ਬਲਾਚੌਰ 19 ਅਗਸਤ ( ਜਤਿੰਦਰ ਪਾਲ ਸਿੰਘ ਕਲੇਰ) ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਸੋਚ ਮੁਤਾਬਕ ਕਿ ਹਰੇਕ ਬੰਦੇ ਨੂੰ ਤੰਦਰੁਸਤੀ ਦੇਣ ਲਈ ਲੋਕਾਂ ਦੀ ਸੁਵਿਧਾ ਅਨੁਸਾਰ ਐਲੋਪੈਥੀ, ਆਯੁਰਵੈਦਿਕ ਤੇ ਹੋਮਿਉਪੈਥੀਕ ਇਲਾਜ ਦੁਆਰਾ ਤੰਦਰੁਸਤੀ ਦੇਣਾ ਅਹਿਮ ਮੁੱਦਾ ਹੈ। ਇਸੇ ਲੜੀ ਤਹਿਤ ਅੱਜ ਐਮ.ਐਲ.ਏ. ਸੰਤੋਸ਼ ਕਟਾਰੀਆ ਨੇ ਰੂੜਾ ਮੱਲ ਬਨਾਰਸੀ ਦਾਸ ਜੈਨ ਧਰਮਸ਼ਾਲਾ ਬਲਾਚੌਰ ਵਿਖੇ ਆਯੁਰਵੈਦਿਕ ਤੇ ਹੋਮਿਉਪੈਥੀਕ ਮੈਡੀਕਲ ਕੈਂਪ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ।

ਇਸ ਮੌਕੇ ਸੰਤੋਸ਼ ਕਟਾਰੀਆ ਨੇ ਲੋਕਾਂ ਨੂੰ ਸੰਦੇਸ਼ ਦੇੰਦੇੰ ਹੋਏ ਤੰਦਰੁਸਤ ਰਹਿਣ ਤੇ ਚੰਗੀ ਸਿਹਤ ਦੀ ਮਹੱਤਤਾ ਉਤੇ ਜ਼ੋਰ ਦਿੱਤਾ। ਕੈਂਪ ਵਿੱਚ ਆਏ ਲੋਕਾਂ ਦਾ ਮੁਫਤ ਚੈੱਕਅਪ, ਵਿਅਕਤੀਗਤ ਸਲਾਹ-ਮਸ਼ਵਰਾ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਐਮ.ਐਲ.ਏ. ਨੇ ਕਿਹਾ ਕਿ ਸਰਕਾਰ ਜਨਤਕ ਸੁਹੂਲਤਾਂ ਵਿਖੇ ਵਾਧਾ ਕਰਨ ਲਈ ਵਚਨਬੱਧ ਹੈ ਅਤੇ ਇਸ ਤਰ੍ਹਾਂ ਦੇ ਕੈਂਪ ਲਗਾਤਾਰ ਲਗਵਾਏ ਜਾਂਦਾ ਜਾਂਦੇ ਰਹਿਣਗੇ। ਕੈਂਪ ਵਿੱਚ ਸਥਾਨਕ ਵਾਸੀਆਂ ਨੇ ਵਧ-ਚੜ੍ਹ ਕੇ ਭਾਗ ਲਿਆ ਅਤੇ ਇਲਾਕੇ ਦੇ ਭਲਾਈ ਲਈ ਐਮ.ਐਲ.ਏ. ਦੇ ਉਪਰਲੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਸੁਨੀਲ ਕੌਸ਼ਲ, ਚੰਦਰ ਮੋਹਣ ਜੇਡੀ,ਵਿਸ਼ੂ ਰਾਣਾ, ਬਿੱਟੂ ਰਾਣਾ, ਦਵਿੰਦਰ ਸੈਣੀ ,ਅਜੇ ਬਿੱਟੂ ਤੇ ਨੋਡਲ ਅਫਸਰ ਡਾ. ਰਮਿੰਦਰ ਕੌਰ, ਨੋਡਲ ਅਫਸਰ ਡਾ. ਹਰਜਿੰਦਰ ਸਿੰਘ ਅਤੇ ਆਯੁਰਵੈਦਿਕ ਮੈਡੀਕਲ ਟੀਮ ਵਿੱਚ ਡਾ. ਰਜਨੀਸ਼ ਕੁਮਾਰ ਡਾ ਜੋਤੀ ਉਪ ਵੈਦ ਜਸਵਿੰਦਰ ਸਿੰਘ ਜਗਰੂਪ ਸਿੰਘ
ਹੋਮਿਓਪੈਥਿਕ ਮੈਡੀਕਲ ਟੀਮ ਵਿੱਚ ਡਾ. ਨੇਹਾ ਸੋਨੀ ਡਾ. ਹਰਜਿੰਦਰ ਸਿੰਘ, ਓਕਾਰ ਸਿੰਘ ਡਿਸਪੈਂਸਰ ਵੱਲੋਂ ਮਰੀਜ਼ਾਂ ਦਾ ਨਿਰੀਖਣ ਕਰਨ ਉਪਰੰਤ ਫਰੀ ਦਵਾਈਆਂ ਦਿੱਤੀਆਂ ਗਈਆਂ ਅਤੇ ਵਿਧਾਇਕਾਂ ਸੰਤੋਸ਼ ਕਟਾਰੀਆ ਦਾ ਸਰੋਪਾ ਪਾ ਕੇ ਸਨਮਾਨ ਕੀਤਾ l ਇਸ ਮੌਕੇ ਵਿਨੋਦ ਕੁਮਾਰ ਸੁਪਰਡੈਂਟ , ਚਰਨ ਦਾਸ, ਦੁਰਗੇਸ਼ ਸ਼ਰਮਾ ਜੈਨ ਪਰਿਵਾਰ ਬਲਾਚੌਰ ਆਦਿ ਸ਼ਾਮਿਲ ਸਨ


