Join
Tuesday, March 24, 2026
Tuesday, March 24, 2026

ਲੋਕ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈ ਕੇ ਖੁਸ਼ :ਐਡਵੋਕੇਟ ਰਾਜਵਿੰਦਰ ਸਿੰਘ ਲੱਕੀ 

ਨਵਾਂਸ਼ਹਿਰ /ਕਾਠਗੜ੍ਹ 19 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਭਾਰਤੀਆ ਜਨਤਾ ਪਾਰਟੀ ਜ਼ਿਲ੍ਹਾ ਐਸ.ਬੀ.ਐਸ. ਨਗਰ ਵੱਲੋਂ ਜ਼ਿਲ੍ਹਾ ਪ੍ਰਧਾਨ ਸ੍ਰੀ ਰਾਜਵਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਹਲਕਾ ਕਾਠਗੜ੍ਹ ਦੇ ਪਿੰਡ ਜਮੀਤਗੜ੍ਹ ਵਿਖੇ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਵਿਸ਼ੇਸ਼ ਸਹਾਇਤਾ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਅਤੇ ਪਿੰਡ ਦੇ ਸਰਪੰਚ ਹਰਨੇਕ ਸਿੰਘ ਉੱਪਲ ਨੇ ਕੀਤਾ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਕੇਂਦਰੀ ਸਕੀਮਾਂ ਦੇ ਕੈਂਪ ਲਗਾ ਕੇ ਭਾਜਪਾ ਲੋਕਾਂ ਨੂੰ ਸਹੂਲਤਾਂ ਦੇ ਰਹੀ ਹੈ ।ਲੋਕ ਭਾਜਪਾ ਦੀ ਸਰਕਾਰ ਬਣਾਉਣ ਲਈ ਪੱਬਾਂ ਭਾਰ ਹਨ । ਰਾਜੂਮਾਜਰਾ ਦੇ ਇਸ ਕੈਂਪ ਵਿੱਚ 200 ਤੋਂ ਵੱਧ ਲੋਕਾਂ ਨੇ ਸਕੀਮਾਂ ਦਾ ਲਾਭ ਲਿਆ।ਕੈਂਪ ਦੋਰਾਨ ਭਾਰੀ ਸੰਖਿਆ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ, ਜਿੱਥੇ ਹੇਠ ਲਿਖੀਆਂ ਸਕੀਮਾਂ ਤਹਿਤ ਜਮੀਨੀ ਪੱਧਰ ‘ਤੇ ਲਾਭ ਦਿੱਤੇ ਗਏ ਆਯੁਸ਼ਮਾਨ ਕਾਰਡ ਬਣਾਏ ਗਏ, ਜਿਸ ਰਾਹੀਂ ਲਾਭਪਾਤਰੀ ਹੁਣ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਪ੍ਰਾਪਤ ਕਰ ਸਕਣਗੇ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ –ਤਹਿਤ ਕਿਸਾਨਾਂ ਨੇ ਆਪਣੀ ਕੇ ਵਾਈ ਸੀ ਕਰਵਾਈ, ਜੋ ਉਨ੍ਹਾਂ ਨੂੰ ਰੁਪਏ 6 ਹਜ਼ਾਰ ਸਾਲਾਨਾ ਦੀ ਆਵਰਤੀ ਰਾਸ਼ੀ ਲੈਣ ਯੋਗ ਬਣਾਉਂਦੀ ਹੈ।ਮਹਿਲਾਵਾਂ ਲਈ ਟੂਲ ਕਿੱਟ ਯੋਜਨਾ ਤਹਿਤ ਮਹਿਲਾਵਾਂ ਨੇ ਟੂਲ ਕਿੱਟ ਲਈ ਫਾਰਮ ਭਰਵਾਏ, ਜੋ ਉਨ੍ਹਾਂ ਦੇ ਸਵੈਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।

 ਈ-ਸ਼੍ਰਮ ਕਾਰਡ – ਕਈ ਅਣਸੰਗਠਿਤ ਖੇਤਰਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਵੀ ਆਪਣੇ ਈ-ਸ਼੍ਰਮ ਕਾਰਡ ਬਣਵਾਏ, ਜਿਸ ਨਾਲ ਉਹ ਭਵਿੱਖ ਵਿੱਚ ਸਰਕਾਰੀ ਲਾਭਾਂ ਦੇ ਹੱਕਦਾਰ ਬਣਣਗੇ। 

 ਇਸ ਮੌਕੇ ਸਰਪੰਚ ਹਰਨੇਕ ਸਿੰਘ ਉੱਪਲ ਨੇ ਭਾਰਤੀ ਜਨਤਾ ਪਾਰਟੀ ਦੀ ਟੀਮ ਦਾ ਉਨ੍ਹਾਂ ਦੇ ਪਿੰਡ ਕੈਂਪ ਲਗਾਉਣ ਤੇ ਧੰਨਵਾਦ ਕੀਤਾ ।ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਨਰਿੰਦਰ ਸੂਦਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਭਾਜਪਾ ਹਮੇਸ਼ਾ ਜਨ-ਸੇਵਾ ਨੂੰ ਆਪਣਾ ਧਰਮ ਮੰਨਦੀ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਕੈਂਪ ਹਰ  ਪਿੰਡ ਪੱਧਰ ‘ਤੇ ਲਗਾਏ ਜਾਣਗੇ।

ਇਸ ਮੌਕੇ ਪੰਕਜ ਕੁਮਾਰ ਪ੍ਰਧਾਨ ਯੁਵਾ ਮੋਰਚਾ, ਨਰਿੰਦਰ ਸੂਦਨ, ਪ੍ਰਤਾਪ ਸਿੰਘ,ਪ੍ਰਵੀਨ ਪੁਰੀ ਅਤੇ ਸੈਂਕੜੇ ਦੀ ਗਿਣਤੀ ਵਿੱਚ ਪਿੰਡ ਦੇ ਵਸਨੀਕ ਮੌਜੂਦ ਰਹੇ।

Related Articles

LEAVE A REPLY

Please enter your comment!
Please enter your name here

Latest Articles

2

2