-ਡਾ. ਮਹਿਤਾਬ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪਬਲਿਕ ਨੂੰ ਆਪਣੇ ਗੁੰਮ ਹੋਏ ਮੋਬਾਈਲ ਫੋਨ ਸੰਬੰਧੀ ਸੀਈਆਈਆਰ ਪੋਰਟਲ ਤੇ ਸ਼ਿਕਾਇਤ ਰਜਿਸਟਰਡ ਕਰਵਾਉਣ ਦੀ ਕੀਤੀ ਅਪੀਲ ਕੀਤੀ

ਨਵਾਂਸ਼ਹਿਰ 19 ਅਗਸਤ – (ਜਤਿੰਦਰ ਪਾਲ ਸਿੰਘ ਕਲੇਰ ) ਡਾ. ਮਹਿਤਾਬ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਜੀ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਗੁੰਮ ਹੋਏ ਮੋਬਾਇਲ ਫੋਨਾ ਨੂੰ ਟਰੇਸ ਕਰਨ ਲਈ ਲਗਾਤਾਰ ਯਤਨ ਕੀਤੇ ਜਾਂਦੇ ਹਨ ਅਤੇ ਟਰੇਸ ਕਰਕੇ ਅਸਲ ਮਾਲਕਾ ਦੇ ਹਵਾਲੇ ਕੀਤਾ ਜਾਂਦਾ ਹੈ।ਇਸ ਸਬੰਧੀ ਉਨ੍ਹਾ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਆਫਦੱਸਿਆ ਕਿ ਜਿਲ੍ਹਾ ਦੇ ਪੁਲਿਸ ਥਾਣਿਆ ਅਤੇ ਸਾਂਝ ਕੇਂਦਰਾਂ ਵਿੱਚ ਆਮ ਪਬਲਿਕ ਵੱਲੋਂ ਉਹਨਾਂ ਦੇ ਮੋਬਾਇਲ ਗੁੰਮ ਹੋਣ ਸਬੰਧੀ ਕਾਫੀ ਸ਼ਿਕਾਇਤਾਂ ਪ੍ਰਾਪਤ ਹੋਈਆ ਸਨ। ਇਹਨਾਂ ਸ਼ਿਕਾਇਤਾਂ ਤੇ ਕੰਮ ਕਰਦੇ ਹੋਏ ਜਿਲ੍ਹਾ ਪੁਲਿਸ ਵੱਲੋਂ ਇਹਨਾਂ ਗੁੰਮ ਹੋਏ ਮੋਬਾਇਲਾਂ ਨੂੰ ਟਰੇਸ ਕਰਨ ਲਈ ਤਕਨੀਕੀ ਸੰਲ ਦੀ ਸਹਾਇਤਾ ਨਾਲ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ ਅਤੇ ਆਮ ਪਬਲਿਕ ਦੇ ਗੁੰਮ ਹੋਏ 155 ਮੋਬਾਇਲ ਫੋਨਾਂ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ।ਡਾ. ਮਹਿਤਾਬ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅੱਜ ਇਹ ਗੁੰਮ ਹੋਏ 155 ਮੋਬਾਇਲ ਫੋਨ ਉਹਨਾ ਦੇ ਮਾਲਕਾਂ ਦੇ ਹਵਾਲੇ ਕੀਤੇ ਗਏ। ਉਨ੍ਹਾ ਵੱਲੋ ਆਮ ਪਬਲਿਕ ਨੂੰ ਅਪੀਲ ਵੀ ਕੀਤੀ ਗਈ ਕਿ ਸੀਈਆਈਆਰ ਪੋਰਟਲ ਵਿੱਚ ਆਪਣੇ ਗੁੰਮ ਹੋਏ ਮੋਬਾਇਲ ਫੋਨਾਂ ਸਬੰਧੀ ਸ਼ਿਕਾਇਤ ਦਰਜ ਕੀਤੀ ਜਾਵੇ ਤਾਂ ਜੋ ਮੋਬਾਇਲ ਫੋਨਾਂ ਨੂੰ ਜਲਦ ਤੋਂ ਜਲਦ ਟਰੇਸ ਕਰਕੇ ਸਬੰਧਤ ਅਸਲ ਮਾਲਕਾ ਦੇ ਹਵਾਲੇ ਕੀਤਾ ਜਾ ਸਕੇ।


