Join
Sunday, March 22, 2026
Sunday, March 22, 2026

ਨਾਗਰਿਕ ਨੂੰ ਖਾਸ ਕਰਕੇ ਡਿਜ਼ੀਟਲ ਵਿੱਤੀ ਧੋਖਾਧੜੀ ਬਾਰੇ ਜਾਗਰੂਕ ਕਰਨ ਲਈ, ਰਿਜ਼ਰਵ  ਬੈਂਕ  ਵੱਲੋ ਜਾਗਰੂਕ ਕੀਤਾ

ਸ਼ਹੀਦਭਗਤਸਿੰਘਨਗਰ , 22 ਅਗਸਤ (ਜਤਿੰਦਰਪਾਲ ਸਿੰੰਘ  ਕਲੇਰ) ਪੰਜਾਬ ਵਿੱਚ ਇੱਕ ਵਿੱਤੀ ਜਾਗਰੂਕਤਾ  ਸੈਸ਼ਨ ਦਾ ਆਯੋਜਨ ਕੀਤਾ | ਇਸ ਪ੍ਰੋਗਰਾਮ ਨੂੰ ਮੁੱਖਤੌਰ ‘ਤੇ ਸ਼੍ਰੀ ਰਾਜੀਵ ਦਿਵੇਦੀ, ਰਿਜ਼ਰਵ ਬੈਂਕ ਓੰਬਡਸਮੈਨ ਚੰਡੀਗੜ੍ਹ, ਸ਼੍ਰੀ  ਅਮਿ੍ਤਾਭ ਆਨੰਦ, ਮੁੱਖ ਮਹਾਪ੍ਰਬੰਧਕ, ਪੰਜਾਬ ਨੈਸ਼ਨਲ ਬੈਂਕ ਅਤੇ ਸ਼੍ਰੀ ਨਵੀਨ ਕੁਮਾਰ ਆਦਰਸ਼, ਉਪ ਓੰਬਡਸਮੈਨ ਨੇ ਸੰਬੋਧਨ ਕੀਤਾ |

ਸੈਸ਼ਨ ਵਿੱਚ ਭਾਗੀਦਾਰਾਂ  ਨੂੰ ਡਿਜ਼ੀਟਲ ਬੈਂਕਿੰਗ  ਬਾਰੇ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾਹੈ, ਇਸ ਬਾਰੇ ਜਾਣਕਾਰੀ ਦਿੱਤੀ ਗਈ | ਭਾਗੀਦਾਰਾਂ ਨੂ ੰਅਪੀਲ ਕੀਤੀ ਗਈ ਕਿ ਉਹ ਓ.ਟੀ.ਪੀ., ਖਾਤਾ/ਕਾਰਡ ਵੇਰਵੇ, ਪਿਨ, ਇੰਟਰਨੈੱਟ ਬੈਂਕਿੰਗ ਪਾਸਵਰਡ ਆਦਿ ਸਾਂਝੇ ਨਾ ਕਰਨ | ਭਾਗੀਦਾਰਾਂ ਦਾ ਧਿਆਨ ਖਾਸ ਕਰਕੇ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ‘ਸੰਚਾਰ ਸਾਥੀ’ ਵੈਬਸਾਈਟ (https://www.sancharsathi.gov.in) ਵੱਲ ਦਿਵਾਇਆ ਗਿਆ, ਜੋ ਨਾਗਰਿਕਾਂ ਲਈ ਸ਼ੱਕੀ ਕਾਲਾਂ / ਫ਼ਸ਼ਿੰਗ ਲਿੰਕਾਂ ਦੀ ਰਿਪੋਰਟ ਕਰਨ ਲਈ ਉਪਲਬਧ ਹੈ | ਇਹ ਵੀ ਕਿਹਾ ਗਿਆ ਕਿ ਉਹ ਸਿਰਫ਼ ਸੇਵਾ ਪ੍ਰਦਾਤਾਵਾਂ ਦੇ ਅਧਿਕਾਰਕ ਐਪ, ਵੈਬਸਾਈਟ ਅਤੇ ਕਾਲ ਸੈਂਟਰ ਨੰਬਰਾਂ ਦਾ ਹੀ ਇਸਤੇਮਾਲ ਕਰਨ | ਮੋਬਾਈਲ ‘ਤੇ ਕੇ ਵਾਈ ਸੀ ਵੇਰਵਿਆਂ ਨੂ ਅੱਪਡੇਟ ਕਰਨ, ਬਿਜਲੀ ਬਿੱਲ ਦਾ ਕਨੈਕਸ਼ਨ ਕੱਟਣਾ, ਸਿਮ ਕਾਰਡ ਨੂੰ ਬਲੌਕ ਕਰਨਾ, ਕਰੈਡਿਟ ਕਾਰਡ ਦੇ ਰਿਵਾਰਡ ਪੌਇੰਟਾਂ ਨੂੰ ਭੁਨਾਉਣਾ, ਨਿਵੇਸ਼ਪ੍ਰਸਤਾਵ, ਟੈਲੀ ਗ੍ਰਾਮ ਰਾਹੀਂ ਨੌਕਰੀ ਦੀ ਪੇਸ਼ਕਸ਼ ਆਦਿ ਵਰਗੀਆਂ ਲਿੰਕਾਂ ਨੂੰ  ਡਾਊਨਲੋਡ ਕਰਨ ਜਾਂ ਆਉਣ ਵਾਲੇ ਸੁਨੇਹਿਆਂ ‘ਤੇ ਬਹੁਤ ਸਾਵਧਾਨੀ ਬਰਤਣੀ ਚਾਹੀਦੀ ਹੈ |

ਇਸੇ ਤਰ੍ਹਾਂ, ਇਹ ਵੀ ਅਪੀਲ ਕੀਤੀ ਗਈ ਕਿ ਵਿਦੇਸ਼ੀ ਰਿਸ਼ਤੇਦਾਰਾਂ ਨੂੰ ਫੰਡਾਂ ਦੇ ਭੇਜਣ ਸਬੰਧੀ ਪ੍ਰਾਪਤ ਹੋਣ ਵਾਲੇ ਕਿਸੇ ਵੀ ਸੁਨੇਹੇ ‘ਤੇ ਠੀਕ ਤਰੀਕੇ ਨਾਲ ਪੁਸ਼ਟੀ ਕਰਨ ਤੋ ਾਬਾਅਦ ਹੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ |

Related Articles

LEAVE A REPLY

Please enter your comment!
Please enter your name here

Latest Articles

2

2