ਝੰਡੀ ਦੀ ਕੁਸ਼ਤੀ ‘ਚ’ ਬਿਣੀਆ ਜੰਮੂ ਨੇ ਕੀਤਾ ਮਹਿੰਦਰਾ ਟਰੈਕਟਰ ‘ਤੇ ਕਬਜ਼ਾ
ਕਾਠਗੜ੍ਹ , 19 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਧੰਨ- ਧੰਨ ਬਾਬਾ ਗੁੱਗਾ ਜਾਹਰ ਵੀਰ ਜੀ ਦੀ ਯਾਦ ਵਿੱਚ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਹਲਕੇ ਦਾ ਪਲੇਠਾ ਸਲਾਨਾ ਛਿੰਝ ਮੇਲਾ ਸਮੂਹ ਦੁਕਾਨਦਾਰ ਭਾਈਚਾਰੇ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਗਰ ਪੰਚਾਇਤ ਵੱਲੋਂ ਬਹੁਤ ਹੀ ਉਤਸ਼ਾਹ ਤੇ ਧੂਮਧਾਮ ਨਾਲ ਕਰਵਾਇਆ ਗਿਆ। ਡੇਰਾ ਬਾਬਾ ਟਿੱਬੀ ਸਾਹਿਬ ਕਾਠਗੜ੍ਹ ਦੇ ਮੌਜੂਦਾ ਗੱਦੀ ਨਸ਼ੀਨ ਬਾਪੂ ਸੱਖੀ ਰਾਮ ਜੀ ਦੀ ਅਗਵਾਈ ਅਤੇ ਮੁੱਖ ਸੇਵਾਦਾਰ ਸਾਈਂ ਕਾਲੇ ਸ਼ਾਹ ਦੀ ਦੇਖਰੇਖ ਵਿੱਚ ਕਰਵਾਏ ਗਏ ਇਸ ਵਿਸ਼ਾਲ ਛਿੰਝ ਮੇਲੇ ‘ਚ ਵੱਖ-ਵੱਖ ਪ੍ਰਸਿੱਧ ਅਖਾੜਿਆਂ ਤੋਂ ਸੱਦੇ ਚੋਟੀ ਦੇ ਪਹਿਲਵਾਨਾਂ ਨੇ ਵੱਡੀ ਗਿਣਤੀ ਵਿੱਚ ਆਪਣੀ ਤਾਕਤ ਦੀ ਜ਼ੋਰ ਅਜਮਾਇਸ਼ ਕੀਤੀ। ਇਸ ਛਿੰਝ ਮੇਲੇ ਵਿੱਚ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜ੍ਹੀ, ਬਲਾਚੌਰ ਦੀ ਵਿਧਾਇਕਾ ਸ਼੍ਰੀਮਤੀ ਸੰਤੋਸ਼ ਕਟਾਰੀਆ, ਆਪ ਆਗੂ ਅਸ਼ੋਕ ਕਟਾਰੀਆ, ਕਾਂਗਰਸ ਨਵਾਂਸ਼ਹਿਰ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪੰਜਾਬੀ ਗਾਇਕ ਪੰਮਾ ਡੂਮੇਵਾਲ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਹਾਜ਼ਰੀ ਲਗਵਾਈ ਅਤੇ ਦਰਸ਼ਕਾਂ ਨੂੰ ਪੰਜਾਬੀ ਲੋਕ ਤੱਥ ਗਾ ਕੇ ਨਿਹਾਲ ਕੀਤਾ । ਰਾਤ ਕਰੀਬ 9 ਵਜੇ ਤੱਕ ਚੱਲੇ ਇਸ ਛਿੰਝ ਮੇਲੇ ਵਿੱਚ ਇੱਕ ਤੋਂ ਬਾਅਦ ਇੱਕ ਫਸਵੇਂ ਤੇ ਸ਼ਾਨਦਾਰ ਮੁਕਾਬਲਿਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਉਮੜੇ ਦਰਸ਼ਕਾਂ ਨੂੰ ਕੀਲ ਕੇ ਰੱਖਿਆ।

ਝੰਡੀ ਦੀ ਕੁਸ਼ਤੀ ਸਿਕੰਦਰ ਸ਼ੇਖ ਮਹਾਰਾਸ਼ਟਰ ਅਤੇ ਬਿਣੀਆ ਜੰਮੂ ਵਿਚਕਾਰ ਕਰਵਾਈ ਗਈ ਅਤੇ ਲੰਬਾ ਸਮਾਂ ਆਰ-ਪਾਰ ਦੇ ਇਸ ਮੁਕਾਬਲੇ ਵਿੱਚ ਜੰਮੂ ਬਿਣੀਆ ਨੇ ਸਿਕੰਦਰ ਸ਼ੇਖ ਨੂੰ ਚਿੱਤ ਕਰਕੇ ਪ੍ਰਬੰਧਕਾਂ ਵੱਲੋਂ ਰੱਖਿਆ ਗਿਆ ਟਰੈਕਟਰ ਇਨਾਮ ਵਜੋਂ ਜਿੱਤਿਆ। ਇਸੇ ਤਰ੍ਹਾਂ ਦੂਜੇ ਕਰਵਾਏ ਗਏ ਵਿਸ਼ੇਸ਼ ਮੁਕਾਬਲਿਆਂ ਵਿੱਚ ਛੋਟਾ ਸੱਦਾਮ ਨੇ ਗੋਪੀ ਲੀਲਾ ਨੂੰ ਹਰਾਇਆ, ਪੰਕਜ ਪੰਜਾਬ ਪੁਲਿਸ ਬਲਾਚੌਰ ਨੇ ਪੱਪੂ ਨੈਣਾਂ ਦੇਵੀ ਨੂੰ ਹਰਾਇਆ। ਇਹਨਾਂ ਦੋਵੇਂ ਮੁਕਾਬਲਿਆਂ ਵਿੱਚ ਜੇਤੂ ਰਹੇ ਪਹਿਲਵਾਨਾਂ ਨੂੰ ਮੋਟਰਸਾਈਕਲ ਨਾਲ ਨਿਵਾਜਿਆ ਗਿਆ ਜਦਕਿ ਸੱਟ ਲੱਗਣ ਕਾਰਨ ਪਹਿਲਵਾਨ ਬਾਲੂ ਗੋਡਕੇ ਨੂੰ ਵੀ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ। ਪਹਿਲਵਾਨ ਦੇਵਾ ਥਾਪਾ ਨੂੰ ਸੋਨੇ ਦੀ ਮੁੰਦਰੀ ਤੇ 31 ਹਜ਼ਾਰ ਨਗਦ ਰਾਸ਼ੀ ਨਾਲ ਸਨਮਾਨਿਆ । ਇੱਕ ਚਾਰ ਸਾਲਾਂ ਦਾ ਛੋਟਾ ਪਹਿਲਵਾਨ ਅੱਬੂ ਬੱਕਰ 4ਸਾਲ ਜੰਮੂ ਨੇ ਆਪ ਤੂੰ ਵੱਡੀ ਉਮਰ ਦੇ ਪਹਿਲਵਾਨ ਨੂੰ ਚਿੱਤ ਕਰਕੇ 11000 ਨਗਦ ਇਨਾਮ ਜਿੱਤਿਆ ਇਸੇ ਤਰ੍ਹਾਂ ਚੜ੍ਹਵੀ ਉਮਰ ਦੇ 11 ਜੇਤੂ ਪਹਿਲਵਾਨਾਂ ਨੂੰ ਸਾਈਕਲ ਦਿੱਤੇ ਗਏ ਜਦਕਿ ਉਪ ਜੇਤੂ ਪਹਿਲਵਾਨਾਂ ਨੂੰ 31- 31 ਸੋ ਰੁਪਏ ਇਨਾਮੀ ਰਾਸ਼ੀ ਦਿੱਤੀ ਗਈ। ਛਿੰਝ ਦਾ ਪੂਰਾ ਹਾਲ ਆਏ ਕੁਮੈਂਟਰਾਂ ਵੱਲੋਂ ਵਾਰੋ- ਵਾਰੀ ਦਰਸ਼ਕਾਂ ਤੱਕ ਪਹੁੰਚਾਇਆ ਗਿਆ। ਛਿੰਝ ਮੇਲੇ ਦੌਰਾਨ ਥਾਣਾ ਕਾਠਗੜ੍ਹ ਦੇ ਐਸਐਚਓ ਅਭਿਸ਼ੇਕ ਸ਼ਰਮਾ ਵੱਲੋਂ ਸੁਰੱਖਿਆ ਦੇ ਮੱਦੇ ਨਜ਼ਰ ਪੁਖਤਾ ਪ੍ਰਬੰਧ ਕੀਤੇ ਗਏ ਸਨ।

ਇਸ ਛਿੰਝ ਮੌਕੇ ਡੀਐਸਪੀ ਮੀਨਾ ਕੁਮਾਰੀ ਜਲੰਧਰ ਦਿਹਾਤੀ, ਡੀਐਸਪੀ ਵਿਨੋਦ ਕੁਮਾਰ ਨਵਾਂਸ਼ਹਿਰ, ਡੀਐਸਪੀ ਸ਼ਾਮ ਸੁੰਦਰ ਸ਼ਰਮਾ ਬਲਾਚੌਰ, ਐਸ.ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ , ਜਸਬੀਰ ਸਿੰਘ ਘੁੰਮਣ, ਬਲਾਕ ਸੰਮਤੀ ਚੇਅਰਮੈਨ ਧਰਮਪਾਲ, ਹੈਪੀ ਭਾਟੀਆ, ਸਮਾਜਸੇਵੀ ਸੁਰਜੀਤ ਭਾਟੀਆ, ਸੰਮਤੀ ਮੈਂਬਰ ਵਿਕੀ ਚੌਧਰੀ, ਸਾ. ਸਰਪੰਚ ਸੁਭਾਸ਼ ਆਨੰਦ, ਸਾ. ਸਰਪੰਚ ਜੋਗਿੰਦਰ ਪਾਲ ਦੱਤ, ਸੁਰਿੰਦਰ ਚੇਚੀ, ਕਾਬਲ ਸਿੰਘ ਚੇਚੀ, ਮਾਰਕੀਟ ਪ੍ਰਧਾਨ ਰਾਜ ਕੁਮਾਰ ਆਨੰਦ, ਬੱਬੀ ਗਿਆਨ ਚੰਦ, ਪੈਨੀ ਪਹਿਲਵਾਨ,ਠੇਕੇਦਾਰ ਸੁਰਜੀਤ ਭਾਟੀਆ ਗੋਲੂਮਾਜਰਾ, ਨੰਬਰਦਾਰ ਜਸਪਾਲ ਭਾਟੀਆ ਗੋਲੂਮਾਜਰਾ,ਬਲਦੇਵ ਸਿੰਘ ਪਨੇਸਰ, ਕਾਮਰੇਡ ਅਵਤਾਰ ਸਿੰਘ ਤਾਰੀ, ਮਿੰਟੂ ਆਨੰਦ, ਨੰਬਰਦਾਰ ਸੁਖਦੇਵ ਸਿੰਘ,ਮਾਸਟਰ ਰਵਿੰਦਰ ਸੂਰਾਪੁਰੀ,ਦੁਰਗੇਸ਼ ਜੰਡੀ ਮਾਸਟਰ ਗਿਆਨ ਕਟਾਰੀਆ, ਮਾਸਟਰ ਹਰਜੀਤ ਸਿੰਘ, ਸਰਪੰਚ ਸ਼੍ਰੀਮਤੀ ਰਿਸ਼ੂ ਬਾਲਾ ਤੋਂ ਇਲਾਵਾ ਦੋਵੇਂ ਪੰਚਾਇਤਾਂ ਤੇ ਵੱਡੀ ਗਿਣਤੀ ਵਿੱਚ ਦਰਸ਼ਕ ਮੌਜੂਦ ਸਨ।


