Join
Sunday, March 22, 2026
Sunday, March 22, 2026

ਵਿਧਾਇਕ ਸੰਤੋਸ਼ ਕਟਾਰੀਆ ਵਲੋਂ ਛਿੰਝ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਬਲਾਚੌਰ, 22 ਅਗਸਤ (  ਜਤਿੰਦਰ ਪਾਲ ਸਿੰਘ ਕਲੇਰ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿਚ ਪੁਰਾਤਨ ਖੇਡ- ਨੂੰ ਜਿਊਂਦਾ ਰੱਖਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਤੰਦਰੁਸਤ ਜੀਵਨ ਜੀਊਣ ਲਈ ਪ੍ਰੇਰਿਤ ਕਰਦੇ ਹਨ। 

ਵਾਰਡ 1ਸਿਆਣਾ ਵਿਖੇ  ਸਮੂਹ ਵਾਸੀਆ ਵਲੋ ਛਿੰਝ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇਲਾਕੇ ਵਾਸੀਆਂ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਗਈ। ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕ ਸੰਤੋਸ਼ ਕਟਾਰੀਆ ਨੇ ਸ਼ਿਰਕਤ ਕੀਤੀ।  

ਦਰਸ਼ਕਾਂ ਨੇ  ਦੰਗਲਾਂ ਦਾ ਪੂਰਾ ਆਨੰਦ ਲਿਆ ਅਤੇ ਖਿਡਾਰੀਆਂ ਨੇ ਆਪਣੀਆਂ ਸ਼ਾਨਦਾਰ ਕੁਸ਼ਤੀਆਂ ਰਾਹੀਂ ਦਰਸ਼ਕਾਂ ਨੂੰ ਮੋਹ ਲਿਆ। ਮੇਲੇ ਦੌਰਾਨ ਲੋਕਾਂ ਵਿੱਚ ਬਹੁਤ ਉਤਸ਼ਾਹ ਤੇ ਜੋਸ਼ ਦੇ ਦਰਸ਼ਨ ਹੋਏ।  

ਵਿਧਾਇਕ ਸੰਤੋਸ਼ ਕਟਾਰੀਆ ਨੇ ਆਯੋਜਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਾਡੇ ਪੁਰਾਤਨ ਖੇਡ-ਸੰਸਕਾਰ ਨੂੰ ਜਿਊਂਦਾ ਰੱਖਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਤੰਦਰੁਸਤ ਜੀਵਨ ਜੀਊਣ ਲਈ ਪ੍ਰੇਰਿਤ ਕਰਦੇ ਹਨ।

ਇਸ ਮੌਕੇ ਸਤਨਾਮ ਜਲਾਲਪੁਰ ਜਿਲਾ ਪ੍ਰਧਾਨ ,  ਚੇਅਰਮੈਂਨ ਸੇਠੀ ਉਧਨ ਵਾਲ ,ਪ੍ਰਧਾਨ ਸੁਨੀਲ ਕੌਸ਼ਲ , ਚੰਦਰ ਮੋਹਣ ਜੇਡੀ ਜਿਲ੍ਹਾ ਮੀਡੀਆ ਇੰਚਾਰਜ,  ਬਿਮਲ ਚੌਧਰੀ ,ਬਲਦੇਵ ਰਾਜ ,ਐਮ ਸੀ ਰਾਧੇ ਸ਼ਾਮ, ਰਣਜੀਤ ਕਾਕਾ ਵਾਈਸ ਪ੍ਰਧਾਨ,ਐਮ ਸੀ ਹਨੀ ਡੱਬ, ਐਮ ਸੀ ਨਿਰਮਲਾ ਰਾਣੀ, ਐਮ ਸੀ  ਅਜੇ ਰਾਣਾ , ਬਰਿੰਦਰ ਕੁਮਾਰ ਕਾਕਾ , ਵਿਜੇ ਕੁਮਾਰ, ਅਸ਼ੋਕ ਕੁਮਾਰ, ਮਨੀ ਸਿਆਨਾ , ਸੌਰਵ  ਚੌਧਰੀ, ਗੋਰਾ ਫੌਜੀ,ਕੁਲਦੀਪ , ਰਾਮਪਾਲ ਮਹੇਸੀ , ਹਨੀ ਜੋਗੇਵਾਲ, ਵਿਸ਼ੂ ਰਾਣਾ, ਅਜੇ ਬਿਟੂ , ਰੋਹਿਤ ਸਿਆਣਾ, ਗੁਰਪ੍ਰੀਤ ਗੋਪੀ  ਅਦਿ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2