਮੁਲਾਜ਼ਮ  ਮੌਜੂਦ ਸਨ |

Related Articles

LEAVE A REPLY

Please enter your comment!
Please enter your name here

Latest Articles

2

2