Join
Tuesday, March 24, 2026
Tuesday, March 24, 2026

ਪੀ.ਏ.ਯੂ.- ਖੇਤੀਬਾੜੀ ਕਾਲਜ, ਬੱਲੇਵਾਲ ਸੱਖੜੀ ਵਿਖੇ ਵਿਦਿਆਰਥੀ ਜੀਵਨ ਵਿੱਚ ਤਣਾਅ ਅਤੇ ਭਾਵਨਾਵਾਂ ਤੇ ਕਾਬੂ ਪਾਉਣ ਸੰਬੰਧੀ ਕਾਊਂਸਲਿੰਗ ਸੈਸ਼ਨ ਆਯੋਜਿਤ

ਬਲਾਚੌਰ, 19 ਅਗਸਤ – (ਜਤਿੰਦਰ ਪਾਲ ਸਿੰਘ ਕਲੇਰ ) ਪੀ.ਏ.ਯੂ.- ਖੇਤੀਬਾੜੀ ਕਾਲਜ, ਬੱਲੋਵਾਲ ਸੰਖੜੀ ਵਿਖੇ ਵਿਦਿਆਰਥੀਆਂ ਲਈ ਮਾਨਸਿਕ ਸਿਹਤ ਸੰਤੁਲਨ ਅਤੇ ਤਣਾਅ ਰਹਿਤ ਜ਼ਿੰਦਗੀ ਜਿਊਣ ਸੰਬੰਧੀ ਇੱਕ ਵਿਸ਼ੇਸ਼ ਕਾਉਂਸਲਿੰਗ ਸ਼ੈਸ਼ਨ ਆਯੋਜਿਤ ਕੀਤਾ ਗਿਆ। ਡਾ. ਸਵੀਨ ਸੈਣੀ, ਕਲੀਨਿਕਲ ਮਨੋਵਿਗਿਆਨੀ, ਕਾਊਸਲਿੰਗ ਮਾਹਿਰ ਅਤੇ ਕਰੀਅਰ ਸਲਾਹਕਾਰ, ਹੁਸ਼ਿਆਰਪੁਰ ਦੀ ਅਗਵਾਈ ਵਿੱਚ ਭਾਵਨਾਤਮਕ ਬੁੱਧੀਮਤਾ ਦੇ ਸਿਧਾਂਤ ਅਤੇ ਇਸਦੀ ਜੀਵਨ ਵਿੱਚ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਾਵਨਾਵਾਂ ‘ਤੇ ਕੰਟਰੋਲ, ਭਾਵਨਾਵਾਂ ਦੀ ਸਮਝ, ਤੇ ਮੁਸ਼ਕਲ ਹਾਲਾਤਾਂ ਵਿੱਚ ਸਮੱਸਿਆਵਾਂ ਹੱਲ ਕਰਨ ਦੀਆਂ ਤਕਨੀਕਾਂ ਬਾਰੇ ਦੱਸਿਆ। ਸੈਸ਼ਨ ਦੌਰਾਨ ਉਹਨਾਂ ਨੇ ਤਣਾਅ ਨੂੰ ਕਾਬੂ ਕਰਨ, ਜ਼ਿਆਦਾ ਸੋਚਣ ਦੀ ਆਦਤ ਤੋਂ ਬਚਣ ਅਤੇ ਧਿਆਨ ਰਾਹੀਂ ਮਨ ਦੀ ਸ਼ਾਂਤੀ ਤੇ ਧਿਆਨ-ਕੇਂਦ੍ਰਿਤ ਕਰਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ । ਡਾ. ਸੈਣੀ ਨੇ ਵਿਦਿਆਰਥੀਆ ਨੂੰ ਸਿਹਤਮੰਦ ਜੀਵਨ-ਸ਼ੈਲੀ, ਹੌਸਲੇ ਅਤੇ ਹਮਦਰਦੀ ਦੇ ਗੁਣ ਵਿਕਸਤ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸ੍ਰੀ ਪ੍ਰੇਮ ਸੈਣੀ ਨੇ ਵਿਦਿਆਰਥੀਆਂ ਨੂੰ ਸਮੇਂ ਦੀ ਸਹੀ ਵਰਤੋਂ, ਜੀਵਨ ਵਿੱਚ ਸਹੀ ਨਿਸ਼ਾਨਾ ਨਿਰਧਾਰਤ ਕਰਕੇ ਉਸਨੂੰ ਪ੍ਰਾਪਤ ਕਰਨ ਦੇ ਨੁਕਤੇ ਸਾਂਝੇ ਕੀਤੇ। ਡਾ. ਮਨਮੋਹਨਜੀਤ ਸਿੰਘ ਡੀਨ, ਖੇਤੀਬਾੜੀ ਕਾਲਜ, ਬੱਲੋਵਾਲ ਸੱਖੜੀ ਨੇ ‘ਮਨ ਜੀਤੇ ਜਗ ਜੀਤ’ ਦੀ ਗੱਲ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਹੌਸਲੇ ਬੁਲੰਦ ਕਰਕੇ ਮੰਜਲਾਂ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ। ਇਹ ਸੈਸ਼ਨ ਵਿਦਿਆਰਥੀਆਂ ਲਈ ਬਹੁਤ ਹੀ ਪ੍ਰੇਰਣਾਦਾਇਕ ਸਾਬਤ ਹੋਇਆ, ਜਿਸ ਨਾਲ ਉਹਨਾਂ ਨੇ ਭਾਵਨਾਵਾਂ ਦਾ ਸੰਤੁਲਨ ਬਣਾਈ ਰੱਖਣ ਅਤੇ ਤਣਾਅ-ਰਹਿਤ ਜੀਵਨ ਜਿਉਣ ਲਈ ਜਾਣਕਾਰੀ ਪ੍ਰਾਪਤ ਕੀਤੀ।ਅੰਤ ਵਿੱਚ ਕੁਲਵਿੰਦਰ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਿਸਜ਼ ਵਿਸ਼ਾਲੀ ਨੇ ਮੰਚ ਸੰਚਾਲਨ ਕੀਤਾ।

Related Articles

LEAVE A REPLY

Please enter your comment!
Please enter your name here

Latest Articles

2

2